ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਹਰ ਕੋਈ ਭਾਰ ਵਧਣ ਵਰਗੀ ਸਮੱਸਿਆ ਤੋਂ ਪਰੇਸ਼ਾਨ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰੀਕੇ ਅਜ਼ਮਾਉਦੇ ਹਨ। ਇਨ੍ਹਾਂ 'ਚ ਭਾਰ ਘਟਾਉਣ ਵਾਲੀਆਂ ਦਵਾਈਆਂ ਲੈਣਾ ਵੀ ਸ਼ਾਮਲ ਹੈ। ਬਾਜ਼ਾਰ 'ਚ ਅਜਿਹੀਆਂ ਕਈ ਗੋਲੀਆਂ ਉਪਲਬਧ ਹੁੰਦੀਆਂ ਹਨ, ਜੋ ਭਾਰ ਘੱਟ ਕਰਨ ਲਈ ਫਾਇਦੇਮੰਦ ਹੋਣ ਦਾ ਦਾਅਵਾ ਕਰਦੀਆਂ ਹਨ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਭਾਰ ਘਟਾਉਣ ਲਈ ਬਾਜ਼ਾਰ ਵਿੱਚ ਉਪਲਬਧ ਜ਼ਿਆਦਾਤਰ ਦਵਾਈਆਂ ਸਿਰਫ਼ ਅਸਥਾਈ ਪ੍ਰਭਾਵ ਦਿਖਾਉਂਦੀਆਂ ਹਨ। ਇਨ੍ਹਾਂ ਦਵਾਈਆਂ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਭਾਰ ਫਿਰ ਤੋਂ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ, ਬਹੁਤ ਸਾਰੀਆਂ ਦਵਾਈਆਂ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੁੰਦੀਆਂ ਹਨ, ਕਿਉਂਕਿ ਇਨ੍ਹਾਂ ਦਵਾਈਆਂ ਦੇ ਸਿਹਤ 'ਤੇ ਕਈ ਮਾੜੇ ਪ੍ਰਭਾਵ ਦੇਖੇ ਜਾ ਸਕਦੇ ਹਨ।
ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਹਰ ਕੰਮ ਦੀ ਤਰ੍ਹਾਂ ਭਾਰ ਘਟਾਉਣ ਲਈ ਆਸਾਨ ਅਤੇ ਤੇਜ਼ ਹੱਲ ਲੱਭਦੇ ਹਨ। ਅਜਿਹੇ ਲੋਕਾਂ ਵਿੱਚ ਭਾਰ ਘਟਾਉਣ ਦੀਆਂ ਗੋਲੀਆਂ ਪ੍ਰਤੀ ਬਹੁਤ ਜ਼ਿਆਦਾ ਖਿੱਚ ਦੇਖਣ ਨੂੰ ਮਿਲਦੀ ਹੈ। ਦਵਾਈਆਂ ਬਿਨਾਂ ਕਿਸੇ ਮਿਹਨਤ ਅਤੇ ਥੋੜ੍ਹੇ ਸਮੇਂ ਵਿੱਚ ਭਾਰ ਘਟਾਉਣ ਲਈ ਮਦਦ ਕਰਦੀਆਂ ਹਨ। ਹਾਲਾਂਕਿ, ਡਾਕਟਰ ਦੀ ਸਲਾਹ ਤੋਂ ਬਿਨਾਂ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨਾ ਖਤਰਨਾਕ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਦਵਾਈਆਂ ਦੇ ਮਾੜੇ ਪ੍ਰਭਾਵ ਕੁਝ ਸਿਹਤ ਸੰਬੰਧੀ ਸਥਿਤੀਆਂ ਵਿੱਚ ਦੇਖੇ ਜਾ ਸਕਦੇ ਹਨ।
