ਚੰਡੀਗੜ੍ਹ: ਹਿੰਦੀ ਸਿਨੇਮਾਂ ਜਗਤ ਵਿੱਚ ਦਹਾਕਿਆ ਤੱਕ ਛਾਏ ਰਹਿਣ ਵਾਲੇ ਅਦਾਕਾਰ ਰਣਜੀਤ ਹੁਣ ਲੰਮੇਂ ਸਮੇਂ ਬਾਅਦ ਇਕ ਵਾਰ ਫਿਰ ਸਿਲਵਰ ਸਕ੍ਰੀਨ ਉੱਤੇ ਸ਼ਾਨਦਾਰ ਵਾਪਸੀ ਲਈ ਤਿਆਰ ਹਨ, ਜੋ ਔਨ ਫਲੌਰ ਪੜਾਅ ਦਾ ਹਿੱਸਾ ਬਣੀ ਹੋਈ ਬਹੁ-ਚਰਚਿਤ ਹਿੰਦੀ ਸੀਕੁਅਲ ਫ਼ਿਲਮ 'ਹਾਊਸਫੁੱਲ 5' ਦੁਆਰਾ ਬਾਲੀਵੁੱਡ ਵਿਚ ਇਕ ਹੋਰ ਪ੍ਰਭਾਵੀ ਸ਼ੁਰੂਆਤ ਕਰਨਗੇ। 'ਸਾਜਿਦ ਨਡਿਆਦਵਾਲਾ ਦੀ ਹਿੱਟ ਫ੍ਰੈਂਚਚੀਜ਼ ਦੀ ਪੰਜਵੀਂ ਸੀਕੁਅਲ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫ਼ਿਲਮ ਦਾ ਤਰੁਣ ਮਨਸੁਖਾਣੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਵੱਡੀਆ ਫਿਲਮਾਂ ਨਾਲ ਨਿਰਦੇਸ਼ਕ ਦੇ ਰੂਪ ਵਿਚ ਜੁੜੇ ਰਹੇ ਹਨ, ਅੱਜਕਲ੍ਹ ਬਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉੰਦੇ ਹਨ।
ਫ਼ਿਲਮ 'ਹਾਊਸਫੁੱਲ 5' ਦੀ ਸਟਾਰ ਕਾਸਟ ਬਾਰੇ
ਲੰਡਨ ਦੇ ਵੱਖ-ਵੱਖ ਹਿੱਸਿਆ ਵਿਚ ਤੇਜੀ ਨਾਲ ਮੁਕੰਮਲ ਕੀਤੀ ਜਾ ਰਹੀ ਇਸ ਦਿਲਚਸਪ ਡਰਾਮਾ ਫ਼ਿਲਮ 'ਹਾਊਸਫੁੱਲ 5' ਵਿਚ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ ਅਦਾਕਾਰ ਰਣਜੀਤ, ਜਿੰਨ੍ਹਾਂ ਦੀ ਇਸ ਬਿਗ ਸੈਟਅੱਪ ਫ਼ਿਲਮ ਵਿਚ ਜੈਕੀ ਸਰਾਫ, ਨਾਨਾ ਪਾਟੇਕਰ, ਅਕਸ਼ੈ ਕੁਮਾਰ, ਦਿਨੋ ਮਾਰੀਆ, ਚੰਕੀ ਪਾਂਡੇ , ਜਾਨੀ ਲੀਵਰ, ਜੈਕਲਿਨ ਫਰਨਾਂਡਿਸ, ਨਰਗਿਸ ਫਾਖਰੀ, ਚਿਤਰਗਾਂਦਾ ਸਿੰਘ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।
ਇਨ੍ਹਾਂ ਸ਼ਾਨਦਾਰ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਅਦਾਕਾਰ ਰਣਜੀਤ
1970 ਦੇ ਸਮੇਂ ਦੌਰਾਨ ਕਰਿਅਰ ਦਾ ਸਿਖਰ ਹੰਢਾਉਣ ਵਾਲੇ ਅਦਾਕਾਰ ਰਣਜੀਤ ਬਾਲੀਵੁੱਡ ਦੇ ਨਾਮੀ ਗਿਰਾਮੀ ਸਟਾਰਜ ਨੂੰ ਵੀ ਸਖਤ ਟੱਕਰ ਅਤੇ ਚੁਣੌਤੀ ਦਿੰਦੇ ਰਹੇ ਹਨ, ਜਿਨ੍ਹਾਂ ਵੱਲੋ ਖਲਨਾਇਕ ਦੇ ਰੂਪ ਵਿਚ ਸ਼ਰਮੀਲੀ (1971), ਬੰਧੇ ਹੱਥ (1973), ਨਮਕ ਹਲਾਲ (1982), ਹਮਸੇ ਹੈ ਜ਼ਮਾਨਾ (1983), ਜ਼ਿੰਮੇਦਾਰ (1990) ਅਤੇ ਜ਼ਾਲਿਮ (1990 ) ਤੋਂ ਇਲਾਵਾ 'ਲਾਵਾਰਿਸ', 'ਮਾਂ' , 'ਧਰਮਵੀਰ' ਆਦਿ ਜਿਹੀਆਂ ਫਿਲਮਾਂ ਵਿਚ ਨਿਭਾਈਆਂ ਨੈਗੇਟਿਵ ਭੂਮਿਕਾਵਾਂ ਨੇ ਕਈ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ।
ਪੰਜਾਬ ਦੇ ਤਰਨਤਾਰਨ ਤੋਂ ਨੇ ਅਦਾਕਾਰ ਰਣਜੀਤ
ਮੂਲ ਰੂਪ ਵਿੱਚ ਪੰਜਾਬ ਦੇ ਧਾਰਮਿਕ ਅਤੇ ਇਤਿਹਾਸਿਕ ਜਿਲ੍ਹੇ ਸ਼੍ਰੀ ਤਰਨਤਾਰਨ ਸਾਹਿਬ ਅਧੀਨ ਆਉਦੇ ਜੰਡਿਆਲਾ ਗੁਰੂ ਨਾਲ ਸਬੰਧਤ ਇਹ ਬਾਕਮਾਲ ਅਦਾਕਾਰ ਰਣਜੀਤ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ, ਜਿਨ੍ਹਾਂ ਵਿੱਚ 'ਮਨ ਜੀਤੇ ਜਗ ਜੀਤ', 'ਰੱਬ ਨੇ ਬਣਾਈਆਂ ਜੋੜੀਆਂ' ਅਤੇ 'ਮੌਜਾਂ ਦੁਬਈ ਦੀਆਂ' ਆਦਿ ਸ਼ੁਮਾਰ ਰਹੀਆ ਹਨ । ਸਾਲ 2012 ਵਿਚ ਆਈ ਹਾਊਸਫੁੱਲ 2 ਅਤੇ ਸਾਲ 2019 ਵਿੱਚ ਆਈ ਹਾਊਸਫੁੱਲ 4 ਦਾ ਵੀ ਹਿੱਸਾ ਰਹੇ ਅਦਾਕਾਰ ਰਣਜੀਤ ਤੀਜੀ ਵਾਰ ਉਕਤ ਸੀਕੁਅਲ ਸੀਰੀਜ਼ ਵਿਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜੋ ਇਸ ਫ਼ਿਲਮ ਦੇ ਲੰਡਨ ਸ਼ਡਿਊਲ ਵਿੱਚ ਸ਼ਾਮਿਲ ਹੋ ਚੁੱਕੇ ਹਨ।