ਹੈਦਰਾਬਾਦ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਨੀਂਦ ਨਾ ਆਉਣ ਵਰਗੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆ ਨੂੰ ਇਨਸੌਮਨੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਿੱਛੇ ਕਈ ਸਿਹਤ ਸਮੱਸਿਆਵਾਂ, ਵਿੱਤੀ ਸਮੱਸਿਆਵਾਂ ਜਾਂ ਹੋਰ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਰਾਮ ਨਾਲ ਸੌਣ ਲਈ ਕਈ ਥੈਰੇਪੀਆਂ ਅਤੇ ਕਸਰਤਾਂ ਕਰਦੇ ਹਨ, ਜਦਕਿ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੀਆਂ ਅੱਖਾਂ ਬੰਦ ਕਰਕੇ ਅਤੇ ਪੈਰ ਜੋੜ ਕੇ ਕਸਰਤ ਕਰਦੇ ਹਨ। ਪਰ ਜੇਕਰ ਤੁਸੀਂ ਇਸ ਸਮੱਸਿਆ ਤੋਂ ਪੀੜਿਤ ਹੋ, ਤਾਂ ਦੁੱਧ 'ਚ ਜਾਇਫਲ ਦਾ ਪਾਊਡਰ ਮਿਲਾ ਕੇ ਪੀਣਾ ਫਾਇਦੇਮੰਦ ਹੋ ਸਕਦਾ ਹੈ। ਦੁੱਧ 'ਚ ਜਾਇਫਲ ਪਾਊਡਰ ਮਿਲਾ ਕੇ ਪੀਣ ਨਾਲ ਨਸਾਂ 'ਤੇ ਦਬਾਅ ਘੱਟ ਜਾਂਦਾ ਹੈ ਅਤੇ ਦਿਮਾਗ ਨੂੰ ਕਾਫੀ ਰਾਹਤ ਮਿਲਦੀ ਹੈ।
ਦੁੱਧ 'ਚ ਜਾਇਫਲ ਪਾਊਡਰ ਮਿਲਾ ਕੇ ਪੀਣਾ ਫਾਇਦੇਮੰਦ: ਜਾਇਫਲ ਪਾਊਡਰ ਦਿਮਾਗ ਨੂੰ ਸ਼ਾਂਤ ਰੱਖਣ 'ਚ ਮਦਦ ਕਰਦਾ ਹੈ। ਇਸਨੂੰ ਪੀਣ ਨਾਲ ਤੁਹਾਨੂੰ ਨੀਂਦ ਵੀ ਚੰਗੀ ਆਉਦੀ ਹੈ। ਜਾਇਫਲ ਪਾਊਡਰ 'ਚ ਮੈਂਗਨੀਜ਼, ਕਾਪਰ, ਮੈਗਨੀਸ਼ੀਅਮ, ਵਿਟਾਮਿਨ-ਬੀ6 ਅਤੇ ਵਿਟਾਮਿਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਪੌਸ਼ਟਿਕ ਤੱਤ ਚੰਗੀ ਨੀਂਦ ਲਿਆਉਣ ਵਿੱਚ ਮਦਦ ਕਰ ਸਕਦੇ ਹਨ।
ਜਾਇਫਲ ਪਾਊਡਰ ਦੇ ਲਾਭ: ਹਰ ਰਾਤ ਦੁੱਧ 'ਚ ਜਾਇਫਲ ਪਾਊਡਰ ਮਿਲਾ ਕੇ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸਦੇ ਨਾਲ ਹੀ, ਚਿੰਤਾ ਵੀ ਘੱਟ ਹੁੰਦੀ ਹੈ ਅਤੇ ਮਨ ਬਹੁਤ ਹਲਕਾ ਹੋ ਜਾਂਦਾ ਹੈ। ਇਸ 'ਚ ਮੌਜ਼ੂਦ ਪੌਸ਼ਟਿਕ ਤੱਤਾਂ ਨਾਲ ਇਨਸੌਮਨੀਆ ਦੀ ਸਮੱਸਿਆ ਦੇ ਨਾਲ-ਨਾਲ ਹੋਰ ਵੀ ਆਮ ਸਿਹਤ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ। ਜਾਇਫਲ ਪਾਊਡਰ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਇਸ ਲਈ ਰਾਤ ਦੇ ਖਾਣੇ ਤੋਂ ਅੱਧੇ ਘੰਟੇ ਬਾਅਦ ਜਾਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਕੋਸੇ ਦੁੱਧ ਵਿੱਚ ਇੱਕ ਚੁਟਕੀ ਜਾਇਫਲ ਪਾਊਡਰ ਮਿਲਾ ਕੇ ਪੀਣ ਨਾਲ ਤੁਹਾਨੂੰ ਚੰਗੀ ਨੀਂਦ ਆ ਸਕਦੀ ਹੈ।
- ਮਲੇਰੀਆਂ ਦੀ ਬਿਮਾਰੀ ਹੋ ਸਕਦੀ ਹੈ ਖਤਰਨਾਕ, ਇਸਨੂੰ ਰੋਕਣ ਲਈ ਕਰੋ ਇਹ ਕੰਮ - World Malaria Day 2024
- ਸਾਵਧਾਨ! ਬੱਚਿਆਂ ਨੂੰ ਇਨ੍ਹਾਂ ਭੋਜਨਾਂ ਤੋਂ ਰੱਖੋ ਦੂਰ, ਨਹੀਂ ਤਾਂ ਸਿਹਤ ਨੂੰ ਹੋ ਸਕਦੈ ਨੁਕਸਾਨ - Harmful Foods For Children
- ਸਾਵਧਾਨ! ਗਰਮੀਆਂ ਦੇ ਮੌਸਮ 'ਚ ਕੋਲਡ ਡਰਿੰਕਸ ਪੀਣਾ ਹੋ ਸਕਦੈ ਖਤਰਨਾਕ, ਅੱਜ ਤੋਂ ਹੀ ਬਣਾ ਲਓ ਦੂਰੀ - Disadvantages Of Cold Drinks
ਨੋਟ: ਇਹ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਪਰ ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।