ਹੈਦਰਾਬਾਦ: ਡਾਕਟਰ ਹਮੇਸ਼ਾ ਸਿਹਤਮੰਦ ਰਹਿਣ ਲਈ ਜੀਵਨ ਸ਼ੈਲੀ ਅਤੇ ਰੋਜ਼ਾਨਾ ਰੁਟੀਨ ਨਾਲ ਜੁੜੀਆਂ ਚੰਗੀਆਂ ਆਦਤਾਂ ਨੂੰ ਅਪਣਾਉਣ ਲਈ ਕਹਿੰਦੇ ਹਨ। ਪਰ ਹਾਲ ਹੀ ਵਿੱਚ ਹੋਈ ਇੱਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆਪਣੀ ਜ਼ਿੰਦਗੀ ਵਿੱਚ ਅੱਠ ਚੰਗੀਆਂ ਆਦਤਾਂ ਨੂੰ ਸ਼ਾਮਲ ਕਰਕੇ ਵਿਅਕਤੀ ਆਪਣੀ ਉਮਰ 24 ਸਾਲ ਤੱਕ ਵਧਾ ਸਕਦਾ ਹੈ। ਹਾਲ ਹੀ ਵਿੱਚ ਬੋਸਟਨ, ਮੈਸੇਚਿਉਸੇਟਸ ਵਿੱਚ ਆਯੋਜਿਤ ਅਮਰੀਕੀ ਸੋਸਾਇਟੀ ਫਾਰ ਨਿਊਟ੍ਰੀਸ਼ਨ ਦੀ ਪ੍ਰਮੁੱਖ ਸਾਲਾਨਾ ਮੀਟਿੰਗ, ਨਿਊਟ੍ਰੀਸ਼ਨ 2023 ਵਿੱਚ ਪੇਸ਼ ਕੀਤੇ ਗਏ ਅਧਿਐਨ ਵਿੱਚ ਅੱਠ ਸਧਾਰਨ ਜੀਵਨ ਸ਼ੈਲੀ ਦੀਆਂ ਆਦਤਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਮਰਦ ਅਤੇ ਔਰਤਾਂ ਮੱਧ ਉਮਰ ਤੱਕ ਇਨ੍ਹਾਂ ਆਦਤਾਂ ਦੀ ਪਾਲਣਾਂ ਕਰਦੇ ਹਨ, ਤਾਂ ਉਹ ਲੰਬੇ ਸਮੇਂ ਤੱਕ ਜੀ ਸਕਦੇ ਹਨ।
ਖੋਜ ਕਿਵੇਂ ਕੀਤੀ ਗਈ ਸੀ?: ਇਸ ਅਧਿਐਨ ਵਿੱਚ ਖੋਜਕਾਰਾਂ ਨੇ ਸੰਯੁਕਤ ਰਾਜ ਦੇ ਇੱਕ ਸਿਹਤ ਖੋਜ ਪ੍ਰੋਗਰਾਮ, ਵੈਟਰਨਜ਼ ਅਫੇਅਰਜ਼ ਮਿਲੀਅਨ ਵੈਟਰਨ ਪ੍ਰੋਗਰਾਮ ਐਮਵੀਪੀ ਵਿਭਾਗ ਵਿੱਚ ਦਾਖਲ 719,147 ਲੋਕਾਂ ਦੇ ਮੈਡੀਕਲ ਰਿਕਾਰਡ ਅਤੇ ਪ੍ਰਸ਼ਨਾਵਲੀ ਡੇਟਾ ਦੀ ਵਰਤੋਂ ਕੀਤੀ ਗਈ। ਇਸ ਅਧਿਐਨ ਲਈ ਵਰਤਿਆ ਗਿਆ ਡਾਟਾ 2011 ਅਤੇ 2019 ਵਿਚਕਾਰ ਇਕੱਠਾ ਕੀਤਾ ਗਿਆ ਸੀ, ਜਿਸ ਵਿੱਚ 40 ਤੋਂ 99 ਸਾਲ ਦੇ ਅਮਰੀਕੀ ਨਾਗਰਿਕਾਂ ਨੂੰ ਵਿਸ਼ਾ ਬਣਾਇਆ ਗਿਆ। ਇਸ ਪੂਰੇ ਸਮੇਂ ਦੌਰਾਨ 30,000 ਤੋਂ ਵੱਧ ਭਾਗੀਦਾਰਾਂ ਦੀ ਮੌਤ ਵੀ ਹੋ ਗਈ।
