ਦਿਲ ਨੂੰ ਸਿਹਤਮੰਦ ਰੱਖਣ ਲਈ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਸਮਝਣਾ ਸਭ ਤੋਂ ਮਹੱਤਵਪੂਰਨ ਹੈ। ਤੁਹਾਨੂੰ ਦਿਲ ਦੀ ਬਿਮਾਰੀ ਦਾ ਕਿੰਨਾ ਖਤਰਾ ਹੈ ਇਹ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ। ਖਤਰੇ ਦੇ ਕਾਰਕ ਅਜਿਹੀਆਂ ਸਥਿਤੀਆਂ ਜਾਂ ਆਦਤਾਂ ਹਨ ਜੋ ਕਿਸੇ ਵਿਅਕਤੀ 'ਚ ਬਿਮਾਰੀ ਨੂੰ ਵਿਕਸਤ ਕਰਨ ਦੀ ਜ਼ਿਆਦਾ ਸੰਭਾਵਨਾ ਬਣਾਉਂਦੀਆਂ ਹਨ। ਇਹ ਖਤਰੇ ਦੇ ਕਾਰਕ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੱਖੋ-ਵੱਖਰੇ ਹੋ ਸਕਦੇ ਹਨ।
ਦਿਲ ਦੀ ਬਿਮਾਰੀ ਲਈ ਖਤਰੇ ਦੇ ਕਾਰਕ
ਦਿਲ ਦੀ ਬਿਮਾਰੀ ਨੂੰ ਰੋਕਣ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੇ ਖਤਰੇ ਦੇ ਕਾਰਕ ਕੀ ਹਨ ਅਤੇ ਤੁਸੀਂ ਉਨ੍ਹਾਂ ਨੂੰ ਘਟਾਉਣ ਲਈ ਕੀ ਕਰ ਸਕਦੇ ਹੋ।
Diabetes and smoking
— Robert Lufkin MD (@robertlufkinmd) June 8, 2024
rather than cholesterol
are the biggest risk factors
for heart disease. pic.twitter.com/9qr1pWEwqv
Obesity is a disease and a major driver of other non-communicable diseases (#NCDs) including diabetes, heart disease, stroke, and cancer.
— World Obesity (@WorldObesity) October 29, 2024
❗ It's time obesity is recognised as a disease and not just a risk factor.
➡️ https://t.co/BY0DBzD4vT#WorldStrokeDay pic.twitter.com/VdjmOfzJt9
- ਸ਼ੂਗਰ ਦਾ ਹੋਣਾ।
- ਜ਼ਿਆਦਾ ਭਾਰ ਜਾਂ ਮੋਟਾਪਾ ਹੋਣਾ।
- ਹਾਈ ਬਲੱਡ ਪ੍ਰੈਸ਼ਰ ਹੋਣਾ।
- ਹਾਈ ਬਲੱਡ ਕੋਲੇਸਟ੍ਰੋਲ ਹੋਣਾ।
- ਨਿਯਮਤ ਸਰੀਰਕ ਗਤੀਵਿਧੀ ਨਾ ਕਰਨਾ।
- ਸਿਗਰਟ ਪੀਣਾ।
- ਗੈਰ-ਸਿਹਤਮੰਦ ਖਾਣ ਦੀਆਂ ਆਦਤਾਂ ਹੋਣਾ।
- ਔਰਤਾਂ ਲਈ 55 ਸਾਲ ਜਾਂ ਇਸ ਤੋਂ ਵੱਧ ਅਤੇ ਪੁਰਸ਼ਾਂ ਲਈ 45 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਣਾ।
