ਹੈਦਰਾਬਾਦ: ਭਿੰਡੀ ਦੀ ਸਬਜ਼ੀ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਸਬਜ਼ੀ ਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਸਬਜ਼ੀ ਦੇ ਨਾਲ-ਨਾਲ ਭਿੰਡੀ ਦਾ ਪਾਣੀ ਪੀਣਾ ਵੀ ਫਾਇਦੇਮੰਦ ਹੋ ਸਕਦਾ ਹੈ। ਇਹ ਪਾਣੀ ਤੁਸੀਂ ਘਰ 'ਚ ਹੀ ਆਸਾਨੀ ਨਾਲ ਬਣਾ ਸਕਦੇ ਹੋ। ਭਿੰਡੀ ਦਾ ਪਾਣੀ ਪੀਣ ਤੋਂ ਪਹਿਲਾ ਇਸ ਤੋਂ ਮਿਲਣ ਵਾਲੇ ਸਿਹਤ ਲਾਭਾਂ ਬਾਰੇ ਜ਼ਰੂਰ ਜਾਣ ਲਓ।
ਭਿੰਡੀ ਦਾ ਪਾਣੀ ਪੀਣ ਦੇ ਫਾਇਦੇ:
ਭਾਰ ਘਟਾਉਣ ਲਈ ਫਾਇਦੇਮੰਦ: ਤੁਸੀਂ ਭਾਰ ਘਟਾਉਣ ਲਈ ਭਿੰਡੀ ਦਾ ਪਾਣੀ ਪੀ ਸਕਦੇ ਹੋ। ਭਿੰਡੀ 'ਚ ਵਿਟਾਮਿਨ-ਬੀ, ਸੀ, ਫੋਲਿਕ ਐਸਿਡ ਅਤੇ ਫਾਈਬਰ ਪਾਇਆ ਜਾਂਦਾ ਹੈ, ਜੋ ਭਾਰ ਨੂੰ ਘਟ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਨਾਲ ਭੁੱਖ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਭਿੰਡੀ ਦਾ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਵੀ ਮਦਦ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ: ਸ਼ੂਗਰ ਦੇ ਮਰੀਜ਼ਾਂ ਲਈ ਭਿੰਡੀ ਦਾ ਪਾਣੀ ਫਾਇਦੇਮੰਦ ਹੁੰਦਾ ਹੈ। ਇਸ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਨੋ ਤਰ੍ਹਾਂ ਦੇ ਫਾਈਬਰ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ ਭਿੰਡੀ ਦੇ ਪਾਣੀ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰਨ।
ਇਮਿਊਨਟੀ ਮਜ਼ਬੂਤ: ਇਮਿਊਨਟੀ ਮਜ਼ਬੂਤ ਕਰਨ ਲਈ ਤੁਸੀਂ ਭਿੰਡੀ ਦੇ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਮਜ਼ਬੂਤ ਇਮਿਊਨਟੀ ਹੋਣ 'ਤੇ ਤੁਹਾਨੂੰ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਮਿਲੇਗੀ।
ਦਿਲ ਦੀ ਸਿਹਤ ਲਈ ਫਾਇਦੇਮੰਦ: ਭਿੰਡੀ ਦਾ ਪਾਣੀ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ਨਾਲ ਖੂਨ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਕਈ ਸਿਹਤ ਸੰਬੰਧੀ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਬਣਾਓ ਭਿੰਡੀ ਦਾ ਪਾਣੀ: ਭਿੰਡੀ ਦਾ ਪਾਣੀ ਬਣਾਉਣ ਲਈ ਪਹਿਲਾ ਭਿੰਡੀ ਨੂੰ ਕੱਟ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ। ਅਗਲੀ ਸਵੇਰੇ ਭਿੰਡੀਆਂ ਨੂੰ ਨਿਚੋੜ ਲਓ। ਇਸ ਤਰ੍ਹਾਂ ਭਿੰਡੀ ਦਾ ਪਾਣੀ ਤਿਆਰ ਹੈ।
ਭਿੰਡੀ ਦਾ ਪਾਣੀ ਪੀਣ ਦਾ ਵਧੀਆਂ ਸਮੇਂ: ਭਾਰ ਘਟਾਉਣ ਅਤੇ ਪਾਚਨ ਨੂੰ ਠੀਕ ਰੱਖਣ ਲਈ ਸਵੇਰੇ ਖਾਣ ਤੋਂ ਪਹਿਲਾ ਭਿੰਡੀ ਦੇ ਪਾਣੀ ਨੂੰ ਪੀਓ। ਵੈਸੇ ਤਾਂ, ਭਿੰਡੀ ਦੇ ਪਾਣੀ ਦਾ ਸੇਵਨ ਕਦੇ ਵੀ ਕੀਤਾ ਜਾ ਸਕਦਾ ਹੈ।