ਹੈਦਰਾਬਾਦ: ਸੁੰਦਰ ਦਿਖਣ ਲਈ ਲੋਕ ਕਈ ਤਰੀਕੇ ਅਜ਼ਮਾਉਦੇ ਹਨ। ਇਨ੍ਹਾਂ ਤਰੀਕਿਆਂ 'ਚ ਮੇਕਅੱਪ ਕਰਨਾ ਵੀ ਸ਼ਾਮਲ ਹੈ। ਲੜਕੀਆਂ ਕਿਸੇ ਵੀ ਮੌਕੇ ਜਿਵੇਂ ਕਿ ਫੰਕਸ਼ਨਾਂ ਅਤੇ ਵਿਆਹਾਂ 'ਚ ਸੁੰਦਰ ਦਿਖਣ ਲਈ ਮੇਕਅੱਪ ਕਰਦੀਆਂ ਹਨ। ਮੇਕਅੱਪ ਕਰਨ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਮੇਕਅੱਪ ਉਤਾਰਨਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਮੇਕਅੱਪ ਉਤਾਰੇ ਬਿਨ੍ਹਾਂ ਹੀ ਸੌਂ ਜਾਂਦੇ ਹੋ, ਤਾਂ ਤੁਹਾਨੂੰ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਮੇਕਅੱਪ ਹਟਾਉਣ ਲਈ ਕੈਮੀਕਲ ਵਾਲੇ ਮੇਕਅੱਪ ਰਿਮੂਵਰ ਦੀ ਵਰਤੋਂ ਕਰਨ ਦੀ ਬਜਾਏ ਤੁਸੀਂ ਘਰ ਵਿੱਚ ਉਪਲਬਧ ਸਮੱਗਰੀ ਨਾਲ ਮੇਕਅੱਪ ਨੂੰ ਹਟਾ ਸਕਦੇ ਹੋ। ਅਜਿਹਾ ਕਰਨ ਨਾਲ ਕੋਈ ਮਾੜਾ ਪ੍ਰਭਾਵ ਵੀ ਨਹੀਂ ਹੋਵੇਗਾ।
ਮੇਕਅੱਪ ਹਟਾਉਣ ਦੇ ਘਰੇਲੂ ਤਰੀਕੇ:
ਦੁੱਧ: ਕੱਚੇ ਦੁੱਧ ਦੀ ਵਰਤੋਂ ਚਮੜੀ ਦੀ ਸੁੰਦਰਤਾਂ ਵਧਾਉਣ ਲਈ ਕੀਤੀ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੁੱਧ ਮੇਕਅੱਪ ਨੂੰ ਹਟਾਉਣ 'ਚ ਵੀ ਮਦਦਗਾਰ ਹੋ ਸਕਦਾ ਹੈ। ਜੇਕਰ ਤੁਸੀਂ ਦੁੱਧ 'ਚ ਰੂੰ ਨੂੰ ਡੁਬੋ ਕੇ ਇਸ ਨਾਲ ਆਪਣਾ ਚਿਹਰਾ ਪੂੰਝਦੇ ਹੋ, ਤਾਂ ਤੁਹਾਡੇ ਚਿਹਰੇ ਦਾ ਮੇਕਅੱਪ ਦੂਰ ਹੋ ਜਾਵੇਗਾ। ਜੇਕਰ ਮੇਕਅੱਪ ਬਹੁਤ ਜ਼ਿਆਦਾ ਹੈ, ਤਾਂ ਦੁੱਧ 'ਚ ਇੱਕ ਚਮਚ ਬਦਾਮ ਦਾ ਤੇਲ ਮਿਲਾਓ ਅਤੇ ਇਸ ਮਿਸ਼ਰਣ ਨਾਲ ਆਪਣੇ ਮੇਕਅੱਪ ਨੂੰ ਉਤਾਰ ਲਓ।
ਨਾਰੀਅਲ ਦਾ ਤੇਲ: ਬਹੁਤ ਸਾਰੇ ਲੋਕ ਵਾਟਰਪਰੂਫ ਮੇਕਅਪ ਦੀ ਚੋਣ ਕਰਦੇ ਹਨ, ਤਾਂ ਜੋ ਮੇਕਅੱਪ ਜਲਦੀ ਹਟਾਇਆ ਜਾ ਸਕੇ। ਹਾਲਾਂਕਿ, ਇਸਨੂੰ ਵੀ ਹਟਾਉਣ ਲਈ ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਨਾਰੀਅਲ ਤੇਲ ਦੀ ਵਰਤੋਂ ਕਰਨਾ ਬਿਹਤਰ ਹੈ। ਇਸ ਨਾਲ ਨਾ ਸਿਰਫ ਵਾਟਰਪਰੂਫ ਮੇਕਅਪ ਨੂੰ ਆਸਾਨੀ ਨਾਲ ਹਟਾਉਣ 'ਚ ਮਦਦ ਮਿਲੇਗੀ, ਸਗੋ ਚਮੜੀ ਨਰਮ ਵੀ ਹੋਵੇਗੀ। ਇਸ ਲਈ ਆਪਣੇ ਹੱਥਾਂ ਵਿੱਚ ਇੱਕ ਚਮਚ ਨਾਰੀਅਲ ਤੇਲ ਲੈ ਕੇ ਆਪਣੇ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਲਗਾਓ ਅਤੇ 2-3 ਮਿੰਟ ਬਾਅਦ ਇਸ ਨੂੰ ਕਾਟਨ ਪੈਡ ਨਾਲ ਪੂੰਝ ਲਓ। ਲਿਪਸਟਿਕ ਨੂੰ ਵੀ ਨਾਰੀਅਲ ਦੇ ਤੇਲ ਨਾਲ ਹਟਾਇਆ ਜਾ ਸਕਦਾ ਹੈ।