ਖੋਜ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਪੁਰਸ਼ 40 ਸਾਲ ਦੀ ਉਮਰ ਤੱਕ ਸਾਰੀਆਂ ਦੱਸੀਆਂ ਗਈਆਂ ਅੱਠ ਆਦਤਾਂ ਨੂੰ ਅਪਣਾ ਲੈਂਦੇ ਹਨ, ਉਹ ਪੁਰਸ਼ਾਂ 24 ਸਾਲ ਜ਼ਿਆਦਾ ਜਿਊਂਦੇ ਹਨ ਅਤੇ ਔਰਤਾਂ 23 'ਚ ਸਾਲ ਵੱਧ ਜੀਣ ਦੀ ਸੰਭਾਵਨਾ ਹੁੰਦੀ ਹੈ।
ਜੀਵਨ ਦੀ ਸੰਭਾਵਨਾ ਨੂੰ ਵਧਾਉਣ ਵਾਲੀਆਂ ਆਦਤਾਂ: ਖੋਜ ਵਿੱਚ ਦੱਸੀਆਂ ਗਈਆਂ ਅੱਠ ਆਦਤਾਂ ਇਸ ਪ੍ਰਕਾਰ ਹਨ:-
- ਸਰੀਰਕ ਤੌਰ 'ਤੇ ਸਰਗਰਮ ਰਹਿਣਾ।
- ਤਮਾਕੂਨੋਸ਼ੀ ਨਾ ਕਰੋ।
- ਤਣਾਅ ਨੂੰ ਨਿਯੰਤਰਿਤ ਰੱਖਣਾ।
- ਚੰਗੀ ਖੁਰਾਕ ਦੀ ਪਾਲਣ ਕਰਨਾ।
- ਨਿਯਮਿਤ ਤੌਰ 'ਤੇ ਜ਼ਿਆਦਾ ਸ਼ਰਾਬ ਦਾ ਸੇਵਨ ਨਾ ਕਰਨਾ।
- ਚੰਗੀ ਨੀਂਦ ਦੀਆਂ ਆਦਤਾਂ ਅਤੇ ਨੀਂਦ ਦੀ ਸਫਾਈ ਨੂੰ ਬਣਾਈ ਰੱਖਣਾ।
- ਸਕਾਰਾਤਮਕ ਸਮਾਜਿਕ ਸਬੰਧਾਂ ਨੂੰ ਬਣਾਈ ਰੱਖਣਾ।
- ਓਪੀਔਡਜ਼ (ਵਿਸ਼ੇਸ਼ ਕਿਸਮ ਦੀਆਂ ਦਰਦ ਨਿਵਾਰਕ ਦਵਾਈਆਂ) ਦਾ ਆਦੀ ਨਾ ਹੋਣਾ।
ਖੋਜ ਨਤੀਜੇ: ਖੋਜ ਦੇ ਨਤੀਜਿਆਂ ਨੇ ਦਿਖਾਇਆ ਕਿ ਜਿਹੜੇ ਲੋਕ ਮੱਧ ਉਮਰ ਦੇ ਦੌਰਾਨ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਅਗਵਾਈ ਕਰਦੇ ਹਨ, ਉਨ੍ਹਾਂ ਦੀ ਉਮਰ ਵੱਧ ਸਕਦੀ ਹੈ। ਇਸ ਖੋਜ ਵਿੱਚ ਖੋਜਕਾਰਾਂ ਨੇ ਪਾਇਆ ਕਿ ਘੱਟ ਸਰੀਰਕ ਗਤੀਵਿਧੀ, ਓਪੀਔਡ ਦਵਾਈਆਂ ਦੀ ਜ਼ਿਆਦਾ ਵਰਤੋਂ ਅਤੇ ਸਿਗਰਟਨੋਸ਼ੀ ਦਾ ਵਿਅਕਤੀ ਦੇ ਜੀਵਨ 'ਤੇ ਸਭ ਤੋਂ ਵੱਧ ਅਸਰ ਪੈਂਦਾ ਹੈ। ਅਧਿਐਨ ਦੀ ਮਿਆਦ ਦੇ ਦੌਰਾਨ ਇਹ ਆਦਤਾਂ ਮੌਤ ਦੇ 30% ਤੋਂ 45% ਜੋਖਮ ਨਾਲ ਜੁੜੀਆਂ ਹੋਈਆਂ ਸਨ। ਇਸ ਤੋਂ ਇਲਾਵਾ, ਅਧਿਐਨ ਦੀ ਮਿਆਦ ਦੇ ਦੌਰਾਨ ਤਣਾਅ, ਬਹੁਤ ਜ਼ਿਆਦਾ ਸ਼ਰਾਬ ਪੀਣਾ, ਮਾੜੀ ਖੁਰਾਕ ਅਤੇ ਮਾੜੀ ਨੀਂਦ ਦੀ ਸਫਾਈ ਮੌਤ ਦੇ ਖਤਰੇ ਵਿੱਚ ਲਗਭਗ 20-30% ਵਾਧੇ ਨਾਲ ਜੁੜੀ ਹੋਈ ਸੀ ਅਤੇ ਸਕਾਰਾਤਮਕ ਸਮਾਜਿਕ ਸਬੰਧਾਂ ਦੀ ਘਾਟ ਮੌਤ ਦੇ 5% ਵੱਧੇ ਹੋਏ ਜੋਖਮ ਨਾਲ ਜੁੜੀ ਹੋਈ ਸੀ।