ਗੋਲੀਆਂ ਅਸਥਾਈ ਲਾਭ ਦਿੰਦੀਆਂ ਹਨ: ਮੁੰਬਈ ਦੇ ਡਾਇਟੀਸ਼ੀਅਨ ਅਤੇ ਨਿਊਟ੍ਰੀਸ਼ਨਿਸਟ ਰੁਸ਼ੇਲ ਜਾਰਜ ਦਾ ਕਹਿਣਾ ਹੈ ਕਿ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਦੇ ਹਾਲ ਹੀ ਦੇ ਰੁਝਾਨਾਂ ਕਾਰਨ ਲੋਕਾਂ ਵਿੱਚ ਭਾਰ ਘਟਾਉਣ ਵਾਲੀਆਂ ਗੋਲੀਆਂ ਬਾਰੇ ਉਤਸੁਕਤਾ ਵਧੀ ਹੈ। ਹਾਲਾਂਕਿ, ਭਾਰ ਘਟਾਉਣ ਵਿੱਚ ਮਦਦਗਾਰ ਗੋਲੀਆਂ ਲੰਬੇ ਸਮੇਂ ਤੋਂ ਬਜ਼ਾਰ ਵਿੱਚ ਮੌਜੂਦ ਹਨ ਅਤੇ ਵਿਦੇਸ਼ਾਂ ਵਿੱਚ ਇਨ੍ਹਾਂ ਦੀ ਵਰਤੋਂ ਕਰਨ ਦਾ ਰੁਝਾਨ ਹੈ, ਪਰ ਭਾਰਤ ਦੇ ਲੋਕਾਂ ਵਿੱਚ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।
ਭਾਰ ਘਟਾਉਣ ਵਾਲੀਆਂ ਗੋਲੀਆਂ ਭੁੱਖ ਘੱਟ ਕਰਨ, ਮੈਟਾਬੋਲਿਜ਼ਮ ਵਧਾਉਣ ਅਤੇ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਕਰਦੀਆਂ ਹਨ। ਇਹ ਗੋਲੀਆਂ ਲੈਣੀਆਂ ਆਸਾਨ ਹਨ ਅਤੇ ਨਿਯਮਤ ਕਸਰਤ ਅਤੇ ਡਾਈਟਿੰਗ ਦਾ ਘੱਟ ਸਮਾਂ ਲੈਣ ਵਾਲਾ ਵਿਕਲਪ ਹਨ। ਇਹ ਦਵਾਈਆਂ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੋ ਸਕਦੀਆਂ ਹਨ, ਜਿਨ੍ਹਾਂ ਕੋਲ ਸਮਾਂ ਘੱਟ ਹੈ। ਪਰ ਇਸਦੇ ਪ੍ਰਭਾਵ ਜਿਆਦਾਤਰ ਅਸਥਾਈ ਹੁੰਦੇ ਹਨ। ਜੇਕਰ ਇਨ੍ਹਾਂ ਦਵਾਈਆਂ ਨੂੰ ਲੈਂਦੇ ਸਮੇਂ ਜੀਵਨਸ਼ੈਲੀ 'ਚ ਬਦਲਾਅ ਯਾਨੀ ਖੁਰਾਕ, ਕਸਰਤ ਅਤੇ ਹੋਰ ਚੀਜ਼ਾਂ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਦਵਾਈ ਬੰਦ ਕਰਨ ਤੋਂ ਬਾਅਦ ਭਾਰ ਫਿਰ ਤੋਂ ਵਧਣਾ ਸ਼ੁਰੂ ਹੋ ਜਾਂਦਾ ਹੈ।
