ਹੈਦਰਾਬਾਦ: ਹਰ ਕਿਸੇ ਦੀ ਉਮਰ ਹੌਲੀ-ਹੌਲੀ ਵਧਦੀ ਜਾਂਦੀ ਹੈ। ਉਮਰ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਹੈ। ਉਮਰ ਵਧਣ ਦੇ ਨਾਲ ਸਰੀਰ 'ਚ ਕਈ ਬਦਲਾਅ ਜਿਵੇਂ ਕਿ ਝੁਰੜੀਆਂ ਅਤੇ ਬਾਰੀਕ ਲਾਈਨਾਂ ਆਦਿ ਨਜ਼ਰ ਆਉਣ ਲੱਗਦੀਆਂ ਹਨ। ਇਸਦਾ ਪਿੱਛੇ ਖਰਾਬ ਜੀਵਨ ਸ਼ੈਲੀ ਅਤੇ ਵਾਤਾਵਰਣ ਨਾਲ ਜੁੜੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਲੱਛਣਾਂ ਬਾਰੇ ਗੱਲ ਕਰੀਏ, ਤਾਂ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਸਭ ਤੋਂ ਆਮ ਲੱਛਣ ਝੁਰੜੀਆਂ, ਉਮਰ ਦੇ ਚਟਾਕ, ਖੁਸ਼ਕੀ ਜਾਂ ਚਮੜੀ ਦੇ ਰੰਗ ਵਿੱਚ ਬਦਲਾਅ ਆਦਿ ਹਨ। ਹਾਲਾਂਕਿ, ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਇਨ੍ਹਾਂ ਲੱਛਣਾਂ ਨੂੰ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਸਮੇਂ ਤੋਂ ਪਹਿਲਾ ਬੁਢਾਪੇ ਨੂੰ ਰੋਕਣ ਲਈ ਇਨ੍ਹਾਂ ਆਦਤਾਂ ਨੂੰ ਛੱਡੋ:
ਖੰਡ: ਖੰਡ ਬੁਢਾਪੇ ਨੂੰ ਤੇਜ਼ੀ ਨਾਲ ਵਧਾਉਦੀ ਹੈ ਅਤੇ ਤੁਹਾਨੂੰ ਸਮੇਂ ਤੋਂ ਪਹਿਲਾ ਬੁਢਾਪੇ ਦਾ ਸ਼ਿਕਾਰ ਬਣਾ ਸਕਦੀ ਹੈ। ਇਸ ਲਈ 25 ਸਾਲ ਦੀ ਉਮਰ ਤੋਂ ਬਾਅਦ ਆਪਣੀ ਖੁਰਾਕ 'ਚ ਖੰਡ ਦਾ ਸੇਵਨ ਸੀਮਿਤ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਸਿਗਰਟ: ਸਿਗਰਟ 'ਚ ਮੌਜ਼ੂਦ ਨਿਕੋਟੀਨ ਸਰੀਰ ਦੇ ਨਾਲ ਹੀ ਚਮੜੀ ਸੈੱਲਾਂ ਨੂੰ ਵੀ ਨੁਕਸਾਨ ਪਹੁੰਚਾਉਦਾ ਹੈ। ਇਸ ਨਾਲ ਕੋਸ਼ਿਕਾਵਾਂ ਨੂੰ ਨੁਕਸਾਨ ਹੁੰਦਾ ਹੈ, ਜਿਸ ਕਾਰਨ ਚਮੜੀ ਬੇਜਾਨ ਹੋਣ ਲੱਗਦੀ ਹੈ ਅਤੇ ਤੁਸੀਂ ਸਮੇਂ ਤੋਂ ਪਹਿਲਾ ਬੁਢਾਪੇ ਦਾ ਸ਼ਿਕਾਰ ਹੋ ਸਕਦੇ ਹੋ।
ਕਾਰਬੋਹਾਈਡ੍ਰੇਟ: ਕਾਰਬੋਹਾਈਡ੍ਰੇਟ ਨਾਲ ਭਰਪੂਰ ਭੋਜਨ ਸਮੇਂ ਤੋਂ ਪਹਿਲਾ ਬੁਢਾਪੇ ਦਾ ਕਾਰਨ ਬਣ ਸਕਦਾ ਹੈ। ਇਸ ਲਈ ਪੀਜ਼ਾ, ਬਰਗਰ, ਬਿਸਕੁਟ ਅਤੇ ਫਾਸਟ ਫੂਡ ਆਦਿ ਦਾ ਸੇਵਨ ਨਾ ਕਰੋ।
- ਸਰਦੀ-ਜ਼ੁਕਾਮ ਹੀ ਨਹੀਂ, ਸਗੋ ਹੋਰ ਵੀ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਦਾ ਹੈ ਲਸਣ - Garlic Benefits
- ਕੀ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੈ? ਇਨ੍ਹਾਂ ਸਾਧਾਰਨ ਘਰੇਲੂ ਨੁਸਖਿਆਂ ਨਾਲ ਸਮੱਸਿਆ ਤੋਂ ਪਾਓ ਛੁਟਕਾਰਾ - How to Control Uric Acid
- ਇੱਕ ਮਹੀਨੇ ਤੱਕ ਪਿਆਜ਼ ਨਾ ਖਾਣ ਨਾਲ ਸਿਹਤ 'ਤੇ ਕੀ ਹੋਵੇਗਾ ਅਸਰ, ਜਾਣੋ ਪੂਰੀ ਜਾਣਕਾਰੀ - What Happen If I Stop Eating Onions
ਸ਼ਰਾਬ: ਜ਼ਿਆਦਾ ਸ਼ਰਾਬ ਪੀਣ ਨਾਲ ਸਿਰਫ਼ ਸਿਹਤ ਹੀ ਨਹੀਂ, ਸਗੋ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸ਼ਰਾਬ ਚਮੜੀ ਨੂੰ ਡੀਹਾਈਡ੍ਰੇਟਿਡ ਕਰ ਦਿੰਦੀ ਹੈ, ਜਿਸ ਨਾਲ ਸਮੇਂ ਤੋਂ ਪਹਿਲਾ ਬੁਢਾਪਾ ਸ਼ੁਰੂ ਹੋਣ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ।
ਨੀਂਦ ਪੂਰੀ ਨਾ ਹੋਣਾ: ਸਿਹਤਮੰਦ ਰਹਿਣ ਲਈ ਨੀਂਦ ਪੂਰੀ ਕਰਨਾ ਬਹੁਤ ਜ਼ਰੂਰੀ ਹੈ। ਸੌਂਦੇ ਸਮੇਂ ਸਰੀਰ 'ਚ ਚਮੜੀ ਸੈੱਲਾਂ ਦੀ ਮੁਰੰਮਤ ਦਾ ਕੰਮ ਹੁੰਦਾ ਹੈ। ਇਸ ਕਰਕੇ ਨੀਂਦ ਪੂਰੀ ਨਾ ਹੋਣ 'ਤੇ ਚਮੜੀ 'ਤੇ ਅਸਰ ਪੈ ਸਕਦਾ ਹੈ ਅਤੇ ਉਮਰ ਤੋਂ ਪਹਿਲਾ ਬੁਢਾਪਾ ਸ਼ੁਰੂ ਹੋਣ ਵਰਗੇ ਲੱਛਣ ਨਜ਼ਰ ਆਉਣ ਲੱਗਦੇ ਹਨ।