ਹੈਦਰਾਬਾਦ: ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ 'ਚ ਬਦਲਾਅ ਕਾਰਨ ਲੋਕਾਂ 'ਚ ਹਾਈ ਬਲੱਡ ਸ਼ੂਗਰ ਦੀ ਸਮੱਸਿਆ ਵਧਦੀ ਜਾ ਰਹੀ ਹੈ। ਸ਼ੂਗਰ ਦੇ ਮਰੀਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਇਸ ਨੂੰ ਕੰਟਰੋਲ ਕਰਨਾ ਹੈ, ਕਿਉਂਕਿ ਜਿਵੇਂ-ਜਿਵੇਂ ਸ਼ੂਗਰ ਦਾ ਪੱਧਰ ਵਧਦਾ ਹੈ, ਇਸ ਦੇ ਮਾੜੇ ਪ੍ਰਭਾਵ ਮਰੀਜ਼ ਦੇ ਪੈਰਾਂ ਅਤੇ ਉਂਗਲਾਂ 'ਤੇ ਦਿਖਾਈ ਦੇਣ ਲੱਗ ਪੈਂਦੇ ਹਨ।
ਮਾਹਿਰਾਂ ਅਨੁਸਾਰ, ਬਲੱਡ ਸ਼ੂਗਰ ਲੈਵਲ ਵਧਣ ਨਾਲ ਨਸਾਂ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਲੱਤਾਂ ਵਿੱਚ ਸੁੰਨ ਹੋਣਾ ਅਤੇ ਝਰਨਾਹਟ ਹੋਣ ਲੱਗਦੀ ਹੈ। ਇਸ ਤੋਂ ਇਲਾਵਾ, ਲੱਤਾਂ 'ਚ ਕੜਵੱਲ ਵੀ ਆ ਜਾਂਦੀ ਹੈ, ਜਿਸ ਕਾਰਨ ਸ਼ੂਗਰ ਦੇ ਮਰੀਜ਼ ਨੂੰ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ। ਸ਼ੂਗਰ ਲੈਵਲ ਵਧਣ ਨਾਲ ਸਰੀਰ ਦੀਆਂ ਨਸਾਂ ਵੀ ਖਰਾਬ ਹੋ ਜਾਂਦੀਆਂ ਹਨ, ਜਿਸ ਕਾਰਨ ਪੈਰਾਂ ਜਾਂ ਪੈਰਾਂ ਦੀਆਂ ਉਂਗਲਾਂ ਤੱਕ ਖੂਨ ਦਾ ਵਹਾਅ ਠੀਕ ਤਰ੍ਹਾਂ ਨਾਲ ਨਹੀਂ ਹੋ ਪਾਉਦਾ।
ਹਾਈ ਬਲੱਡ ਸ਼ੂਗਰ ਦੇ ਲੱਛਣ:
- ਲਗਾਤਾਰ ਸਿਰ ਦਰਦ।
- ਵਾਰ ਵਾਰ ਪਿਸ਼ਾਬ ਆਉਣਾ।
- ਬਹੁਤ ਥੱਕ ਜਾਣਾ।
- ਅਚਾਨਕ ਧੁੰਦਲੀ ਨਜ਼ਰ।
- ਖਾਰਸ਼ ਵਾਲੀ ਚਮੜੀ।
- ਲੰਬੇ ਸਮੇਂ ਲਈ ਕੋਈ ਜ਼ਖ਼ਮ ਠੀਕ ਨਹੀਂ ਹੁੰਦਾ।
- ਅਹਿਮ ਖ਼ਬਰ: ਗਰਭਵਤੀ ਔਰਤਾਂ ਰਹਿਣ ਸਾਵਧਾਨ ! ਜ਼ੀਕਾ ਵਾਇਰਸ 'ਤੇ ਸਿਹਤ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ - Zika Virus
- ਸਿਹਤ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾ ਸਕਦੈ ਨੇ ਅਨਾਰ ਦੇ ਛਿਲਕੇ, ਇਸ ਤਰ੍ਹਾਂ ਵਰਤੋ ਕਰਨਾ ਹੋ ਸਕਦੈ ਫਾਇਦੇਮੰਦ - Benefits of Pomegranate Peel
- ਬੀਪੀ ਨੂੰ ਕੰਟਰੋਲ ਕਰਨ ਦੇ ਚੱਕਰ 'ਚ ਨਾ ਹੋ ਜਾਵੇ ਸ਼ੂਗਰ, ਇੱਕ ਗਲਤੀ ਪੈ ਸਕਦੀ ਹੈ ਸਿਹਤ 'ਤੇ ਭਾਰੀ! - Cons of Eating Less Salt
ਬਲੱਡ ਸ਼ੂਗਰ ਨੂੰ ਕਿਵੇਂ ਕੰਟਰੋਲ ਕਰੀਏ?: ਮੋਟਾਪਾ, ਹਾਈਪਰਟੈਨਸ਼ਨ ਅਤੇ ਕਸਰਤ ਦੀ ਕਮੀ ਸ਼ੂਗਰ ਦਾ ਕਾਰਨ ਬਣਦੀ ਹੈ। ਇਸ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਨਿਯਮਤ ਜੀਵਨ ਸ਼ੈਲੀ ਜ਼ਰੂਰੀ ਹੈ। ਇਸ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਖੁਰਾਕ ਦਾ ਸਿੱਧਾ ਅਸਰ ਬਲੱਡ ਸ਼ੂਗਰ 'ਤੇ ਪੈਂਦਾ ਹੈ।
ਸ਼ੂਗਰ ਦੇ ਮਰੀਜ਼ ਨੂੰ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ, ਮਿਠਾਈਆਂ ਅਤੇ ਭੋਜਨ ਵਿੱਚ ਬਹੁਤ ਜ਼ਿਆਦਾ ਲੂਣ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਜਗ੍ਹਾਂ ਫਲ, ਸਬਜ਼ੀਆਂ, ਹਰੀਆਂ ਸਬਜ਼ੀਆਂ ਅਤੇ ਸਾਬਤ ਅਨਾਜ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਸ ਤੋਂ ਇਲਾਵਾ, ਨਿਯਮਤ ਕਸਰਤ ਅਤੇ ਸਰੀਰਕ ਗਤੀਵਿਧੀ ਵੀ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਲੋੜੀਂਦੀ ਨੀਂਦ ਨਾ ਲੈਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧਣ ਦਾ ਖ਼ਤਰਾ ਰਹਿੰਦਾ ਹੈ।