ETV Bharat / entertainment

ਕੌਣ ਹੈ ਧਰੁਵੀ ਪਟੇਲ, ਜਿਸਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ 2024 ਦਾ ਤਾਜ਼ - Miss India Worldwide 2024 - MISS INDIA WORLDWIDE 2024

Miss India Worldwide 2024: ਅਮਰੀਕਾ ਦੀ ਕੰਪਿਊਟਰ ਇਨਫਰਮੇਸ਼ਨ ਸਿਸਟਮ ਦੀ ਵਿਦਿਆਰਥਣ ਧਰੁਵੀ ਪਟੇਲ ਨੂੰ ਮਿਸ ਇੰਡੀਆ ਵਰਲਡਵਾਈਡ 2024 ਐਲਾਨਿਆ ਗਿਆ ਹੈ।

Miss India Worldwide 2024
Miss India Worldwide 2024 (Instagram)
author img

By ETV Bharat Entertainment Team

Published : Sep 20, 2024, 5:05 PM IST

ਵਾਸ਼ਿੰਗਟਨ: ਅਮਰੀਕਾ ਦੀ ਕੰਪਿਊਟਰ ਇਨਫਰਮੇਸ਼ਨ ਸਿਸਟਮ ਦੀ ਵਿਦਿਆਰਥਣ ਧਰੁਵੀ ਪਟੇਲ ਨੂੰ ਮਿਸ ਇੰਡੀਆ ਵਰਲਡਵਾਈਡ 2024 ਦਾ ਜੇਤੂ ਚੁਣਿਆ ਗਿਆ ਹੈ। ਧਰੁਵੀ ਬਾਲੀਵੁੱਡ ਅਦਾਕਾਰਾ ਅਤੇ ਯੂਨੀਸੇਫ ਦੀ ਰਾਜਦੂਤ ਬਣਨਾ ਚਾਹੁੰਦੀ ਹੈ। ਮਿਸ ਇੰਡੀਆ ਵਰਲਡਵਾਈਡ 2024 ਬਣਨ ਤੋਂ ਬਾਅਦ ਧਰੁਵੀ ਦਾ ਬਿਆਨ ਵੀ ਸਾਹਮਣੇ ਆਇਆ ਹੈ।ਨਿਊਜਰਸੀ ਦੇ ਐਡੀਸਨ 'ਚ ਤਾਜ ਪਹਿਨਣ ਤੋਂ ਬਾਅਦ ਧਰੁਵੀ ਨੇ ਕਿਹਾ, 'ਮਿਸ ਇੰਡੀਆ ਵਰਲਡਵਾਈਡ ਜਿੱਤਣਾ ਇੱਕ ਵੱਡਾ ਸਨਮਾਨ ਹੈ। ਇਹ ਇੱਕ ਤਾਜ ਤੋਂ ਵੱਧ ਹੈ। ਇਹ ਮੇਰੀ ਵਿਰਾਸਤ, ਮੇਰੀਆਂ ਕਦਰਾਂ-ਕੀਮਤਾਂ ਹੈ ਅਤੇ ਵਿਸ਼ਵ ਪੱਧਰ 'ਤੇ ਦੂਜਿਆਂ ਨੂੰ ਪ੍ਰੇਰਿਤ ਕਰਦੀ ਹੈ।'

ਪੀਟੀਆਈ ਮੁਤਾਬਕ, ਇਸ ਦੌੜ ਵਿੱਚ ਸੂਰੀਨਾਮ ਦੀ ਲੀਜ਼ਾ ਅਬਦੋਏਲਹਕ ਨੂੰ ਪਹਿਲੀ ਰਨਰ-ਅੱਪ ਐਲਾਨਿਆ ਗਿਆ ਹੈ। ਨੀਦਰਲੈਂਡ ਦੀ ਮਾਲਵਿਕਾ ਸ਼ਰਮਾ ਦੂਜੀ ਰਨਰਅੱਪ ਰਹੀ ਹੈ। ਮਿਸਿਜ਼ ਵਰਗ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਦੀ ਸੂਜ਼ਨ ਮੌਟੇਟ ਜੇਤੂ ਰਹੀ, ਜਦਕਿ ਸਨੇਹਾ ਨਾਂਬਿਆਰ ਪਹਿਲੇ ਅਤੇ ਯੂਨਾਈਟਿਡ ਕਿੰਗਡਮ ਦੀ ਪਵਨਦੀਪ ਕੌਰ ਦੂਜੇ ਸਥਾਨ ’ਤੇ ਰਹੀ ਹੈ।ਟੀਨ ਵਰਗ ਵਿੱਚ ਗੁਆਡੇਲੂਪ ਦੀ ਸਿਏਰਾ ਸੁਰੇਟ ਨੂੰ ਮਿਸ ਟੀਨ ਇੰਡੀਆ ਵਰਲਡਵਾਈਡ ਦਾ ਖਿਤਾਬ ਦਿੱਤਾ ਗਿਆ। ਨੀਦਰਲੈਂਡ ਦੀ ਸ਼੍ਰੇਆ ਸਿੰਘ ਨੂੰ ਪਹਿਲੀ ਰਨਰ-ਅੱਪ ਜਦਕਿ ਸੂਰੀਨਾਮ ਦੀ ਸ਼ਰਧਾ ਟੇਡਜੋ ਨੂੰ ਸੈਕਿੰਡ ਰਨਰ-ਅੱਪ ਐਲਾਨਿਆ ਗਿਆ।

