ਹੈਦਰਾਬਾਦ: ਗੁੜ ਖਾਣਾ ਹਰ ਕੋਈ ਪਸੰਦ ਕਰਦਾ ਹੈ। ਕਈ ਲੋਕ ਇਸਦੀ ਚਾਹ ਬਣਾ ਕੇ ਪੀਂਦੇ ਹਨ, ਤਾਂ ਕੁਝ ਸੁੱਕਾ ਗੁੜ ਹੀ ਖਾ ਲੈਂਦੇ ਹਨ। ਅੱਜ ਕੱਲ੍ਹ ਲੋਕ ਘਰ ਵਿੱਚ ਮਹਿਮਾਨਾਂ ਨੂੰ ਬਿਸਕੁਟ ਜਾਂ ਮਠਿਆਈਆਂ ਦੇ ਨਾਲ-ਨਾਲ ਪਾਣੀ ਦਿੰਦੇ ਹਨ, ਪਰ ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਘਰ ਵਿੱਚ ਮਹਿਮਾਨਾਂ ਦਾ ਸਵਾਗਤ ਗੁੜ ਅਤੇ ਪਾਣੀ ਨਾਲ ਕਰਦੇ ਸੀ। ਅੱਜ ਵੀ ਪਿੰਡਾਂ ਵਿੱਚ ਲੋਕ ਜ਼ਿਆਦਾਤਰ ਗੁੜ ਦਾ ਇਸਤੇਮਾਲ ਕਰਦੇ ਹਨ, ਕਿਉਂਕਿ ਗੁੜ ਖਾਣ ਦੇ ਕਈ ਫਾਇਦੇ ਹੁੰਦੇ ਹਨ।
ਪੁਰਾਣੇ ਸਮਿਆਂ ਵਿੱਚ ਗੁੜ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਸੀ, ਪਰ ਅੱਜ ਲੋਕ ਇਸ ਦੀ ਘੱਟ ਵਰਤੋਂ ਕਰਦੇ ਹਨ। ਤੁਸੀਂ ਗੁੜ ਵਾਲੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਤੁਸੀਂ ਇਸ ਨੂੰ ਹਰ ਰੋਜ਼ ਖਾਲੀ ਪੇਟ ਵਰਤ ਸਕਦੇ ਹੋ। ਇਸ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਬਚਣ 'ਚ ਮਦਦ ਮਿਲੇਗੀ।
ਗੁੜ ਵਾਲੇ ਪਾਣੀ ਦੇ ਫਾਇਦੇ:
ਗੁੜ ਪੌਸ਼ਟਿਕ ਤੱਤ ਨਾਲ ਭਰਪੂਰ: ਗੁੜ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੁੰਦਾ ਹੈ। ਇਸ ਵਿੱਚ ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6 ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਗੁੜ ਜ਼ਿੰਕ ਅਤੇ ਸੇਲੇਨਿਅਮ ਵਰਗੇ ਐਂਟੀਆਕਸੀਡੈਂਟ ਤੱਤਾਂ ਦਾ ਵੀ ਵਧੀਆ ਸਰੋਤ ਹੈ।
ਡਾਇਬਟੀਜ਼ ਲਈ ਰਾਮਬਾਣ: ਗੁੜ ਦੇ ਪਾਣੀ ਦੀ ਗੱਲ ਕਰੀਏ, ਤਾਂ ਇਹ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਬਲੱਡ ਸ਼ੂਗਰ ਦੀ ਸਮੱਸਿਆ ਹੈ, ਤਾਂ ਤੁਸੀਂ ਰੋਜ਼ਾਨਾ ਖਾਲੀ ਪੇਟ ਗੁੜ ਦੇ ਪਾਣੀ ਦਾ ਸੇਵਨ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ।