- ਅੱਜ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਨੋ ਡਾਈਟ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ - International No Diet Day 2024
- ਹੱਸਣਾ ਸਿਹਤ ਲਈ ਬਹੁਤ ਜ਼ਰੂਰੀ, ਜਾਣੋ ਕਿਵੇਂ ਹੋਈ ਸੀ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ - World Laughter Day 2024
- ਸਰੀਰ 'ਚ ਇਨ੍ਹਾਂ 6 ਵਿਟਾਮਿਨਾਂ ਦੀ ਘਾਟ ਤੁਹਾਨੂੰ ਬਣਾ ਸਕਦੀ ਹੈ ਕਈ ਬਿਮਾਰੀਆਂ ਦਾ ਸ਼ਿਕਾਰ, ਇੱਥੇ ਜਾਣੋ - Deficiency of vitamins
ਖੋਜ ਦੇ ਨਤੀਜੇ ਦਰਸਾਉਂਦੇ ਹਨ ਕਿ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਜਨਤਕ ਸਿਹਤ ਅਤੇ ਨਿੱਜੀ ਤੰਦਰੁਸਤੀ ਦੋਵਾਂ ਲਈ ਮਹੱਤਵਪੂਰਨ ਹੈ ਅਤੇ ਜਿੰਨੀ ਜਲਦੀ ਸ਼ੁਰੂਆਤ ਕੀਤੀ ਜਾਵੇ, ਉਨ੍ਹਾਂ ਹੀ ਬਿਹਤਰ ਹੈ। ਪਰ ਜੇਕਰ ਤੁਸੀਂ 40 ਜਾਂ 60 ਸਾਲ ਦੀ ਉਮਰ ਵਿੱਚ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਦੇ ਹੋ, ਤਾਂ ਵੀ ਸਕਾਰਾਤਮਕ ਨਤੀਜੇ ਮਿਲਦੇ ਹਨ। ਖੋਜ ਵਿੱਚ ਖੋਜਕਾਰਾਂ ਨੇ ਉਮਰ ਵਧਾਉਣ ਲਈ ਭਿਆਨਕ ਬਿਮਾਰੀਆਂ ਦੀ ਰੋਕਥਾਮ 'ਤੇ ਵੀ ਜ਼ੋਰ ਦਿੱਤਾ ਹੈ। ਧਿਆਨ ਦੇਣ ਯੋਗ ਹੈ ਕਿ ਇਹ ਚੰਗੀਆਂ ਆਦਤਾਂ ਦਿਲ ਦੇ ਰੋਗ, ਸ਼ੂਗਰ, ਤਣਾਅ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਲੱਛਣਾਂ ਤੋਂ ਛੁਟਕਾਰਾ ਦਿਵਾਉਣ ਵਿੱਚ ਵੀ ਮਦਦ ਕਰਦੀਆਂ ਹਨ।