ਇਹ ਸੁੰਦਰਤਾ ਮੁਕਾਬਲਾ ਨਿਊਯਾਰਕ ਸਥਿਤ ਇੰਡੀਆ ਫੈਸਟੀਵਲ ਕਮੇਟੀ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਦੀ ਅਗਵਾਈ ਭਾਰਤੀ-ਅਮਰੀਕੀ ਨੀਲਮ ਅਤੇ ਧਰਮਾਤਮਾ ਸਰਨ ਕਰ ਰਹੇ ਹਨ। ਇਹ ਮੁਕਾਬਲਾ ਇਸ ਸਾਲ ਆਪਣੀ 31ਵੀਂ ਵਰ੍ਹੇਗੰਢ ਮਨਾ ਰਿਹਾ ਹੈ।

ਕੌਣ ਹੈ ਧਰੁਵੀ ਪਟੇਲ?: ਮੀਡੀਆ ਰਿਪੋਰਟਾਂ ਮੁਤਾਬਕ, ਧਰੁਵੀ ਪਟੇਲ ਕਵਿਨੀਪਿਆਕ ਯੂਨੀਵਰਸਿਟੀ 'ਚ ਕੰਪਿਊਟਰ ਇਨਫਰਮੇਸ਼ਨ ਸਿਸਟਮ ਦੀ ਵਿਦਿਆਰਥਣ ਹੈ। ਧਰੁਵੀ ਦੇ ਇੰਸਟਾਗ੍ਰਾਮ 'ਤੇ 18.6 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। 2023 ਵਿੱਚ ਧਰੁਵੀ ਨੂੰ ਮਿਸ ਇੰਡੀਆ ਨਿਊ ਇੰਗਲੈਂਡ ਦਾ ਤਾਜ ਪਹਿਨਾਇਆ ਗਿਆ ਸੀ। ਉਹ ਆਪਣੇ ਘਰ ਤੋਂ 3D ਚੈਰਿਟੀਜ਼ ਨਾਮ ਦੀ ਇੱਕ ਗੈਰ-ਲਾਭਕਾਰੀ ਸੰਸਥਾ ਚਲਾਉਂਦੀ ਹੈ। ਵਲੰਟੀਅਰਿੰਗ ਦੇ ਨਾਲ ਉਹ ਲੋੜਵੰਦਾਂ ਲਈ ਫੂਡ ਡਰਾਈਵ ਅਤੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਇਸ ਤੋਂ ਇਲਾਵਾ, ਉਹ ਯੂਨੀਸੇਫ ਅਤੇ ਫੀਡਿੰਗ ਅਮਰੀਕਾ ਵਰਗੀਆਂ ਚੈਰਿਟੀਆਂ ਵਿੱਚ ਯੋਗਦਾਨ ਵੀ ਪਾਉਂਦੀ ਹੈ।

ਧਰੁਵੀ ਨੂੰ 8 ਸਾਲ ਦੀ ਉਮਰ ਤੋਂ ਹੀ ਬਿਊਟੀ ਪੇਜੈਂਟਸ ਦਾ ਬਹੁਤ ਸ਼ੌਕ ਸੀ। ਉਸਨੇ ਕਿਹਾ, "ਮੈਨੂੰ ਬਚਪਨ ਤੋਂ ਹੀ ਗਲੈਮਰਸ ਦੀ ਦੁਨੀਆ ਪਸੰਦ ਸੀ, ਪਰ ਸਕੂਲ ਵਿੱਚ ਹੋਣ ਕਾਰਨ ਮੈਂ ਉਸ ਸਮੇਂ ਇਸ ਖੇਤਰ ਵਿੱਚ ਕੁਝ ਨਹੀਂ ਕੀਤਾ। ਪਰ ਹੁਣ ਮੈਂ ਪੜ੍ਹਾਈ ਦੇ ਨਾਲ ਆਪਣੇ ਜਨੂੰਨ ਨੂੰ ਸੰਤੁਲਿਤ ਕਰ ਲਿਆ ਹੈ।"

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.