ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਘਿਓ ਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਅਤੇ ਸਿਹਤ ਨੂੰ ਹੈਲਥੀ ਰੱਖਣ ਲਈ ਕੀਤਾ ਜਾਂਦਾ ਹੈ। ਜੇਕਰ ਘਿਓ ਦਾ ਸਹੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ, ਤਾਂ ਸਿਹਤ ਨੂੰ ਹੋਰ ਵੀ ਕਈ ਲਾਭ ਮਿਲ ਸਕਦੇ ਹਨ। ਘਿਓ ਖਾਣ ਨਾਲ ਇਮਿਊਨਟੀ ਮਜ਼ਬੂਤ ਅਤੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਘਿਓ ਦਾ ਜ਼ਿਆਦਾ ਸੇਵਨ ਖਤਰਨਾਕ ਵੀ ਹੋ ਸਕਦਾ ਹੈ।
ਘਿਓ ਖਾਣ ਦੇ ਫਾਇਦੇ:
ਭਾਰ ਕੰਟਰੋਲ: ਘਿਓ ਵਿੱਚ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਕਿ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਨਾਲ ਭਾਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਸਰੀਰ 'ਚ ਫੈਟ ਜਲਦੀ ਇਕੱਠਾ ਹੋਣ ਲੱਗ ਜਾਵੇ, ਤਾਂ ਘਿਓ ਮਦਦਗਾਰ ਹੋ ਸਕਦਾ ਹੈ।
ਪਾਚਨ 'ਚ ਸੁਧਾਰ: ਘਿਓ ਪਾਚਨ ਨੂੰ ਵੀ ਸੁਧਾਰਨ 'ਚ ਮਦਦ ਕਰਦਾ ਹੈ। ਘਿਓ ਦੇ ਸੇਵਨ ਨਾਲ ਕਬਜ਼ ਅਤੇ ਐਸਿਡੀਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਘਿਓ ਦੇ ਨਾਲ ਲੈਣ ਨਾਲ ਉਸ 'ਚ ਮੌਜੂਦ ਪੋਸ਼ਕ ਤੱਤਾਂ ਦੀ ਸੋਖਣ ਸ਼ਕਤੀ ਵੱਧ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਲੋੜੀਂਦਾ ਪੋਸ਼ਣ ਮਿਲਦਾ ਹੈ।
ਦਿਲ ਨਾਲ ਜੁੜੀਆਂ ਸਮੱਸਿਆਵਾਂ: ਕੋਲੇਸਟ੍ਰੋਲ ਦੇ ਵਧਣ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਸੀਂ ਘਿਓ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਘਿਓ ਦੀ ਮਦਦ ਨਾਲ ਕੋਲੇਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
- ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ, ਤਾਂ ਇਸ ਪੱਤੇ ਨੂੰ ਆਪਣੀ ਡਾਈਟ 'ਚ ਕਰੋ ਸ਼ਾਮਲ - Curry Leaf Benefits
- ਸੈਨੇਟਰੀ ਪੈਡਾਂ ਨੂੰ ਕਹੋ ਨਾਂਹ, ਅਪਣਾਓ ਮਾਹਵਾਰੀ ਕੱਪ, ਘਰ ਜਾਂ ਖੇਤਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਬਿਹਤਰ ਵਿਕਲਪ, ਜਾਣੋ ਇਸ ਦੇ ਕੀ ਨੇ ਫਾਇਦੇ - Menstrual Cup
- ਕੁੜੀਆਂ ਨੂੰ ਘੱਟ ਉਮਰ ਵਿੱਚ ਕਿਉ ਸ਼ੁਰੂ ਹੋ ਰਹੇ ਨੇ ਪੀਰੀਅਡਸ? ਇੱਥੇ ਜਾਣੋ ਵਜ੍ਹਾਂ - Periods At Early Age
ਭੁੱਖ ਘੱਟ ਲੱਗਦੀ: ਘਿਓ ਦੇ ਸੇਵਨ ਨਾਲ ਭੁੱਖ ਨੂੰ ਘੱਟ ਕੀਤਾ ਜਾ ਸਕਦਾ ਹੈ। ਘਿਓ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਕਰਕੇ ਭੁੱਖ ਘੱਟ ਲੱਗਦੀ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ। ਇਸਦੇ ਨਾਲ ਹੀ, ਘਿਓ ਦਾ ਸੇਵਨ ਤੁਹਾਨੂੰ ਤਰੋਤਾਜ਼ਾ ਮਹਿਸੂਸ ਕਰਵਾਉਦਾ ਹੈ।