ਸ਼ਹਿਦ: ਸ਼ਹਿਦ ਦੇ ਐਂਟੀ-ਬੈਕਟੀਰੀਅਲ ਗੁਣ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਦੂਰ ਕਰਦੇ ਹਨ ਅਤੇ ਇੱਕ ਚੰਗੇ ਮਾਇਸਚਰਾਈਜ਼ਰ ਵਜੋਂ ਕੰਮ ਕਰਦੇ ਹਨ। ਇਸ ਤੋਂ ਇਲਾਵਾ, ਸ਼ਹਿਦ ਨੂੰ ਮੇਕਅੱਪ ਰਿਮੂਵਰ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਐਲੋਵੇਰਾ: ਐਲੋਵੇਰਾ ਨੂੰ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਮੇਕਅੱਪ ਕਰਦੇ ਹੋ, ਤਾਂ ਐਲੋਵੇਰਾ ਨਾਲ ਘਰ ਵਿੱਚ ਹੀ ਆਸਾਨੀ ਨਾਲ ਮੇਕਅੱਪ ਹਟਾਇਆ ਜਾ ਸਕਦਾ ਹੈ। ਇਸ ਲਈ ਕਟੋਰੀ ਵਿੱਚ ਇੱਕ ਚਮਚ ਐਲੋ ਪਲਪ, ਥੋੜਾ ਜਿਹਾ ਸ਼ਹਿਦ ਅਤੇ 4-5 ਬੂੰਦਾਂ ਬਦਾਮ ਦੇ ਤੇਲ ਦੀਆਂ ਪਾਓ ਅਤੇ ਮਿਕਸ ਕਰੋ। ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਆਪਣੀਆਂ ਉਂਗਲਾਂ ਨਾਲ ਦੋ ਮਿੰਟ ਤੱਕ ਮਾਲਿਸ਼ ਕਰੋ। ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ।
- ਸਾਵਧਾਨ! ਇਨ੍ਹਾਂ 6 ਸਮੱਸਿਆਵਾਂ ਤੋਂ ਪੀੜਿਤ ਲੋਕ ਸਵੇਰੇ ਨਿੰਬੂ ਪਾਣੀ ਪੀਣ ਤੋਂ ਕਰਨ ਪਰਹੇਜ਼ - Side Effects of Lemon Water
- ਲੇਜ਼ਰ ਸਰਜਰੀ ਤੋਂ ਬਾਅਦ ਸਾਵਧਾਨੀਆਂ ਜ਼ਰੂਰੀ, ਨਹੀਂ ਤਾਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Laser Surgery
- ਜੇਕਰ ਤੁਹਾਡੇ ਅੰਦਰ ਵੀ ਹਨ ਇਹ ਲੱਛਣ, ਤਾਂ ਤੁਸੀਂ ਹੋ ਸਕਦੇ ਹੋ ਸ਼ੂਗਰ ਤੋਂ ਪੀੜਤ,ਜਲਦੀ ਹੀ ਅਪਣਾਓ ਇਹ ਨੁਸਖੇ - Early Signs And Symptoms of Diabetes
ਭਾਫ਼: ਮੇਕਅਪ ਨੂੰ ਹਟਾਉਣ ਲਈ ਭਾਫ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਭਾਫ਼ ਮਿੰਟਾਂ ਵਿੱਚ ਮੇਕਅੱਪ ਨੂੰ ਹਟਾ ਦਿੰਦੀ ਹੈ ਅਤੇ ਚਿਹਰੇ ਨੂੰ ਤਰੋ-ਤਾਜ਼ਾ ਬਣਾ ਦਿੰਦੀ ਹੈ। ਇਸ ਲਈ ਇਕ ਚੌੜੇ ਬਾਊਲ 'ਚ ਗਰਮ ਪਾਣੀ ਲਓ ਅਤੇ ਇਸ ਨੂੰ ਪੰਜ-ਦਸ ਮਿੰਟ ਤੱਕ ਸਟੀਮ ਕਰੋ। ਫਿਰ ਮੇਕਅੱਪ ਰਿਮੂਵਰ ਸਪੰਜ ਜਾਂ ਸੂਤੀ ਕੱਪੜੇ ਨਾਲ ਚਿਹਰਾ ਪੂੰਝੋ, ਤਾਂ ਕਿ ਪਸੀਨੇ ਦੇ ਨਾਲ-ਨਾਲ ਸਾਰਾ ਮੇਕਅੱਪ ਵੀ ਨਿਕਲ ਜਾਵੇ। ਸਟੀਮ ਕਰਨ ਨਾਲ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਮੌਜੂਦ ਧੂੜ, ਗੰਦਗੀ ਅਤੇ ਦਾਣੇ ਦੂਰ ਹੋ ਜਾਂਦੇ ਹਨ ਅਤੇ ਚਮੜੀ ਤਾਜ਼ਾ ਹੋ ਜਾਂਦੀ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।