- ਸ਼ੁਰੂਆਤੀ ਦਿਲ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਹੋਣਾ। ਉਦਾਹਰਨ ਲਈ ਜੇ ਤੁਹਾਡੇ ਪਿਤਾ ਜਾਂ ਭਰਾ ਨੂੰ 55 ਸਾਲ ਦੀ ਉਮਰ ਤੋਂ ਪਹਿਲਾਂ ਦਿਲ ਦੀ ਬਿਮਾਰੀ ਸੀ ਜਾਂ ਤੁਹਾਡੀ ਮਾਂ ਜਾਂ ਭੈਣ ਨੂੰ 65 ਸਾਲ ਦੀ ਉਮਰ ਤੋਂ ਪਹਿਲਾਂ ਦਿਲ ਦੀ ਬਿਮਾਰੀ ਸੀ।
- ਸਾਰੇ ਖਤਰੇ ਦੇ ਕਾਰਕ ਤੁਹਾਡੇ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਕੁਝ ਖਤਰੇ ਦੇ ਕਾਰਕ ਬਦਲੇ ਨਹੀਂ ਜਾ ਸਕਦੇ। ਇਨ੍ਹਾਂ ਵਿੱਚ ਤੁਹਾਡੀ ਉਮਰ, ਲਿੰਗ ਅਤੇ ਸ਼ੁਰੂਆਤੀ ਦਿਲ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਸ਼ਾਮਲ ਹੈ।
ਦਿਲ ਦੀ ਬਿਮਾਰੀ ਤੋਂ ਬਚਣ ਦੇ ਤਰੀਕੇ
ਵਧੇਰੇ ਸਰੀਰਕ ਤੌਰ 'ਤੇ ਕਿਰਿਆਸ਼ੀਲ ਹੋਣਾ ਅਤੇ ਸਿਹਤਮੰਦ ਖਾਣਾ ਤੁਹਾਡੇ ਦਿਲ ਦੀ ਸਿਹਤ ਲਈ ਮਹੱਤਵਪੂਰਨ ਕਦਮ ਹੈ। ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰ ਸਕਦੇ ਹੋ, ਜੋ ਕਿ ਹੇਠ ਲਿਖੇ ਅਨੁਸਾਰ ਹੈ:-
Did you know??
— Dr Pooja Sachdev (@ImDrPooja) November 3, 2024
🔹Adopting heart-healthy habits can potentially reverse cell aging.
🔹Better lifestyle choices are linked to younger biological age, regardless of chronological age.
🔹Managing heart disease risk factors reduces the risk of heart disease.#health pic.twitter.com/yBBuHPwKNg
- ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣਾ
- ਰੋਜ਼ਾਨਾ ਦੌੜਨਾ ਅਤੇ ਸੈਰ ਕਰਨਾ
- ਸ਼ੂਗਰ ਤੋਂ ਬਚਣ ਲਈ ਮਿੱਠਾ ਘੱਟ ਖਾਓ
- ਤਲਿਆ ਹੋਇਆ ਅਤੇ ਜ਼ੰਕ ਫੂ਼ਡ ਨਾ ਖਾਓ
- ਰਾਤ 10 ਵਜੇ ਤੱਕ ਸੌ ਜਾਓ ਅਤੇ ਸੂਰਜ ਚੜ੍ਹਨ ਤੋਂ ਪਹਿਲਾ ਉੱਠ ਜਾਓ।
- ਰੋਜ਼ਾਨਾ ਕਸਰਤ ਕਰੋ।
- ਘੱਟ ਤੇਲ ਅਤੇ ਮੱਖਣ ਦਾ ਇਸਤੇਮਾਲ ਕਰੋ।
- ਖਾਣੇ ਵਿੱਚ 50 ਫੀਸਦੀ ਸਬਜ਼ੀਆਂ ਅਤੇ ਫ਼ਲਾਂ ਦਾ ਇਸਤੇਮਾਲ ਕਰੋ।
- ਹਾਈ ਫਾਈਬਰ ਵਾਲੀਆਂ ਚੀਜ਼ਾਂ ਖਾਓ।
- ਉੱਠਣ ਦੇ ਦੋ-ਤਿੰਨ ਘੰਟੇ ਅੰਦਰ ਸਵੇਰ ਦਾ ਨਾਸ਼ਤਾ ਖਾ ਲਓ।
ਇਹ ਵੀ ਪੜ੍ਹੋ:-