ਹੈਦਰਾਬਾਦ: ਜ਼ਿਆਦਾ ਲੂਣ ਖਾਣ ਨਾਲ ਬਲੱਡ ਪ੍ਰੈਸ਼ਰ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਘੱਟ ਤੋਂ ਘੱਟ ਲੂਣ ਦਾ ਸੇਵਨ ਕਰਨਾ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਲੋੜ ਤੋਂ ਵੱਧ ਲੂਣ ਦਾ ਸੇਵਨ ਕਰਦੇ ਹਨ। ਇਸ ਲਈ ਲੋਕਾਂ ਨੂੰ ਅਕਸਰ ਜ਼ਿਆਦਾ ਲੂਣ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਘੱਟ ਲੂਣ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਬਲੱਡ ਪ੍ਰੈਸ਼ਰ ਵਧਣ ਦੇ ਡਰ ਕਰਕੇ ਲੋਕ ਘੱਟ ਲੂਣ ਖਾਣਾ ਸ਼ੁਰੂ ਕਰ ਦਿੰਦੇ ਹਨ ਜਾਂ ਲੂਣ ਬਿਲਕੁਲ ਬੰਦ ਕਰ ਦਿੰਦੇ ਹਨ। ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਦਾ ਇਲੈਕਟ੍ਰੋਲਾਈਟ ਸੰਤੁਲਨ ਬਣਾਈ ਰੱਖਣ ਲਈ ਸੋਡੀਅਮ ਜ਼ਰੂਰੀ ਹੈ ਅਤੇ ਲੂਣ ਖਾਣ ਨਾਲ ਸਰੀਰ ਨੂੰ ਸੋਡੀਅਮ ਮਿਲਦਾ ਹੈ।
ਕਿੰਨਾ ਲੂਣ ਖਾਣਾ ਚਾਹੀਦਾ ਹੈ?: WHO ਅਨੁਸਾਰ, ਸਾਰੇ ਬਾਲਗਾਂ ਨੂੰ ਇੱਕ ਦਿਨ ਵਿੱਚ ਲਗਭਗ 2000 ਮਿਲੀਗ੍ਰਾਮ ਸੋਡੀਅਮ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਲਗਭਗ 5 ਗ੍ਰਾਮ ਲੂਣ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਅਸੀਂ ਰੋਜ਼ਾਨਾ ਅੱਧਾ ਚਮਚ ਜਾਂ ਇਸ ਤੋਂ ਘੱਟ ਲੂਣ ਦਾ ਸੇਵਨ ਕਰਦੇ ਹਾਂ, ਤਾਂ ਇਸ ਨਾਲ ਸਿਹਤ ਨੂੰ ਕਈ ਖ਼ਤਰੇ ਹੋ ਸਕਦੇ ਹਨ।
ਘੱਟ ਲੂਣ ਖਾਣ ਦੇ ਨੁਕਸਾਨ:
ਸ਼ੂਗਰ ਦਾ ਖਤਰਾ: ਘੱਟ ਲੂਣ ਖਾਣ ਨਾਲ ਲੋਕਾਂ ਦੇ ਸਰੀਰ ਵਿੱਚ ਇਨਸੁਲਿਨ ਪ੍ਰਤੀਰੋਧ ਪੈਦਾ ਹੋ ਸਕਦਾ ਹੈ। ਘੱਟ ਸੋਡੀਅਮ ਵਾਲੀ ਖੁਰਾਕ ਸਰੀਰ ਵਿੱਚ ਇਨਸੁਲਿਨ ਪ੍ਰਤੀਰੋਧ ਨੂੰ ਵਧਾ ਸਕਦੀ ਹੈ। ਇਸ ਨਾਲ ਟਾਈਪ 2 ਡਾਇਬਟੀਜ਼ ਸਮੇਤ ਕਈ ਬਿਮਾਰੀਆਂ ਹੋ ਸਕਦੀਆਂ ਹਨ।
ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ: ਇਸ ਤੋਂ ਇਲਾਵਾ, ਘੱਟ ਸੋਡੀਅਮ ਵਾਲੀ ਖੁਰਾਕ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਹੋ ਸਕਦਾ ਹੈ। ਹਾਲਾਂਕਿ, ਇਸ ਬਾਰੇ ਅਜੇ ਪੁਸ਼ਟੀ ਨਹੀਂ ਹੋਈ ਹੈ, ਪਰ ਯਕੀਨੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਘੱਟ ਲੂਣ ਦਾ ਸੇਵਨ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
- ਮੱਖੀਆਂ ਕਰ ਰਹੀਆਂ ਨੇ ਪਰੇਸ਼ਾਨ, ਤਾਂ ਛੁਟਕਾਰਾ ਪਾਉਣ ਲਈ ਬਸ ਇੱਥੇ ਦਿੱਤੇ ਗਏ ਟਿਪਸ ਨੂੰ ਕਰ ਲਓ ਫਾਲੋ - Ways to Get Rid of Flies
- ਮਰਦਾਂ ਨਾਲੋਂ ਔਰਤਾਂ ਇਸ ਕੰਮ ਨੂੰ ਕਰਨ 'ਚ ਲੈਂਦੀਆਂ ਨੇ ਵਧੇਰੇ ਦਿਲਚਸਪੀ, ਖੋਜ 'ਚ ਹੋਇਆ ਖੁਲਾਸਾ - Women in Sexual Relations
- ਇਕੱਲਾਪਨ ਤੁਹਾਨੂੰ ਬਣਾ ਸਕਦੈ ਇਨ੍ਹਾਂ 4 ਬਿਮਾਰੀਆਂ ਦਾ ਸ਼ਿਕਾਰ, ਸਮੇਂ ਤੋਂ ਪਹਿਲਾ ਮੌਤ ਦਾ ਵੀ ਹੋ ਸਕਦੈ ਖਤਰਾ - Loneliness Side Effects
ਘੱਟ ਲੂਣ ਖਾਣ ਨਾਲ ਕੋਲੈਸਟ੍ਰੋਲ ਦੀ ਸਮੱਸਿਆ: ਘੱਟ ਲੂਣ ਖਾਣ ਨਾਲ ਕੋਲੈਸਟ੍ਰੋਲ ਦੀ ਸਮੱਸਿਆ ਹੋ ਸਕਦੀ ਹੈ। ਘੱਟ ਲੂਣ ਦੇ ਸੇਵਨ ਨਾਲ ਸਰੀਰ ਵਿੱਚ ਐਲਡੀਐਲ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਵੱਧ ਸਕਦਾ ਹੈ।
ਘੱਟ ਬਲੱਡ ਪ੍ਰੈਸ਼ਰ ਦਾ ਖਤਰਾ: ਸਰੀਰ 'ਚ ਲੂਣ ਦੀ ਕਮੀ ਕਾਰਨ ਹਾਈਪੋਨੇਟ੍ਰੀਮੀਆ ਵੀ ਹੋ ਸਕਦਾ ਹੈ। ਇਸ ਸਥਿਤੀ ਦੌਰਾਨ ਖੂਨ ਵਿੱਚ ਸੋਡੀਅਮ ਦਾ ਪੱਧਰ ਘੱਟ ਜਾਂਦਾ ਹੈ। ਘੱਟ ਲੂਣ ਖਾਣ ਨਾਲ ਘੱਟ ਬਲੱਡ ਪ੍ਰੈਸ਼ਰ ਦਾ ਖਤਰਾ ਵੀ ਵੱਧ ਸਕਦਾ ਹੈ। ਅਜਿਹੇ 'ਚ ਲੋਕਾਂ ਨੂੰ ਦਿਨ 'ਚ 4-5 ਗ੍ਰਾਮ ਲੂਣ ਜ਼ਰੂਰ ਖਾਣਾ ਚਾਹੀਦਾ ਹੈ।