ਹੈਦਰਾਬਾਦ: ਬਹੁਤ ਸਾਰੇ ਲੋਕ ਗਰਮੀਆਂ ਵਿੱਚ ਖੀਰਾ ਖਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਖੀਰਾ ਖਾਣ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣ ਤੋਂ ਇਲਾਵਾ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸ ਲਈ ਤੁਸੀਂ ਖੀਰੇ ਨੂੰ ਸਲਾਦ ਦੇ ਰੂਪ 'ਚ ਰੋਜ਼ਾਨਾ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਖੀਰਾ ਖਾਣ ਦੇ ਫਾਇਦੇ:
ਹਾਈਡ੍ਰੇਟ: ਖੀਰੇ ਨੂੰ ਕੱਚਾ ਖਾਧਾ ਜਾ ਸਕਦਾ ਹੈ। ਖੀਰੇ ਨੂੰ ਖਾਣ ਨਾਲ ਸਰੀਰ ਨੂੰ ਕਈ ਪੌਸ਼ਟਿਕ ਤੱਤ ਮਿਲਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਖੀਰੇ ਵਿੱਚ 96 ਫ਼ੀਸਦੀ ਪਾਣੀ ਹੁੰਦਾ ਹੈ। ਗਰਮੀਆਂ 'ਚ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਤੁਸੀਂ ਖੀਰੇ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ ਸਰੀਰ ਨੂੰ ਹਾਈਡ੍ਰੇਟ ਰੱਖ ਸਕਦੇ ਹੋ।
ਮਜ਼ਬੂਤ ਹੱਡੀਆਂ: ਖੀਰਾ ਵਿਟਾਮਿਨ ਕੇ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਦਾ ਨਿਯਮਤ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਹੱਡੀਆਂ ਟੁੱਟਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
ਪਾਚਨ ਕਿਰਿਆ 'ਚ ਸੁਧਾਰ: ਖੀਰੇ ਵਿੱਚ ਪਾਣੀ ਅਤੇ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸਨੂੰ ਖਾਣ ਨਾਲ ਪਾਚਨ ਕਿਰੀਆ 'ਚ ਸੁਧਾਰ ਹੋ ਸਕਦਾ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਘੱਟ ਕੀਤੀਆਂ ਜਾ ਸਕਦੀਆਂ ਹਨ। ਇਸਦੇ ਨਾਲ ਹੀ ਮਾਹਿਰਾਂ ਦਾ ਦਾਅਵਾ ਹੈ ਕਿ ਖੀਰੇ ਨੂੰ ਕਬਜ਼ ਤੋਂ ਪੀੜਤ ਲੋਕਾਂ ਦੀ ਖੁਰਾਕ ਦਾ ਹਿੱਸਾ ਬਣਾਉਣਾ ਵੀ ਫਾਇਦੇਮੰਦ ਹੋ ਸਕਦਾ ਹੈ।
ਭਾਰ ਘੱਟ: ਖੀਰੇ ਵਿੱਚ ਕੈਲੋਰੀ, ਕਾਰਬੋਹਾਈਡਰੇਟ ਅਤੇ ਖੰਡ ਘੱਟ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਖੀਰੇ 'ਚ ਮੌਜੂਦ ਫਾਈਬਰ ਨਾਲ ਪੇਟ ਭਰਿਆ ਹੋਇਆ ਲੱਗਦਾ ਹੈ ਅਤੇ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ।
- ਬ੍ਰੇਨ ਟਿਊਮਰ ਹੋ ਸਕਦੈ ਖਤਰਨਾਕ, ਸਰੀਰ 'ਚ ਨਜ਼ਰ ਆਉਣ ਇਹ 5 ਲੱਛਣ, ਤਾਂ ਹੋ ਜਾਓ ਸਾਵਧਾਨ - Brain Tumor Symptoms
- ਸ਼ੂਗਰ ਦੇ ਮਰੀਜ਼ਾਂ ਲਈ ਇਹ 6 ਪੱਤੀਆਂ ਹੋ ਸਕਦੀਆਂ ਨੇ ਫਾਇਦੇਮੰਦ, ਅੱਜ ਤੋਂ ਹੀ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ - Diabetes
- ਬਦਬੂ ਕਾਰਨ ਪਿਆਜ ਖਾਣ ਤੋਂ ਕਰਦੇ ਹੋ ਪਰਹੇਜ਼, ਤਾਂ ਇੱਥੇ ਜਾਣ ਲਓ ਗਰਮੀਆਂ 'ਚ ਸਿਹਤ ਨੂੰ ਮਿਲਣ ਵਾਲੇ ਲਾਭ - Onion Benefits
ਬਲੱਡ ਸ਼ੂਗਰ ਕੰਟਰੋਲ: ਸ਼ੂਗਰ ਤੋਂ ਪੀੜਤ ਲੋਕਾਂ ਲਈ ਖੀਰਾ ਵਧੀਆ ਹੋ ਸਕਦਾ ਹੈ। ਖੀਰੇ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ। ਇਸਦੇ ਨਾਲ ਹੀ, ਖੀਰੇ 'ਚ ਮੌਜੂਦ ਐਂਟੀਆਕਸੀਡੈਂਟ ਡਾਇਬਟੀਜ਼ ਨੂੰ ਜਲਦੀ ਹੋਣ ਤੋਂ ਰੋਕਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ: ਸਾਡੇ ਸਰੀਰ ਵਿੱਚ ਜ਼ਿਆਦਾ ਸੋਡੀਅਮ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਹਾਲਾਂਕਿ, ਖੀਰੇ ਵਿੱਚ ਮੌਜੂਦ ਪੋਟਾਸ਼ੀਅਮ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵੱਧਣ ਤੋਂ ਰੋਕਦਾ ਹੈ। ਖੀਰੇ 'ਚ ਮੌਜੂਦ ਪੋਸ਼ਕ ਤੱਤ ਖੂਨ ਦੀਆਂ ਨਾੜੀਆਂ 'ਚ ਚਰਬੀ ਜਮ੍ਹਾ ਹੋਣ ਤੋਂ ਰੋਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਖੀਰਾ ਦਿਲ ਲਈ ਵੀ ਫਾਇਦੇਮੰਦ ਹੋ ਸਕਦਾ ਹੈ।
ਨੋਟ: ਇੱਥੇ ਦਿੱਤੀ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।