ਹੈਦਰਾਬਾਦ: ਰਾਤ ਨੂੰ ਪੂਰੀ ਨੀਂਦ ਲੈਣਾ ਸਿਹਤ ਲਈ ਜ਼ਰੂਰੀ ਹੁੰਦਾ ਹੈ। ਨੀਂਦ ਦੌਰਾਨ ਸਰੀਰ ਦੀ ਮੁਰੰਮਤ ਹੁੰਦੀ ਹੈ, ਤਾਂਕਿ ਤੁਹਾਡਾ ਸਰੀਰ ਬਿਹਤਰ ਤਰੀਕੇ ਨਾਲ ਕੰਮ ਕਰ ਸਕੇ। ਪਰ ਜਦੋ ਰਾਤ ਨੂੰ ਤੁਸੀਂ ਠੀਕ ਤਰ੍ਹਾਂ ਨਾਲ ਨਹੀਂ ਸੌਂ ਪਾਉਦੇ, ਤਾਂ ਇਸ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸਮੱਸਿਆਵਾਂ 'ਚ ਸਿਰਦਰਦ ਅਤੇ ਮਾਈਗ੍ਰੇਨ ਸ਼ਾਮਲ ਹੈ। ਰਾਤ ਨੂੰ ਠੀਕ ਤਰ੍ਹਾਂ ਨਾਲ ਨੀਂਦ ਪੂਰੀ ਨਾ ਹੋਣ ਕਰਕੇ ਤੁਹਾਡੀ ਸਵੇਰ ਅਤੇ ਦਿਨ ਦੇ ਸਾਰੇ ਕੰਮ ਪ੍ਰਭਾਵਿਤ ਹੋ ਜਾਂਦੇ ਹਨ। ਜੇਕਰ ਤੁਸੀਂ ਮਾਈਗ੍ਰੇਨ, ਸਿਰਦਰਦ ਅਤੇ ਨੀਂਦ ਦੀ ਕਮੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਕੁਝ ਆਸਾਨ ਤਰੀਕਿਆਂ ਨੂੰ ਅਜ਼ਮਾ ਸਕਦੇ ਹੋ।
ਮਾਈਗ੍ਰੇਨ, ਸਿਰਦਰਦ ਅਤੇ ਨੀਂਦ ਦੀ ਕਮੀ ਤੋਂ ਛੁਟਕਾਰਾ ਪਾਉਣ ਦਾ ਤਰੀਕਾ: ਨੀਂਦ ਦੀ ਕਮੀ ਕਾਰਨ ਮਾਈਗ੍ਰੇਨ ਅਤੇ ਸਿਰਦਰਦ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਪਹਿਲਾ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਪਵੇਗਾ। ਇਸ ਲਈ ਸੌਂਣ ਤੋਂ ਪਹਿਲਾ ਰਾਤ ਨੂੰ ਤਾੜੀਆਂ ਮਾਰੋ। ਦੱਸ ਦਈਏ ਕਿ ਤਾੜੀਆਂ ਮਾਰਨ ਤੋਂ ਪਹਿਲਾ ਆਪਣੇ ਹੱਥਾਂ 'ਤੇ ਤੇਲ ਜ਼ਰੂਰ ਲਗਾਓ। ਤੇਲ ਨਾਲ ਆਪਣੇ ਹੱਥਾਂ ਦੀਆਂ ਉਂਗਲੀਆਂ ਦੀ ਚੰਗੀ ਤਰ੍ਹਾਂ ਮਸਾਜ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਰਾਤ ਦੇ ਸਮੇਂ ਚੰਗੀ ਨੀਂਦ ਆਵੇਗੀ।
- ਕਈ ਦੇਸ਼ਾਂ 'ਚ ਅੱਜ ਮਨਾਇਆ ਜਾ ਰਿਹੈ ਅੰਤਰਰਾਸ਼ਟਰੀ ਦੋਸਤੀ ਦਿਵਸ, ਜਾਣੋ ਇਸ ਦਿਨ ਨੂੰ ਮਨਾਉਣ ਦੀ ਕਿਉਂ ਪਈ ਲੋੜ - International Day of Friendship
- ਮੱਛੀ ਦਾ ਸਿਰ ਖਾਣ ਨਾਲ ਨਹੀਂ ਹੋਣਗੀਆਂ ਇਹ 3 ਬਿਮਾਰੀਆਂ! ਜਾਣੋ ਚਮਤਕਾਰੀ ਫਾਇਦੇ - Fish Head Benefits
- ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਅਪਣਾਓ ਇਹ ਨੁਸਖ਼ਾ, ਦਵਾਈਆਂ ਦੀ ਨਹੀਂ ਪਵੇਗੀ ਲੋੜ! - Ways To Overcome Anemia
ਇਸ ਤੋਂ ਇਲਾਵਾ, ਰਾਤ ਨੂੰ ਚੰਗੀ ਨੀਂਦ ਲੈਣ ਲਈ ਆਪਣੇ ਦੋਵਾਂ ਹੱਥਾਂ ਦੀਆਂ ਦੋ-ਦੋ ਉਂਗਲੀਆਂ ਨੂੰ ਅੱਖਾਂ ਦੇ ਕੋਲ੍ਹ ਰੱਖ ਕੇ ਮਸਾਜ ਕਰੋ ਅਤੇ ਜ਼ਿਆਦਾ ਜ਼ੋਰ ਦੇਣ ਤੋਂ ਬਚੋ। ਚੰਗੀ ਨੀਂਦ ਲੈਣ ਲਈ ਮਸਾਜ ਕਿਵੇਂ ਕਰਨੀ ਹੈ, ਇਸਨੂੰ ਤੁਸੀਂ ਹੇਠਾ ਦਿੱਤੀ ਵੀਡੀਓ 'ਚ ਦੇਖ ਕੇ ਚੰਗੀ ਤਰ੍ਹਾਂ ਸਮਝ ਸਕਦੇ ਹੋ ਅਤੇ ਇਨ੍ਹਾਂ ਟਿਪਸ ਨੂੰ ਫਾਲੋ ਵੀ ਕਰ ਸਕਦੇ ਹੋ।
माइग्रेन व सिर दर्द, अनिद्रा का रामबाण इलाज... pic.twitter.com/4F2T7csVbd
— Vatsala Singh (@_vatsalasingh) July 30, 2024