ਹੈਦਰਾਬਾਦ: ਅੱਜ ਦੇ ਡਿਜੀਟਲ ਯੁੱਗ ਵਿੱਚ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਕੰਮ ਭਾਵੇਂ ਕੋਈ ਵੀ ਹੋਵੇ, ਅਸੀਂ ਆਪਣੇ ਫ਼ੋਨ ਤੋਂ ਬਿਨ੍ਹਾਂ ਅਧੂਰਾ ਮਹਿਸੂਸ ਕਰਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਫ਼ੋਨ ਦੀ ਜ਼ਿਆਦਾ ਵਰਤੋਂ ਇੱਕ ਲਤ ਵਿੱਚ ਬਦਲ ਸਕਦੀ ਹੈ। ਜੀ ਹਾਂ... ਅੱਜ-ਕੱਲ੍ਹ ਫ਼ੋਨ ਦੀ ਲਤ ਆਮ ਹੋ ਗਈ ਹੈ। ਬੱਚੇ, ਨੌਜਵਾਨ ਅਤੇ ਬਜ਼ੁਰਗ ਸਭ ਇਸ ਲਤ ਦਾ ਸ਼ਿਕਾਰ ਹੋ ਰਹੇ ਹਨ।
ਨਵੀਂ ਦਿੱਲੀ ਦੇ ਮਨੋਵਿਗਿਆਨੀ ਡਾਕਟਰ ਅਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਰੀਜ਼ਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ, ਜੋ ਫੋਨ ਦੀ ਲਤ ਦੇ ਪ੍ਰਭਾਵਾਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚ ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਾਮਲ ਹੁੰਦੇ ਹਨ।
ਫੋਨ ਦੀ ਲਤ ਨਾ ਸਿਰਫ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਬਲਕਿ ਸਾਡੀ ਜ਼ਿੰਦਗੀ 'ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਇੱਥੋਂ ਤੱਕ ਕਿ ਇਹ ਨਸ਼ਾ ਸਾਡੇ ਸਮਾਜਿਕ ਅਤੇ ਪਰਿਵਾਰਕ ਜੀਵਨ, ਵਿਵਹਾਰ ਅਤੇ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਲਤ ਤੋਂ ਬਚਣਾ ਅੱਜ ਦੀ ਵੱਡੀ ਲੋੜ ਬਣ ਗਿਆ ਹੈ। ਫ਼ੋਨ ਦੀ ਲਤ ਤੋਂ ਬਚਣ ਲਈ ਸਾਨੂੰ ਆਪਣੀਆਂ ਆਦਤਾਂ ਨੂੰ ਬਦਲਣਾ ਹੋਵੇਗਾ ਅਤੇ ਫ਼ੋਨ ਦੀ ਵਰਤੋਂ ਨੂੰ ਸੀਮਿਤ ਕਰਨਾ ਹੋਵੇਗਾ। ਸੰਤੁਲਿਤ ਵਰਤੋਂ ਹੀ ਸਾਨੂੰ ਇਸ ਲਤ ਤੋਂ ਬਚਾ ਸਕਦੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਲੋਕ ਇਹ ਸਮਝਣ ਕਿ ਤਕਨਾਲੋਜੀ ਸਾਡੇ ਲਈ ਹੈ, ਅਸੀਂ ਤਕਨਾਲੋਜੀ ਲਈ ਨਹੀਂ।
