ਹੈਦਰਾਬਾਦ: ਚਾਹ ਪੀਣਾ ਹਰ ਕੋਈ ਪਸੰਦ ਕਰਦਾ ਹੈ। ਬਹੁਤ ਸਾਰੇ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਨਹੀਂ ਹੁੰਦੀ। ਕਈ ਲੋਕ ਚਾਹ ਨੂੰ ਲੰਬੇ ਸਮੇਂ ਤੱਕ ਉਬਾਲ ਕੇ ਪੀਣਾ ਪਸੰਦ ਕਰਦੇ ਹਨ। ਹਾਲਾਂਕਿ, ਸਿਹਤ ਮਾਹਿਰਾਂ ਦਾ ਕਹਿਣਾ ਹੈ ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਚਾਹ ਨੂੰ ਕਿੰਨੇ ਸਮੇਂ ਤੱਕ ਉਬਾਲ ਕੇ ਪੀਣਾ ਚਾਹੀਦਾ ਹੈ।
ਚਾਹ ਨੂੰ ਜ਼ਿਆਦਾ ਸਮੇਂ ਤੱਕ ਨਾ ਉਬਾਲੋ: ਚਾਹ ਨੂੰ ਜ਼ਿਆਦਾ ਸਮੇਂ ਤੱਕ ਉਬਾਲ ਕੇ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਚਾਹ 'ਚ ਦੁੱਧ ਮਿਲਾ ਕੇ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਪਰ ਜਦੋ ਲੰਬੇ ਸਮੇਂ ਤੱਕ ਚਾਹ ਨੂੰ ਉਬਾਲਿਆਂ ਜਾਂਦਾ ਹੀ, ਤਾਂ ਊਰਜਾ ਖਤਮ ਹੋ ਜਾਂਦੀ ਹੈ। ਇਸਦੇ ਨਾਲ ਹੀ, ਚਾਹ ਵਿੱਚ ਟੈਨਿਨ ਨਾਮਕ ਕੁਦਰਤੀ ਰਸਾਇਣ ਹੁੰਦੇ ਹਨ। ਚਾਹ ਨੂੰ ਲੰਬੇ ਸਮੇਂ ਤੱਕ ਉਬਾਲਣ ਨਾਲ ਟੈਨਿਨ ਦੀ ਮਾਤਰਾ ਵੱਧਦੀ ਹੈ ਅਤੇ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ, ਕੁਝ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਚਾਹ ਨੂੰ ਜ਼ਿਆਦਾ ਸਮੇਂ ਤੱਕ ਉਬਾਲ ਕੇ ਪੀਣ ਦੇ ਨੁਕਸਾਨ:
ਪਾਚਨ ਸੰਬੰਧੀ ਸਮੱਸਿਆਵਾਂ: ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਨੂੰ ਲੰਬੇ ਸਮੇਂ ਤੱਕ ਉਬਾਲਣ ਨਾਲ ਟੈਨਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਟੈਨਿਨ ਦਾ ਸੇਵਨ ਕਰਨ ਨਾਲ ਪੇਟ ਦਰਦ, ਮਤਲੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਇਰਨ ਦੀ ਕਮੀ: ਚਾਹ ਨੂੰ ਲੰਬੇ ਸਮੇਂ ਤੱਕ ਉਬਾਲ ਕੇ ਪੀਣ ਨਾਲ ਸਰੀਰ 'ਚ ਆਇਰਨ ਦੀ ਕਮੀ ਹੋ ਸਕਦੀ ਹੈ, ਕਿਉਕਿ ਚਾਹ 'ਚ ਟੈਨਿਨ ਦੀ ਮਾਤਰਾ ਵੱਧਦੀ ਹੈ ਅਤੇ ਟੈਨਿਨ ਸਰੀਰ ਵਿੱਚ ਆਇਰਨ ਨੂੰ ਸੋਖਣ ਤੋਂ ਰੋਕਦਾ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰਦਾ ਹੈ।
