ਹੈਦਰਾਬਾਦ: ਪੇਟ 'ਚ ਗੈਸ ਬਣਨਾ ਇੱਕ ਆਮ ਸਮੱਸਿਆ ਹੋ ਗਈ ਹੈ। ਤੇਲ ਵਾਲਾ ਭੋਜਨ, ਮਸਾਲੇਦਾਰ ਅਤੇ ਜੰਕ ਫੂਡ ਖਾਣ ਕਾਰਨ ਗੈਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਭੋਜਨਾਂ ਨੂੰ ਇਕੱਠੇ ਖਾਣ ਨਾਲ ਵੀ ਤੁਸੀਂ ਪੇਟ ਦਰਦ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਗੈਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਉਪਚਾਰ ਅਜ਼ਮਾ ਸਕਦੇ ਹੋ ਅਤੇ ਆਪਣੇ ਖਾਣ-ਪੀਣ ਦੀਆਂ ਆਦਤਾਂ 'ਚ ਬਦਲਾਅ ਕਰ ਸਕਦੇ ਹੋ।
ਇਨ੍ਹਾਂ ਭੋਜਨਾਂ ਨੂੰ ਨਾ ਖਾਓ ਇਕੱਠੇ:
ਸਟਾਰਚ ਅਤੇ ਫਲ: ਸਟਾਰਚ ਵਾਲੇ ਭੋਜਨਾਂ ਦੇ ਨਾਲ ਕਦੇ ਵੀ ਫਲ ਖਾਣ ਦੀ ਗਲਤੀ ਨਾ ਕਰੋ। ਫਲ ਅਸਾਨੀ ਨਾਲ ਪਚ ਜਾਂਦੇ ਹਨ, ਪਰ ਸਟਾਰਚ ਨੂੰ ਪਚਨ 'ਚ ਸਮੇਂ ਲੱਗਦਾ ਹੈ। ਇਸ ਨਾਲ ਪਾਚਨ ਕਿਰੀਆ ਹੌਲੀ ਹੋ ਜਾਂਦੀ ਹੈ। ਜੇਕਰ ਭੋਜਨ ਪੇਟ ਵਿੱਚ ਜ਼ਿਆਦਾ ਦੇਰ ਤੱਕ ਰਹਿੰਦਾ ਹੈ, ਤਾਂ ਪੇਟ 'ਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।
ਦੁੱਧ ਅਤੇ ਬ੍ਰੈੱਡ: ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਦੁੱਧ ਦੇ ਨਾਲ ਬ੍ਰੈੱਡ ਖਾਣਾ ਬਹੁਤ ਪਸੰਦ ਕਰਦੇ ਹਨ। ਕਈ ਲੋਕ ਇਸਨੂੰ ਦੁਪਹਿਰ ਅਤੇ ਰਾਤ ਦੇ ਭੋਜਨ 'ਚ ਵੀ ਖਾਂਦੇ ਹਨ। ਇਸ ਫੂਡ ਨਾਲ ਤੁਸੀਂ ਗੈਸ ਅਤੇ ਪੇਟ ਦਰਦ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਦੁੱਧ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ, ਪਰ ਬ੍ਰੈੱਡ ਨਾਲ ਦੁੱਧ ਪੀਣ ਕਰਕੇ ਪੇਟ 'ਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।
ਅਨਾਜ ਅਤੇ ਜੂਸ: ਫਿੱਟ ਰਹਿਣ ਲਈ ਲੋਕ ਆਪਣੀ ਖੁਰਾਕ 'ਚ ਸਾਬੁਤ ਅਨਾਜ ਨੂੰ ਸ਼ਾਮਲ ਕਰਦੇ ਹਨ, ਪਰ ਜੇਕਰ ਤੁਸੀਂ ਇਸ ਨਾਲ ਜੂਸ ਪੀਂਦੇ ਹੋ, ਤਾਂ ਗੈਸ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਦਰਅਸਲ, ਅਨਾਜ 'ਚ ਕਾਰਬੋਹਾਈਡ੍ਰੇਟ ਹੁੰਦਾ ਹੈ ਅਤੇ ਅਨਾਜ ਨਾਲ ਜੂਸ ਪੀਣ ਕਰਕੇ ਪਾਚਨ ਕਿਰੀਆ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਤੁਸੀਂ ਗੈਸ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਭੋਜਨ ਖਾਣ ਤੋਂ ਅੱਧੇ ਘੰਟੇ ਬਾਅਦ ਜੂਸ ਪੀਣਾ ਫਾਇਦੇਮੰਦ ਹੋ ਸਕਦਾ ਹੈ।
