ਹੈਦਰਾਬਾਦ: ਦੁਨੀਆਂ ਭਰ 'ਚ ਗੋਲਗੱਪੇ ਦੇ ਬਹੁਤ ਸਾਰੇ ਸ਼ੌਕੀਨ ਲੋਕ ਹਨ। ਜੇਕਰ ਗੋਲਗੱਪੇ ਰਾਸਤੇ 'ਚ ਨਜ਼ਰ ਆ ਜਾਣ, ਤਾਂ ਉਸਨੂੰ ਖਾਂਧੇ ਬਿਨ੍ਹਾਂ ਰਿਹਾ ਹੀ ਨਹੀਂ ਜਾਂਦਾ। ਪਰ ਗੋਲਗੱਪੇ ਖਾਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀਂ ਵੀ ਗੋਲਗੱਪੇ ਖਾਣ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਗੋਲਗੱਪੇ ਖਾਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ। ਗੋਲਗੱਪੇ ਨੂੰ ਬਣਾਉਣ ਲਈ ਨਕਲੀ ਕਲਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਿ ਕੈਂਸਰ ਦਾ ਹੀ ਨਹੀਂ, ਸਗੋਂ ਦਮਾ ਦੇ ਖਤਰੇ ਨੂੰ ਵੀ ਵਧਾਉਦਾ ਹੈ।
ਗੋਲਗੱਪੇ ਖਾਣਾ ਖਤਰਨਾਕ: ਮਾਹਿਰਾਂ ਦਾ ਕਹਿਣਾ ਹੈ ਕਿ ਖਾਣ ਦੀਆਂ ਚੀਜ਼ਾਂ ਨੂੰ ਆਕਰਸ਼ਕ ਅਤੇ ਸਵਾਦੀ ਬਣਾਉਣ ਲਈ ਨਕਲੀ ਕਲਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਿ ਸਿਹਤ ਲਈ ਖਤਰਨਾਕ ਹੈ। ਗੋਲਗੱਪੇ 'ਚ ਅਜਿਹੇ ਸਿੰਥੈਟਿਕ ਤੱਤਾਂ ਦੇ ਜ਼ਿਆਦਾ ਸੰਪਰਕ ਵਿੱਚ ਆਉਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ, ਸੋਜ ਵੱਧ ਸਕਦੀ ਹੈ ਅਤੇ ਪੇਟ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ।
ਗੋਲਗੱਪੇ ਖਾਣ ਨਾਲ ਬੱਚਿਆਂ ਨੂੰ ਖਤਰਾ: ਮਾਹਿਰਾਂ ਦਾ ਕਹਿਣਾ ਹੈ ਕਿ ਗੋਲਗੱਪੇ ਖਾਣ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ 'ਚ ਐਲਰਜ਼ੀ ਅਤੇ ਦਮਾ ਸ਼ਾਮਲ ਹੈ। ਜੇਕਰ ਗੋਲਗੱਪੇ ਦਾ ਪਾਣੀ ਦੂਸ਼ਿਤ ਹੈ, ਤਾਂ ਬੱਚਿਆਂ 'ਚ ਟਾਈਫਾਈਡ ਜਾਂ ਖਰਾਬ ਭੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।
- ਗਰਮ ਪਾਣੀ ਨਾਲ ਸਿਰ ਧੋਣਾ ਹੋ ਸਕਦੈ ਨੁਕਸਾਨਦੇਹ, ਜਾਣੋ ਹਫ਼ਤੇ 'ਚ ਕਿੰਨੀ ਵਾਰ ਨਹਾਉਣਾ ਹੈ ਸਹੀ - Head Bath with Hot Water
- ਚਿਹਰੇ 'ਤੇ ਨਿਖਾਰ ਪਾਉਣਾ ਚਾਹੁੰਦੇ ਹੋ, ਤਾਂ ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ, ਨਜ਼ਰ ਆਵੇਗਾ ਕਾਫ਼ੀ ਫਰਕ - Skin Care Tips
- ਪਾਰਟਨਰ ਨੂੰ ਖੁਸ਼ ਕਰਨ ਲਈ ਹਮੇਸ਼ਾ ਮਹਿੰਗੇ ਤੌਹਫ਼ੇ ਦੇਣ ਦੀ ਨਹੀਂ ਹੁੰਦੀ ਲੋੜ, ਬਸ ਖੁਸ਼ੀ ਦੇਣ ਲਈ ਇਹ 5 ਚੀਜ਼ਾਂ ਹੀ ਹੋ ਸਕਦੀਆਂ ਨੇ ਕਾਫ਼ੀ - Relationship Tips
ਗੋਲਗੱਪੇ ਬਣਾਉਣ ਲਈ ਨਕਲੀ ਰੰਗਾਂ ਦੀ ਵਰਤੋ: ਲੋਕਾਂ ਨੂੰ ਆਕਰਸ਼ਿਤ ਕਰਨ ਲਈ ਗੋਲਗੱਪੇ ਬਣਾਉਦੇ ਸਮੇਂ ਨਕਲੀ ਰੰਗਾਂ ਦੀ ਵਰਤੋ ਕੀਤੀ ਜਾਂਦੀ ਹੈ, ਜਿਸ ਨਾਲ ਇਸਦਾ ਸਵਾਦ ਵਧਾਇਆ ਜਾਂਦਾ ਹੈ। ਇਸ 'ਚ ਸਨਸੈਟ ਯੈਲੋ, ਕਾਰਮੋਇਸੀਨ ਅਤੇ ਰੋਡਾਮਾਇਨ-ਬੀ ਵਰਗੇ ਰੰਗਾਂ ਦੀ ਵਰਤੋਂ ਕੀਤੀ ਗਈ ਹੁੰਦੀ ਹੈ, ਜੋ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਅਜਿਹੀਆਂ ਚੀਜ਼ਾਂ ਤੋਂ ਬਚਣਾ ਹੀ ਬਿਹਤਰ ਹੈ।