ਹੈਦਰਾਬਾਦ: ਬਹੁਤ ਜ਼ਿਆਦਾ ਤੇਲ ਅਤੇ ਮਸਾਲੇਦਾਰ ਵਾਲਾ ਭੋਜਨ ਖਾਣ ਤੋਂ ਬਾਅਦ ਤਰੁੰਤ ਸੌਣ ਅਤੇ ਬੈਠਣ ਨਾਲ ਗੈਸ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਗੈਸ ਬਣਨ ਨਾਲ ਪੇਟ 'ਚ ਤੇਜ਼ ਦਰਦ ਹੋਣ ਲੱਗਦਾ ਹੈ, ਜਿਸ ਕਰਕੇ ਕਈ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਜੇਕਰ ਤੁਹਾਨੂੰ ਵੀ ਗੈਸ ਦੀ ਸਮੱਸਿਆ ਰਹਿੰਦੀ ਹੈ, ਤਾਂ ਕੁਝ ਹੋਰ ਤਰੀਕੇ ਅਜ਼ਮਾ ਕੇ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਗੈਸ ਤੋਂ ਰਾਹਤ ਪਾਉਣ ਦੇ ਉਪਾਅ:
ਘਰੇਲੂ ਨੁਸਖੇ: ਪੇਟ 'ਚ ਗੈਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ। ਅਦਰਕ, ਧਨੀਆਂ ਅਤੇ ਜ਼ੀਰੇ 'ਚ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਗੈਸ ਤੋਂ ਤਰੁੰਤ ਰਾਹਤ ਦਿਵਾਉਦੇ ਹਨ। ਇਸ ਤੋਂ ਇਲਾਵਾ, ਖਾਣ ਤੋਂ ਅੱਧੇ ਘੰਟੇ ਜਾਂ ਇੱਕ ਘੰਟੇ ਬਾਅਦ ਨਿੰਬੂ ਪਾਣੀ ਪੀਣ ਦੀ ਆਦਤ ਵੀ ਇਸ ਸਮੱਸਿਆ ਨੂੰ ਦੂਰ ਕਰਦੀ ਹੈ।
ਸੈਰ ਕਰੋ: ਗੈਸ ਦੀ ਸਮੱਸਿਆ ਹੋਣ 'ਤੇ ਸੈਰ ਕਰਨਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਕਸਰਤ ਵੀ ਕਰ ਸਕਦੇ ਹੋ। ਇਨ੍ਹਾਂ ਕਸਰਤਾਂ 'ਚ ਸਭ ਤੋਂ ਪਹਿਲਾ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਮੈਟ ਜਾਂ ਜ਼ਮੀਨ 'ਤੇ ਟਿਕਾਓ। ਫਿਰ ਆਪਣੇ ਮੋਢਿਆਂ ਨੂੰ ਅੰਦਰ ਵੱਲ ਧੱਕੋ। ਇਸਦੇ ਨਾਲ ਹੀ, ਤੁਸੀਂ ਇੱਕ ਹੋਰ ਕਸਰਤ ਕਰ ਸਕਦੇ ਹੋ। ਪਹਿਲਾ ਗੋਢਿਆਂ ਦੇ ਭਾਰ ਬੈਠ ਜਾਓ। ਹੱਥਾਂ ਨੂੰ ਮੈਟ 'ਤੇ ਫਿਲਾ ਲਓ। ਪਰ ਕਮਰ ਹਵਾ ਵਿੱਚ ਉੱਠੀ ਹੋਣੀ ਚਾਹੀਦੀ ਹੈ। ਇਸ ਵਿਚ ਵੀ ਹੌਲੀ-ਹੌਲੀ ਮੋਢਿਆਂ ਨੂੰ ਹੇਠਾਂ ਵੱਲ ਧੱਕੋ। ਇਸ ਤਰ੍ਹਾਂ ਕਰਨ ਨਾਲ ਪੇਟ 'ਚ ਫਸੀ ਗੈਸ ਨਿਕਲਣ ਲੱਗਦੀ ਹੈ।
ਸੇਬ ਦੇ ਸਿਰਕੇ ਦਾ ਇਸਤੇਮਾਲ: ਗੈਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੇਬ ਦਾ ਸਿਰਕਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਗੈਸ ਹੀ ਨਹੀਂ, ਸਗੋ ਬਲੋਟਿੰਗ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਇੱਕ ਚਮਚ 'ਚ ਸੇਬ ਦਾ ਸਿਰਕਾ ਮਿਲਾਓ ਅਤੇ ਪੀ ਲਓ। ਇਸ ਨਾਲ ਤੁਹਾਨੂੰ ਗੈਸ ਦੀ ਸਮੱਸਿਆ ਤੋਂ ਰਾਹਤ ਮਿਲੇਗੀ।