ਪੀਜ਼ਾ ਅਤੇ ਸਾਫਟ ਡਰਿੰਕਸ: ਪੀਜ਼ਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਜ਼ਿਆਦਾਤਰ ਲੋਕ ਪੀਜ਼ੇ ਦੇ ਨਾਲ ਸਾਫ਼ਟ ਡਰਿੰਕਸ ਪੀਣਾ ਪਸੰਦ ਕਰਦੇ ਹਨ, ਜੋ ਕਿ ਪੇਟ ਲਈ ਸਹੀ ਨਹੀਂ ਹੁੰਦਾ। ਪੀਜ਼ੇ 'ਚ ਸਟਾਰਚ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਅਤੇ ਪ੍ਰੋਟੀਨ ਘਟ ਹੁੰਦੇ ਹਨ। ਇਸ ਨਾਲ ਪਾਚਨ ਕਿਰੀਆ ਹੌਲੀ ਹੋ ਸਕਦੀ ਹੈ ਅਤੇ ਤੁਸੀਂ ਗੈਸ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।
ਗੈਸ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਘਰੇਲੂ ਉਪਚਾਰ:
- ਗੈਸ ਦੀ ਸਮੱਸਿਆ ਹੋਣ 'ਤੇ ਪਾਣੀ 'ਚ ਅੱਧਾ ਚਮਚ ਅਜਵਾਈਨ ਪਾ ਕੇ ਪੀ ਲਓ ਜਾਂ ਅਜਵਾਈਨ ਨੂੰ ਕੱਚਾ ਵੀ ਚਬਾ ਕੇ ਖਾ ਸਕਦੇ ਹੋ। ਇਸ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
- ਗੈਸ ਤੋਂ ਰਾਹਤ ਪਾਉਣ ਲਈ ਜੀਰੇ ਦਾ ਪਾਣੀ ਵੀ ਫਾਇਦੇਮੰਦ ਹੋ ਸਕਦਾ ਹੈ।
- ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਭੋਜਨ ਖਾਣ ਤੋਂ ਬਾਅਦ ਇੱਕ ਚਮਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਰਾਹਤ ਮਿਲ ਸਕਦੀ ਹੈ।
- ਭੋਜਨ 'ਚ ਦਹੀ ਨੂੰ ਸ਼ਾਮਲ ਕਰੋ। ਇਸ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਭੋਜਨ ਖਾਣ ਤੋਂ ਇੱਕ ਘੰਟੇ ਬਾਅਦ ਇੱਕ ਗਲਾਸ ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਭੋਜਨ ਖਾਣ ਤੋਂ ਬਾਅਦ ਮੋਬਾਈਲ ਜਾਂ ਟੀਵੀ ਨਾ ਦੇਖੋ, ਸਗੋ ਸੈਰ ਕਰਨ ਲਈ ਜਾਓ।
- ਇੱਕ ਹੀ ਜਗ੍ਹਾਂ 'ਤੇ ਬੈਠੇ ਰਹਿਣ ਨਾਲ ਵੀ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਕੰਮ ਦੇ ਵਿਚਕਾਰ ਬ੍ਰੇਕ ਲਓ।