ਕੈਂਸਰ ਦਾ ਖਤਰਾ: ਲੰਬੇ ਸਮੇਂ ਤੱਕ ਚਾਹ ਨੂੰ ਉਬਾਲ ਕੇ ਪੀਣ ਨਾਲ ਕੈਂਸਰ ਦਾ ਖਤਰਾ ਵੀ ਵੱਧ ਸਕਦਾ ਹੈ, ਕਿਉਂਕਿ ਚਾਹ ਨੂੰ ਲੰਬੇ ਸਮੇਂ ਤੱਕ ਉਬਾਲਣ ਨਾਲ ਬਣੇ ਕੁਝ ਰਸਾਇਣ ਕਾਰਸੀਨੋਜਨ ਪੈਦਾ ਕਰਦੇ ਹਨ।
ਇਨਸੌਮਨੀਆ: ਚਾਹ ਵਿੱਚ ਕੈਫੀਨ ਪਾਈ ਜਾਂਦੀ ਹੈ। ਹਾਲਾਂਕਿ, ਜੇਕਰ ਚਾਹ ਨੂੰ ਜ਼ਿਆਦਾ ਦੇਰ ਤੱਕ ਉਬਾਲਿਆ ਜਾਵੇ, ਤਾਂ ਕੈਫੀਨ ਦਾ ਕੌੜਾ ਸਵਾਦ ਵੱਧ ਜਾਂਦਾ ਹੈ, ਜਿਸਦੇ ਚਲਦਿਆਂ ਜ਼ਿਆਦਾ ਕੈਫੀਨ ਦਾ ਸੇਵਨ ਕਰਨ ਨਾਲ ਇਨਸੌਮਨੀਆ, ਚਿੰਤਾ ਅਤੇ ਦਿਲ ਦੀ ਧੜਕਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਪੋਸ਼ਕ ਤੱਤਾਂ ਦੀ ਕਮੀ: ਚਾਹ ਨੂੰ ਜ਼ਿਆਦਾ ਸਮੇਂ ਤੱਕ ਉਬਾਲ ਕੇ ਪੀਣ ਨਾਲ ਦੁੱਧ ਵਿੱਚ ਮੌਜੂਦ ਕੈਲਸ਼ੀਅਮ, ਵਿਟਾਮਿਨ, ਬੀ, ਬੀ12 ਅਤੇ ਸੀ ਨਸ਼ਟ ਹੋ ਜਾਂਦੇ ਹਨ। ਇਸ ਕਰਕੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਨਹੀਂ ਮਿਲ ਪਾਉਦੇ।
ਐਂਟੀਆਕਸੀਡੈਂਟਸ: ਚਾਹ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਨੂੰ ਲੰਬੇ ਸਮੇਂ ਤੱਕ ਉਬਾਲਣ ਨਾਲ ਐਂਟੀਆਕਸੀਡੈਂਟਸ ਵੀ ਨਸ਼ਟ ਹੋ ਜਾਂਦੇ ਹਨ।
- ਸਿਰਫ਼ ਮਿੱਟੀ ਅਤੇ ਪ੍ਰਦੂਸ਼ਣ ਹੀ ਨਹੀਂ, ਸਗੋ ਇਹ ਭੋਜਨ ਵੀ ਬਣ ਸਕਦੈ ਨੇ ਚਿਹਰੇ 'ਤੇ ਫਿਣਸੀਆਂ ਦਾ ਕਾਰਨ - Causes of Acne
- ਗਰਮੀਆਂ 'ਚ ਸਰੀਰ ਦਾ ਤਾਪਮਾਨ ਵੱਧਣਾ ਮੌਤ ਦਾ ਬਣ ਸਕਦੈ ਕਾਰਨ, ਸਰੀਰ ਦੇ ਇਨ੍ਹਾਂ ਅੰਗਾਂ 'ਤੇ ਪਵੇਗਾ ਸਭ ਤੋਂ ਵੱਧ ਅਸਰ - Summer Care Tips
- ਚਮੜੀ 'ਤੇ ਨਜ਼ਰ ਆਉਣ ਇਹ 7 ਲੱਛਣ, ਤਾਂ ਇਸ ਗੰਭੀਰ ਬਿਮਾਰੀ ਦਾ ਹੋ ਸਕਦੈ ਖਤਰਾ - Warning Signs of Fatty Liver
ਕਿੰਨਾ ਚਿਰ ਚਾਹ ਨੂੰ ਉਬਾਲਣਾ ਹੈ?: ਚਾਹ ਨੂੰ ਕਿਸੇ ਵੀ ਹਾਲਤ ਵਿੱਚ 3-5 ਮਿੰਟ ਤੋਂ ਵੱਧ ਨਹੀਂ ਉਬਾਲਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਚਾਹ ਨੂੰ ਉਬਾਲਣ ਲਈ ਸਿਰਫ ਤਿੰਨ ਮਿੰਟ ਹੀ ਕਾਫੀ ਹਨ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਚਾਹ ਪੀਣ ਨਾਲ ਜ਼ਰੂਰੀ ਸਿਹਤ ਲਾਭ ਮਿਲ ਸਕਦੇ ਹਨ।
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।