ਭਾਰ ਘਟਾਉਣ ਵਾਲੀਆਂ ਦਵਾਈਆਂ ਦੇ ਨੁਕਸਾਨ: ਭਾਰ ਘਟਾਉਣ ਵਾਲੀਆਂ ਗੋਲੀਆਂ ਤੇਜ਼ ਅਤੇ ਆਸਾਨ ਹੱਲ ਲੱਗ ਸਕਦੀਆਂ ਹਨ, ਪਰ ਇਨ੍ਹਾਂ ਦਵਾਈਆਂ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਭਾਰ ਘਟਾਉਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਮਾੜੇ ਪ੍ਰਭਾਵ ਦਵਾਈ ਦੀ ਕਿਸਮ ਅਤੇ ਦਵਾਈ ਦੇ ਕੰਮ ਕਰਨ ਦੇ ਤਰੀਕੇ 'ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੋ ਸਕਦੇ ਹਨ। ਕੁਝ ਸਿਹਤ ਸਥਿਤੀਆਂ ਵਿੱਚ ਇਨ੍ਹਾਂ ਦਵਾਈਆਂ ਦੀ ਵਰਤੋਂ ਵਧੇਰੇ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤੋਂ ਇਲਾਵਾ, ਲੰਬੇ ਸਮੇਂ ਤੱਕ ਇਨ੍ਹਾਂ ਗੋਲੀਆਂ ਦਾ ਸੇਵਨ ਕਰਨ ਨਾਲ ਸਰੀਰ ਦੀ ਚਰਬੀ ਨੂੰ ਸੋਖਣ ਦੀ ਸਮਰੱਥਾ 'ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਸਰੀਰ 'ਚ ਪੋਸ਼ਕ ਤੱਤਾਂ ਖਾਸ ਕਰਕੇ ਵਿਟਾਮਿਨਾਂ ਦੀ ਕਮੀ ਹੋ ਸਕਦੀ ਹੈ।
ਵੱਖ-ਵੱਖ ਕਿਸਮਾਂ ਦੀਆਂ ਭਾਰ ਘਟਾਉਣ ਵਾਲੀਆਂ ਦਵਾਈਆਂ ਵਿੱਚ ਵਰਤੇ ਜਾਂਦੇ ਤੱਤਾਂ ਜਾਂ ਲੂਣ ਦੇ ਪ੍ਰਭਾਵਾਂ 'ਤੇ ਨਿਰਭਰ ਕਰਦੇ ਹੋਏ ਇਨ੍ਹਾਂ ਦੀ ਲਗਾਤਾਰ ਜਾਂ ਲੰਬੇ ਸਮੇਂ ਤੱਕ ਵਰਤੋਂ ਦੇ ਨਤੀਜੇ ਵਜੋਂ ਕਈ ਮਾੜੇ ਪ੍ਰਭਾਵ ਜਾਂ ਸਮੱਸਿਆਵਾਂ ਪੈਂਦਾ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਵਿੱਚ ਦਿਲ ਦੀ ਧੜਕਣ ਵਧਣਾ, ਹਾਈ ਬਲੱਡ ਪ੍ਰੈਸ਼ਰ, ਇਨਸੌਮਨੀਆ, ਬੇਚੈਨੀ, ਘੱਟ ਹੀਮੋਗਲੋਬਿਨ, ਨਸ਼ੇ 'ਤੇ ਨਿਰਭਰਤਾ, ਮਾਸਪੇਸ਼ੀਆਂ ਦੀ ਕਮਜ਼ੋਰੀ, ਚਮੜੀ ਅਤੇ ਵਾਲਾਂ ਦੀ ਸਮੱਸਿਆ, ਸਿਰਦਰਦ, ਮੂੰਹ ਸੁੱਕਣਾ, ਚੱਕਰ ਆਉਣਾ, ਜੀਅ ਕੱਚਾ ਹੋਣਾ, ਕਬਜ਼ ਅਤੇ ਪੇਟ ਸੰਬੰਧੀ ਹੋਰ ਸਮੱਸਿਆਵਾਂ ਅਤੇ ਕੁਝ ਐਲਰਜੀ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਵਾਰ-ਵਾਰ ਪਿਸ਼ਾਬ ਆ ਰਿਹਾ ਹੈ, ਤਾਂ ਜਾਣੋ ਇਸ ਪਿੱਛੇ ਕੀ ਕਾਰਨ ਹੋ ਸਕਦੈ ਨੇ ਜ਼ਿੰਮੇਵਾਰ - Causes of Frequent Urination
