ਹੈਦਰਾਬਾਦ: ਮੀਂਹ ਦੇ ਮੌਸਮ 'ਚ ਮਿਲਣ ਵਾਲੀ ਜਾਮੁਨ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਦੇ ਮੌਸਮ 'ਚ ਜਾਮੁਨਾਂ ਨੂੰ ਜ਼ਰੂਰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਜਾਮੁਨ ਖਾਣ ਦੇ ਫਾਇਦੇ:
ਇਮਿਊਨ ਸਿਸਟਮ ਮਜ਼ਬੂਤ: ਜਾਮੁਨ ਸਿਹਤ ਲਈ ਚੰਗੀ ਹੋਣ ਦੇ ਨਾਲ-ਨਾਲ ਰੰਗ ਵਿੱਚ ਵੀ ਸੁੰਦਰ, ਚਮਕਦਾਰ ਅਤੇ ਸੁਆਦੀ ਹੁੰਦੀ ਹੈ। ਜਾਮੁਨ 'ਚ ਫਾਈਟੋਕੈਮੀਕਲਸ, ਪੌਲੀਫੇਨੋਲਿਕ ਐਸਿਡ, ਵਿਟਾਮਿਨ ਸੀ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੁੰਦੇ ਹਨ।
ਬਿਮਾਰੀਆਂ ਤੋਂ ਬਚਾਅ: ਜਾਮੁਨ ਦਸਤ, ਹੈਜ਼ਾ ਅਤੇ ਹੋਰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦੀਆਂ ਹਨ। ਇਸਦੇ ਨਾਲ ਹੀ, ਪੁਰਾਣੀ ਖੰਘ ਅਤੇ ਦਮੇ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ। ਜਾਮੁਨ ਖਾਣ ਨਾਲ ਟੀਬੀ ਨੂੰ ਨਿਯਮਤ ਤੌਰ 'ਤੇ ਘੱਟ ਕੀਤਾ ਜਾ ਸਕਦਾ ਹੈ।
ਪਾਚਨ ਕਿਰਿਆ 'ਚ ਸੁਧਾਰ: ਇਹ ਫਲ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਜਾਮੁਨ ਖਾਣ ਨਾਲ ਤੁਸੀਂ ਕਬਜ਼, ਗੈਸ ਦੀ ਸਮੱਸਿਆ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਸ਼ੂਗਰ ਕੰਟਰੋਲ: ਜਾਮੁਨ ਖਾਣਾ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੋ ਸਕਦਾ ਹੈ, ਕਿਉਂਕਿ ਇਸ ਵਿੱਚ ਮੌਜੂਦ ਫਾਈਬਰ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਜਲਦੀ ਵਧਣ ਤੋਂ ਰੋਕਦੇ ਹਨ। ਹਾਲਾਂਕਿ, ਹਫ਼ਤੇ ਵਿੱਚ ਇੱਕ ਤੋਂ ਦੋ ਵਾਰ ਜਾਮੁਨ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਅਨੀਮੀਆ ਨੂੰ ਘਟਾਉਂਣ 'ਚ ਮਦਦ: ਇਹ ਫਲ ਆਇਰਨ ਨਾਲ ਭਰਪੂਰ ਹੁੰਦਾ ਹੈ ਅਤੇ ਲਾਲ ਖੂਨ ਦੇ ਸੈੱਲਾਂ ਨੂੰ ਵਧਾ ਕੇ ਅਨੀਮੀਆ ਨੂੰ ਘੱਟ ਕਰਦਾ ਹੈ। ਇਸਦੇ ਨਾਲ ਹੀ, ਮੂੰਹ ਦੀ ਸਿਹਤ ਨੂੰ ਵੀ ਬਰਕਰਾਰ ਰੱਖਦਾ ਹੈ।
- ਦਾਲਚੀਨੀ ਦਾ ਇਨ੍ਹਾਂ 3 ਤਰੀਕਿਆਂ ਨਾਲ ਕਰੋ ਇਸਤੇਮਾਲ, ਫਿਣਸੀਆਂ ਦੀ ਸਮੱਸਿਆ ਤੋਂ ਮਿਲ ਜਾਵੇਗਾ ਛੁਟਕਾਰਾ - Skin Care Tips
- ਸੈਕਸ ਦੌਰਾਨ ਜਾਂ ਬਾਅਦ 'ਚ ਹੋਣ ਵਾਲੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਇਨ੍ਹਾਂ ਸਾਵਧਾਨੀਆਂ ਨੂੰ ਅਪਣਾਉਣ ਨਾਲ ਮਿਲੇਗਾ ਆਰਾਮ - Dyspareunia
- ਚਿਪਸ ਖਾਣ ਵਾਲੇ ਹੋ ਜਾਣ ਸਾਵਧਾਨ! ਇਨ੍ਹਾਂ 5 ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Side Effects of Potato Chips
ਦਿਲ ਦੀ ਸਿਹਤ ਲਈ ਫਾਇਦੇਮੰਦ: ਜਾਮੁਨ ਵਿੱਚ ਕੈਲੋਰੀ ਘੱਟ ਹੁੰਦੀ ਹੈ। ਇਸ ਲਈ ਜਾਮੁਨ ਭਾਰ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ, ਇਨ੍ਹਾਂ ਵਿਚਲੇ ਫਾਈਟੋਕੈਮੀਕਲਸ ਨੂੰ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆਂ ਜਾਂਦਾ ਹੈ।
ਹੀਮੋਗਲੋਬਿਨ ਵਧਦਾ: ਜਾਮੁਨ ਵਿੱਚ ਵਿਟਾਮਿਨ ਸੀ, ਏ ਅਤੇ ਆਇਰਨ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਨਾਲ ਖੂਨ ਵਿੱਚ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਮਿਲਦੀ ਹੈ। ਜਾਮੁਨ ਵਿੱਚ ਅਜਿਹੇ ਗੁਣ ਵੀ ਹੁੰਦੇ ਹਨ ਜੋ ਚਮੜੀ ਨੂੰ ਤਰੋ-ਤਾਜ਼ਾ ਰੱਖਦੇ ਹਨ ਅਤੇ ਅੱਖਾਂ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ। ਜੇਕਰ ਲਿਵਰ ਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਵੀ ਇਹ ਫਲ ਫਾਇਦੇਮੰਦ ਹੋ ਸਕਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣਾ ਸਭ ਤੋਂ ਵਧੀਆ ਹੈ।