ਹੈਦਰਾਬਾਦ: ਅਦਾਕਾਰਾ ਤੋਂ ਸਿਆਸਤਦਾਨ ਬਣੀ ਉਰਮਿਲਾ ਮਾਤੋਂਡਕਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਵਿਆਹ ਦੇ 8 ਸਾਲ ਬਾਅਦ ਉਰਮਿਲਾ ਆਪਣੇ ਪਤੀ ਮੋਹਸਿਨ ਅਖਤਰ ਮੀਰ ਤੋਂ ਤਲਾਕ ਲੈ ਰਹੀ ਹੈ। ਉਸ ਨੇ ਪਤੀ ਮੋਹਸਿਨ ਅਖਤਰ ਮੀਰ ਤੋਂ ਤਲਾਕ ਲਈ ਅਰਜ਼ੀ ਦਿੱਤੀ ਹੈ।
ਉਰਮਿਲਾ ਮਾਤੋਂਡਕਰ-ਮੋਹਸਿਨ ਅਖਤਰ ਮੀਰ ਦੇ ਤਲਾਕ ਦਾ ਕਾਰਨ: ਤਲਾਕ ਦੇ ਕਾਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਅਫਵਾਹਾਂ ਹਨ। ਇੱਕ ਸੰਭਾਵਿਤ ਕਾਰਨ ਉਰਮਿਲਾ ਅਤੇ ਮੋਹਸਿਨ ਵਿਚਕਾਰ ਉਮਰ ਦਾ ਅੰਤਰ ਦੱਸਿਆ ਜਾ ਰਿਹਾ ਹੈ, ਕਿਉਂਕਿ ਅਦਾਕਾਰਾਂ ਉਸ ਤੋਂ 10 ਸਾਲ ਵੱਡੀ ਹੈ ਅਤੇ 40 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ ਸੀ।
ਆਮ ਤੌਰ 'ਤੇ ਵੱਡੀ ਉਮਰ ਦੇ ਅੰਤਰ ਵਾਲੇ ਵਿਆਹਾਂ ਨਾਲ ਰਿਸ਼ਤਿਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਾਲਾਂਕਿ, ਉਰਮਿਲਾ ਦੇ ਮਾਮਲੇ 'ਚ ਅਜਿਹਾ ਨਹੀਂ ਹੋ ਸਕਦਾ। ਇਸ ਦੇ ਨਾਲ ਹੀ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਬੱਚੇ ਨੂੰ ਲੈ ਕੇ ਤਲਾਕ ਲੈ ਸਕਦੇ ਹਨ। ਇੱਕ ਹੋਰ ਕਾਰਨ ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ ਹੈ।
ਕੰਟੈਂਟ ਐਗਰੀਗੇਸ਼ਨ ਪਲੇਟਫਾਰਮ ਰੈੱਡਡਿਟ 'ਤੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਮੋਹਸਿਨ ਅਤੇ ਉਸ ਦਾ ਪਰਿਵਾਰ ਅਦਾਕਾਰਾ ਨੂੰ ਆਪਣੇ ਕਾਰੋਬਾਰ ਲਈ ਜਾਇਦਾਦ ਵੇਚਣ ਲਈ ਮਜਬੂਰ ਕਰ ਰਹੇ ਸੀ। ਉਨ੍ਹਾਂ ਨੇ ਅਜਿਹਾ ਉਦੋਂ ਤੱਕ ਕੀਤਾ ਜਦੋਂ ਤੱਕ ਅਦਾਕਾਰਾਂ ਕੋਲ ਕੁਝ ਨਹੀਂ ਬਚਿਆ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਤਲਾਕ ਆਪਸੀ ਸਹਿਮਤੀ ਨਾਲ ਨਹੀਂ ਹੋਇਆ ਹੈ। ਉਰਮਿਲਾ ਨੇ ਚਾਰ ਮਹੀਨੇ ਪਹਿਲਾਂ ਤਲਾਕ ਲਈ ਅਰਜ਼ੀ ਦਿੱਤੀ ਸੀ।
ਕੌਣ ਹੈ ਮੋਹਸਿਨ ਅਖਤਰ ਮੀਰ?: ਮੋਹਸਿਨ ਕਸ਼ਮੀਰ ਦਾ ਇੱਕ ਕਾਰੋਬਾਰੀ ਅਤੇ ਮਾਡਲ ਹੈ। ਉਸ ਨੇ 'ਲੱਕ ਬਾਏ ਚਾਂਸ', 'ਬੀਏ ਪਾਸ' ਅਤੇ 'ਮੁੰਬਈ ਮਸਤ ਕਲੰਦਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਮੋਹਸਿਨ ਅਤੇ ਉਰਮਿਲਾ ਦੀ ਪਹਿਲੀ ਮੁਲਾਕਾਤ 2014 'ਚ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਭਤੀਜੀ ਦੇ ਵਿਆਹ ਦੌਰਾਨ ਹੋਈ ਸੀ।ਮੋਹਸਿਨ ਨੂੰ ਅਦਾਕਾਰਾ ਨਾਲ ਪਹਿਲੀ ਨਜ਼ਰ ਵਿੱਚ ਪਿਆਰ ਹੋ ਗਿਆ ਸੀ। ਦਰਅਸਲ, ਮਨੀਸ਼ ਉਨ੍ਹਾਂ ਕੁਝ ਜਨਤਕ ਹਸਤੀਆਂ ਵਿੱਚੋਂ ਇੱਕ ਸੀ, ਜੋ 2016 ਵਿੱਚ ਜੋੜੇ ਦੇ ਵਿਆਹ ਵਿੱਚ ਮੌਜੂਦ ਸਨ। ਉਰਮਿਲਾ ਅਤੇ ਮੋਹਸਿਨ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਗਏ, ਜਿਸ ਤੋਂ ਬਾਅਦ ਵਿਆਹ ਹੋਇਆ।
ਇਹ ਵੀ ਪੜ੍ਹੋ:-