ਫ਼ੋਨ ਦੀ ਲਤ ਦੇ ਨੁਕਸਾਨ: ਡਾ: ਅਸ਼ੀਸ਼ ਸਿੰਘ ਦੱਸਦੇ ਹਨ ਕਿ ਫ਼ੋਨ ਦੀ ਲਤ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਫ਼ੋਨ ਦੀ ਲਗਾਤਾਰ ਵਰਤੋਂ ਨਾਲ ਅੱਖਾਂ 'ਚ ਜਲਣ, ਸਿਰ ਦਰਦ, ਨੀਂਦ ਦੀ ਕਮੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ, ਜਦੋਂ ਅਸੀਂ ਆਪਣਾ ਜ਼ਿਆਦਾਤਰ ਸਮਾਂ ਫ਼ੋਨ 'ਤੇ ਬਿਤਾਉਂਦੇ ਹਾਂ, ਤਾਂ ਸਾਡਾ ਸਮਾਜਿਕ ਅਤੇ ਪਰਿਵਾਰਕ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ। ਅਸੀਂ ਆਪਣੇ ਪਿਆਰਿਆਂ ਨੂੰ ਘੱਟ ਮਿਲਦੇ ਹਾਂ, ਗੱਲ ਕਰਨ ਦੀ ਬਜਾਏ ਮੈਸੇਜਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ ਅਤੇ ਅਸਲ ਜ਼ਿੰਦਗੀ ਤੋਂ ਦੂਰ ਚਲੇ ਜਾਂਦੇ ਹਾਂ। ਇਸ ਦੇ ਨਾਲ ਹੀ, ਜਦੋਂ ਲੋਕ ਪਰਿਵਾਰ 'ਚ ਇਕੱਠੇ ਬੈਠਦੇ ਹਨ, ਤਾਂ ਇੱਕ-ਦੂਜੇ ਨਾਲ ਗੱਲ ਕਰਨ ਜਾਂ ਉਨ੍ਹਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਆਪਣੇ ਫੋਨ 'ਤੇ ਹੀ ਰੁੱਝੇ ਰਹਿੰਦੇ ਹਨ, ਜਿਸ ਕਾਰਨ ਰਿਸ਼ਤਿਆਂ 'ਚ ਅਣਗਿਣਤ ਦੂਰੀਆਂ ਆਉਣ ਲੱਗਦੀਆਂ ਹਨ।
ਫ਼ੋਨ ਦੀ ਲਤ ਦੇ ਕਾਰਨ: ਫ਼ੋਨ ਦੀ ਲਤ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਇਸ ਦਾ ਪਹਿਲਾ ਕਾਰਨ ਸੋਸ਼ਲ ਮੀਡੀਆ ਹੈ। ਲੋਕ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੀਆਂ ਐਪਾਂ 'ਤੇ ਘੰਟੇ ਬਿਤਾਉਂਦੇ ਹਨ। ਹਰ ਸਮੇਂ ਅੱਪਡੇਟ ਰਹਿਣਾ, ਰੀਲਾਂ ਦੇਖਣੀਆਂ, ਲਾਈਕਸ ਅਤੇ ਕਮੈਂਟ ਦੇਖਣਾ ਇੱਕ ਤਰ੍ਹਾਂ ਦਾ ਨਸ਼ਾ ਬਣ ਜਾਂਦਾ ਹੈ। ਦੂਜਾ ਕਾਰਨ ਔਨਲਾਈਨ ਗੇਮਜ਼ ਹੈ। ਕਈ ਲੋਕ ਗੇਮਾਂ ਖੇਡਣ ਵਿੱਚ ਇੰਨੇ ਰੁੱਝ ਜਾਂਦੇ ਹਨ ਕਿ ਉਨ੍ਹਾਂ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਇਸ ਤੋਂ ਇਲਾਵਾ, ਅੱਜਕੱਲ੍ਹ ਸਾਡੇ ਕੰਮ ਅਤੇ ਪੜ੍ਹਾਈ ਲਈ ਫ਼ੋਨ ਦੀ ਵਰਤੋਂ ਜ਼ਰੂਰੀ ਹੋ ਗਈ ਹੈ, ਜਿਸ ਕਾਰਨ ਅਸੀਂ ਇਸ ਤੋਂ ਦੂਰੀ ਨਹੀਂ ਬਣਾ ਪਾ ਰਹੇ ਹਾਂ।
ਇਸ ਲਤ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ?: ਡਾ: ਅਸ਼ੀਸ਼ ਸਿੰਘ ਦੱਸਦੇ ਹਨ ਕਿ ਕੁਝ ਗੱਲਾਂ ਅਤੇ ਸਾਵਧਾਨੀਆਂ ਨੂੰ ਆਪਣੀਆਂ ਆਦਤਾਂ ਅਤੇ ਰੁਟੀਨ ਵਿੱਚ ਸ਼ਾਮਲ ਕਰਨ ਨਾਲ ਇਸ ਲਤ ਤੋਂ ਛੁਟਕਾਰਾ ਪਾਉਣ ਜਾਂ ਇਸਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ, ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-
