ਹੈਦਰਾਬਾਦ: ਪਾਰਟੀਆਂ, ਤਿਉਹਾਰ, ਕਿਸੇ ਖਾਸ ਮੌਕੇ, ਕਿਸੇ ਸਥਿਤੀ ਵਿੱਚ ਬੀਅਰ ਦਾ ਇਸਤੇਮਾਲ ਜ਼ਰੂਰ ਕੀਤਾ ਜਾਂਦਾ ਹੈ। ਹਾਲਾਂਕਿ, ਮਾਹਿਰ ਚਿਤਾਵਨੀ ਦਿੰਦੇ ਹਨ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਬੀਅਰ ਪੀਂਦੇ ਹੋ, ਤਾਂ ਇਹ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਬੀਅਰ ਪੀਓਗੇ, ਤਾਂ ਸਰੀਰ 'ਚ ਕਈ ਬਦਲਾਅ ਹੋਣਗੇ, ਜੋ ਕਿ ਖਤਰਨਾਕ ਹੋ ਸਕਦੇ ਹਨ।
ਬੀਅਰ ਦੇ ਮਾੜੇ ਪ੍ਰਭਾਵ:
ਭਾਰ ਵੱਧ ਸਕਦਾ: ਰੋਜ਼ਾਨਾ ਬੀਅਰ ਪੀਣ ਨਾਲ ਭਾਰ ਵੱਧ ਸਕਦਾ ਹੈ ਅਤੇ ਤੁਸੀਂ ਮੋਟਾਪੇ ਵਰਗੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਬੀਅਰ ਵਿੱਚ ਉੱਚ ਕੈਲੋਰੀ ਪਾਈ ਜਾਂਦੀ ਹੈ, ਜੋ ਭਾਰ ਵੱਧਣ ਦਾ ਕਾਰਨ ਬਣਦੀ ਹੈ।
ਜਿਗਰ ਲਈ ਖਤਰਨਾਕ: ਜਿਗਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਬੀਅਰ ਪੀਣ ਨਾਲ ਜਿਗਰ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਬੀਅਰ ਨੂੰ ਰੋਜ਼ਾਨਾ ਪੀਓਗੇ, ਤਾਂ ਤੁਹਾਨੂੰ ਜਿਗਰ ਦੇ ਆਲੇ ਦੁਆਲੇ ਚਰਬੀ ਜਮ੍ਹਾਂ, ਅਲਕੋਹਲਿਕ ਹੈਪੇਟਾਈਟਸ, ਜਿਗਰ ਦੀ ਸੋਜ ਅਤੇ ਜਿਗਰ ਨਾਲ ਜੁੜੀਆਂ ਹੋਰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ: ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਹੁਤ ਜ਼ਿਆਦਾ ਬੀਅਰ ਪੀਣ ਨਾਲ ਦਿਲ ਦੀ ਬਿਮਾਰੀ ਹੋ ਸਕਦੀ ਹੈ, ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਇਸ ਲਈ ਰੋਜ਼ਾਨਾ ਬੀਅਰ ਪੀਣ ਤੋਂ ਬਚੋ।
ਨੀਂਦ ਦੀ ਕਮੀ: ਜ਼ਿਆਦਾ ਮਾਤਰਾ 'ਚ ਬੀਅਰ ਪੀਣਾ ਖ਼ਤਰਨਾਕ ਹੁੰਦਾ ਹੈ। ਇਸਦੇ ਨਾਲ ਹੀ, ਮਾਹਿਰਾਂ ਦਾ ਸੁਝਾਅ ਹੈ ਕਿ ਜੇਕਰ ਤੁਸੀਂ ਹਰ ਸਮੇਂ ਬੀਅਰ ਪੀਂਦੇ ਹੋ, ਤਾਂ ਤੁਹਾਡੀ ਨੀਂਦ ਪੂਰੀ ਨਹੀਂ ਹੋਵੇਗੀ। ਰਾਤ ਨੂੰ ਸੌਣ ਤੋਂ ਪਹਿਲਾ ਬੀਅਰ ਕਦੇ ਵੀ ਨਾ ਪੀਓ।
ਕੈਂਸਰ ਦਾ ਖਤਰਾ: ਜੇਕਰ ਤੁਸੀਂ ਰੋਜ਼ਾਨਾ ਬੀਅਰ ਪੀਂਦੇ ਹੋ, ਤਾਂ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ। ਇਨ੍ਹਾਂ ਕੈਂਸਰਾਂ 'ਚ ਲੀਵਰ, ਬ੍ਰੈਸਟ, ਕੋਲੋਨ ਅਤੇ ਈਸੋਫੇਜੀਅਲ ਕੈਂਸਰ ਸ਼ਾਮਲ ਹੈ। ਬੀਅਰ ਵਿੱਚ ਮੌਜੂਦ ਈਥਾਨੌਲ ਨਾਮਕ ਪਦਾਰਥ ਮਨੁੱਖ ਦੇ ਡੀਐਨਏ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕੈਂਸਰ ਦਾ ਜਲਦੀ ਵਿਕਾਸ ਕਰਦਾ ਹੈ।
ਹੋਰ ਨੁਕਸਾਨ:
- ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਬੀਅਰ ਪੀਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਰਹਿੰਦਾ ਹੈ।
- ਰੋਜ਼ਾਨਾ ਬੀਅਰ ਪੀਣ ਨਾਲ ਗਰਭਵਤੀ ਹੋਣ ਵਿੱਚ ਮੁਸ਼ਕਲ, ਗਰਭਪਾਤ ਅਤੇ ਜਨਮ ਦੇ ਨੁਕਸ ਦਾ ਖਤਰਾ ਰਹਿੰਦਾ ਹੈ। ਇਸ ਲਈ ਔਰਤਾਂ ਨੂੰ ਜ਼ਿਆਦਾ ਬੀਅਰ ਨਹੀਂ ਪੀਣੀ ਚਾਹੀਦੀ।
- ਰੋਜ਼ਾਨਾ ਬੀਅਰ ਪੀਣ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ ਅਤੇ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।
- ਮਾਹਿਰ ਚੇਤਾਵਨੀ ਦਿੰਦੇ ਹਨ ਕਿ ਹਰ ਰੋਜ਼ ਬੀਅਰ ਪੀਣ ਨਾਲ ਚਿੰਤਾ, ਡਿਪਰੈਸ਼ਨ ਅਤੇ ਮੂਡ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਇਸਦੇ ਨਾਲ ਹੀ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਇਨਸੌਮਨੀਆ, ਸਿਰਦਰਦ, ਮਤਲੀ, ਉਲਟੀਆਂ ਅਤੇ ਦਸਤ ਦਾ ਖਤਰਾ ਰਹਿੰਦਾ ਹੈ।
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।