- ਚਿਹਰੇ ਤੋਂ ਮੇਕਅੱਪ ਹਟਾਉਣ ਲਈ ਅਪਣਾਓ ਇਹ ਆਸਾਨ ਘਰੇਲੂ ਤਰੀਕੇ, ਚਮੜੀ ਨੂੰ ਨਹੀਂ ਹੋਵੇਗਾ ਕੋਈ ਨੁਕਸਾਨ - Homemade Ways to Remove Makeup
- ਸਾਵਧਾਨ! ਇਨ੍ਹਾਂ 6 ਸਮੱਸਿਆਵਾਂ ਤੋਂ ਪੀੜਿਤ ਲੋਕ ਸਵੇਰੇ ਨਿੰਬੂ ਪਾਣੀ ਪੀਣ ਤੋਂ ਕਰਨ ਪਰਹੇਜ਼ - Side Effects of Lemon Water
ਡਾਕਟਰੀ ਸਲਾਹ-ਮਸ਼ਵਰੇ ਦੀ ਲੋੜ ਹੈ: ਕਈ ਲੋਕ ਇਸ਼ਤਿਹਾਰਾਂ ਤੋਂ ਪ੍ਰਭਾਵਿਤ ਹੋ ਕੇ ਲੋੜੀਂਦੀ ਜਾਣਕਾਰੀ ਲਏ ਬਿਨ੍ਹਾਂ ਹੀ ਭਾਰ ਘਟਾਉਣ ਵਾਲੀਆਂ ਗੋਲੀਆਂ ਲੈਣ ਲੱਗ ਜਾਂਦੇ ਹਨ, ਜੋ ਕਿ ਗਲਤ ਹੈ। ਡਾਕਟਰ ਦੀ ਸਲਾਹ ਅਤੇ ਨਿਰਦੇਸ਼ਾਂ ਤੋਂ ਬਿਨ੍ਹਾਂ ਇਨ੍ਹਾਂ ਗੋਲੀਆਂ ਦਾ ਸੇਵਨ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ, ਜਦੋਂ ਅਸੀਂ ਕਿਸੇ ਡਾਕਟਰ ਨਾਲ ਸਲਾਹ ਕਰਦੇ ਹਾਂ, ਤਾਂ ਉਹ ਸਾਡੇ ਸਰੀਰ ਦੀ ਸਥਿਤੀ, ਦਵਾਈ ਦੀ ਜ਼ਰੂਰਤ, ਕਿਸੇ ਬਿਮਾਰੀ ਦੀ ਸੰਭਾਵਨਾ ਅਤੇ ਸਰੀਰ ਦੀ ਵਿਸ਼ੇਸ਼ ਤੱਤਾਂ ਪ੍ਰਤੀ ਸੰਵੇਦਨਸ਼ੀਲਤਾ ਦੀ ਜਾਂਚ ਕਰਨ ਤੋਂ ਬਾਅਦ ਹੀ ਦਵਾਈ ਲਿਖਦਾ ਹੈ। ਅਜਿਹੇ 'ਚ ਇਨ੍ਹਾਂ ਦਵਾਈਆਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਰੁਸ਼ੇਲ ਜਾਰਜ ਦਾ ਕਹਿਣਾ ਹੈ ਕਿ ਭਾਰ ਘਟਾਉਣਾ ਇੱਕ ਲੰਬੀ ਪ੍ਰਕਿਰਿਆ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਵੀ ਗੈਰ-ਸਰਜੀਕਲ ਸ਼ਾਰਟਕੱਟ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਨਹੀਂ ਹੁੰਦਾ। ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿਹਤਮੰਦ ਖੁਰਾਕ, ਨਿਯਮਤ ਕਸਰਤ ਅਤੇ ਸਕਾਰਾਤਮਕ ਜੀਵਨ ਸ਼ੈਲੀ ਨੂੰ ਅਪਨਾਉਣਾ, ਜੋ ਕਿ ਭਾਰ ਘਟਾਉਣ ਦਾ ਸਭ ਤੋਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।