ਬਲੱਡ ਪ੍ਰੈਸ਼ਰ ਕੰਟਰੋਲ: ਗੁੜ 'ਚ ਪੋਟਾਸ਼ੀਅਮ ਨਾਂ ਦਾ ਇੱਕ ਪੋਸ਼ਕ ਤੱਤ ਪਾਇਆ ਜਾਂਦਾ ਹੈ, ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਗੁੜ ਦੇ ਪਾਣੀ ਦਾ ਸੇਵਨ ਕਰਦੇ ਹੋ, ਤਾਂ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ।
ਹੀਮੋਗਲੋਬਿਨ ਵਧਾਉਣ 'ਚ ਅਸਰਦਾਰ: ਗੁੜ 'ਚ ਆਇਰਨ ਦੀ ਵੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ, ਤਾਂ ਗੁੜ ਦਾ ਪਾਣੀ ਤੁਹਾਡਾ ਖੂਨ ਵਧਾਉਣ ਵਾਲੇ ਟੌਨਿਕ ਦਾ ਕੰਮ ਕਰ ਸਕਦਾ ਹੈ। ਗੁੜ ਦਾ ਪਾਣੀ ਪੀਣ ਨਾਲ ਹੀਮੋਗਲੋਬਿਨ ਪੱਧਰ ਵੱਧਦਾ ਹੈ, ਜਿਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ।
ਗੁੜ ਦਾ ਪਾਣੀ ਬਣਾਉਣ ਦਾ ਤਰੀਕਾ: ਗੁੜ ਦਾ ਪਾਣੀ ਬਣਾਉਣਾ ਬਹੁਤ ਆਸਾਨ ਹੈ। ਇਸ ਲਈ ਗੁੜ ਦੇ ਟੁਕੜੇ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲੋ। ਜਦੋਂ ਗੁੜ ਪੂਰੀ ਤਰ੍ਹਾਂ ਪਿਘਲ ਜਾਵੇ, ਤਾਂ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਠੰਡਾ ਹੋਣ ਦਿਓ। ਜਦੋਂ ਇਹ ਠੰਡਾ ਹੋ ਜਾਵੇ, ਤਾਂ ਇਸ ਨੂੰ ਪਤਲੇ ਕੱਪੜੇ ਨਾਲ ਛਾਣ ਲਓ ਅਤੇ ਇਸ ਵਿਚ ਨਿੰਬੂ ਮਿਲਾ ਕੇ ਖਾਲੀ ਪੇਟ ਪੀਓ।
- ਹਾਈ ਬਲੱਡ ਪ੍ਰੈਸ਼ਰ ਦੇ ਹੋ ਮਰੀਜ਼, ਤਾਂ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ 5 ਚੀਜ਼ਾਂ, ਮਿਲੇਗੀ ਰਾਹਤ - High Blood Pressure Patient Diet
- ਜਾਣੋ ਕੀ ਹੈ ਹਰਨੀਆ ਦੀ ਸਮੱਸਿਆ ਅਤੇ ਇਸਦੇ ਲੱਛਣ, ਇਸ ਤਰ੍ਹਾਂ ਕੀਤਾ ਜਾ ਸਕਦੈ ਇਲਾਜ - Hernia Symptoms
- ਰਾਤ ਨੂੰ ਸੌਣ ਤੋਂ ਪਹਿਲਾ ਜ਼ਰੂਰ ਕਰੋ ਇਹ 5 ਕੰਮ, ਵਾਲ ਝੜਨ ਵਰਗੀਆਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Hair Care Tips
ਨੋਟ- ਗੁੜ ਦਾ ਸੇਵਨ ਲਾਭਦਾਇਕ ਹੈ ਪਰ ਇਸਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨਾ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ ਗੁੜ ਦੀ ਜ਼ਿਆਦਾ ਵਰਤੋਂ ਨਾ ਕਰੋ। ਜੇਕਰ ਕੋਈ ਗੰਭੀਰ ਸਮੱਸਿਆ ਹੈ, ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।