ਇੱਕ ਰੁਟੀਨ ਸੈੱਟ ਕਰੋ: ਫ਼ੋਨ ਦੀ ਵਰਤੋਂ ਲਈ ਸਮਾਂ ਸੀਮਾ ਸੈੱਟ ਕਰੋ। ਉਦਾਹਰਨ ਲਈ ਖਾਣਾ ਖਾਂਦੇ ਸਮੇਂ, ਸੌਂਦੇ ਸਮੇਂ ਜਾਂ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਸਮੇਂ ਫੋਨ ਦੀ ਵਰਤੋਂ ਨਾ ਕਰੋ।
ਡਿਜੀਟਲ ਡੀਟੌਕਸ: ਹਫ਼ਤੇ ਵਿੱਚ ਇੱਕ ਵਾਰ ਡਿਜੀਟਲ ਡੀਟੌਕਸ ਦੀ ਕੋਸ਼ਿਸ਼ ਕਰੋ। ਇਸ ਦਿਨ ਫੋਨ, ਲੈਪਟਾਪ ਅਤੇ ਹੋਰ ਗੈਜੇਟਸ ਦੀ ਵਰਤੋਂ ਘੱਟ ਕਰੋ। ਤੁਸੀਂ ਇਸ ਦਿਨ ਦੀ ਵਰਤੋਂ ਆਪਣੇ ਆਪ ਨੂੰ ਆਰਾਮ ਦੇਣ, ਕਿਤਾਬਾਂ ਪੜ੍ਹਨ ਜਾਂ ਕੁਦਰਤ ਵਿੱਚ ਸਮਾਂ ਬਿਤਾਉਣ ਲਈ ਕਰ ਸਕਦੇ ਹੋ।
ਮੈਸੇਜਾਂ ਨੂੰ ਬੰਦ ਕਰੋ: ਫ਼ੋਨ 'ਤੇ ਵਾਰ-ਵਾਰ ਆਉਣ ਵਾਲੇ ਮੈਸੇਜ ਸਾਡਾ ਧਿਆਨ ਭਟਕਾਉਦੇ ਹਨ। ਬੇਲੋੜੀਆਂ ਐਪਸ ਤੋਂ ਮੈਸੇਜਾਂ ਨੂੰ ਬੰਦ ਕਰੋ, ਤਾਂ ਜੋ ਤੁਸੀਂ ਵਾਰ-ਵਾਰ ਆਪਣੇ ਫ਼ੋਨ ਨੂੰ ਨਾ ਦੇਖ ਪਾਓ।
- ਸੌਣ ਤੋਂ ਪਹਿਲਾ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਨ ਦੀ ਗਲਤੀ ਨਾ ਕਰੋ, ਪੂਰੀ ਰਾਤ ਨਹੀਂ ਆਵੇਗੀ ਨੀਂਦ - Better Sleep Habbits
- ਮਾਪਿਆਂ ਦਾ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਸੁਚੇਤ ਹੋਣਾ ਜ਼ਰੂਰੀ, ਜਾਣੋ ਕੀ ਕਹਿੰਦੇ ਨੇ ਡਾਕਟਰ - Parenting Tips
- ਮੂੰਹ ਵਿੱਚ ਲਗਾਤਾਰ ਕੁੜੱਤਣ ਰਹਿੰਦੀ ਹੈ! ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਹੋ ਸਕਦੈ ਕਾਰਨ, ਸਮੇ ਰਹਿੰਦੇ ਕਰਵਾ ਲਓ ਇਲਾਜ - Bitterness In The Mouth
ਸਿਹਤਮੰਦ ਗਤੀਵਿਧੀਆਂ ਅਪਣਾਓ: ਆਪਣੇ ਫ਼ੋਨ ਦੀ ਵਰਤੋਂ ਕਰਨ ਦੀ ਬਜਾਏ ਹੋਰ ਸਿਹਤਮੰਦ ਗਤੀਵਿਧੀਆਂ 'ਤੇ ਧਿਆਨ ਦਿਓ। ਜਿਵੇਂ, ਯੋਗਾ, ਧਿਆਨ, ਅਧਿਐਨ ਕਰਨਾ, ਸੰਗੀਤ ਸੁਣਨਾ ਜਾਂ ਦੋਸਤਾਂ ਨਾਲ ਬਾਹਰੀ ਖੇਡਾਂ ਖੇਡਣਾ।
ਸਮਾਂ ਪ੍ਰਬੰਧਨ: ਆਪਣੀ ਰੋਜ਼ਾਨਾ ਰੁਟੀਨ ਵਿੱਚ ਸਮੇਂ ਦਾ ਸਹੀ ਢੰਗ ਨਾਲ ਪ੍ਰਬੰਧਨ ਕਰੋ। ਇੱਕ ਸਮਾਂ ਸਾਰਣੀ ਬਣਾਓ ਅਤੇ ਇਸਦੀ ਪਾਲਣਾ ਕਰੋ। ਇਹ ਤੁਹਾਨੂੰ ਆਪਣੇ ਸਮੇਂ ਦੀ ਸਹੀ ਵਰਤੋਂ ਕਰਨ ਵਿੱਚ ਮਦਦ ਕਰੇਗਾ ਅਤੇ ਫ਼ੋਨ 'ਤੇ ਬਿਤਾਇਆਂ ਸਮੇਂ ਵੀ ਘੱਟ ਸਕੇਗਾ।