ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣਾਈਆਂ ਜਾ ਰਹੀਆਂ ਅਲਹਦਾ ਅਤੇ ਅਰਥ ਭਰਪੂਰ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਜਾਗੋ ਆਈ ਆ' ਦੀ ਟੀਮ ਪੰਜਾਬ ਤੋਂ ਬਾਅਦ ਹੁਣ ਅਗਲੇ ਸ਼ੂਟਿੰਗ ਪੜਾਅ ਅਧੀਨ ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਨਗਰ ਕੁੱਲੂ-ਮਨਾਲੀ ਪੁੱਜ ਚੁੱਕੀ ਹੈ, ਜਿੱਥੇ ਅਗਲੇ ਕੁਝ ਦਿਨਾਂ ਤੱਕ ਕਈ ਅਹਿਮ ਦ੍ਰਿਸ਼ਾਂ ਅਤੇ ਗਾਣਿਆਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ।
'ਕ੍ਰਿਏਟਿਵ ਬ੍ਰੋਜ ਪ੍ਰੋਡੋਕਸ਼ਨ ਯੂ.ਐਸ.ਏ' ਵੱਲੋਂ ਬਿੱਗ ਸੈਟਅੱਪ ਅਧੀਨ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦੇ ਪ੍ਰਜੈਂਟਰ ਹੈਰੀ ਬਰਾੜ ਅਮਰੀਕਾ, ਨਿਰਦੇਸ਼ਕ ਸੰਨੀ ਬਿਨਿੰਗ ਅਤੇ ਸਿਨੇਮਾਟੋਗ੍ਰਾਫ਼ਰ ਸੋਨੀ ਸਿੰਘ ਹਨ, ਜਦ ਕਿ ਜੇਕਰ ਸਟਾਰ-ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਪਰਿਵਾਰਿਕ-ਡਰਾਮਾ ਅਤੇ ਇਮੋਸ਼ਨਲ ਫਿਲਮ ਵਿੱਚ ਗੱਗੂ ਗਿੱਲ, ਸਰਬਜੀਤ ਚੀਮਾ, ਰਾਜ ਸੰਧੂ, ਗੁਰਸ਼ਰਨ ਮਾਨ ਲੀਡਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ, ਜਿੰਨਾਂ ਤੋਂ ਇਲਾਵਾ ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਪੂਨਮ ਢਿੱਲੋਂ ਵੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ, ਜੋ ਬਹੁਤ ਹੀ ਨਿਵੇਕਲੇ ਅਤੇ ਭਾਵਨਾਤਮਕ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ।
ਪਹਿਲੇ ਪੜਾਅ ਪੰਜਾਬ ਦੇ ਦੁਆਬਾ ਖਿੱਤੇ ਅਧੀਨ ਆਉਂਦੇ ਫਗਵਾੜਾ ਅਤੇ ਦੁਸਾਂਝ ਕਲਾ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਵਿਚਲੀ ਅਸਲ ਸਾਂਝ ਦੁਆਲੇ ਬੁਣੀ ਗਈ ਹੈ, ਜਿਸ ਵਿੱਚ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਵਿਦੇਸ਼ ਵੱਸ ਜਾਣ ਦੇ ਬਾਵਜੂਦ ਆਪਣੀਆਂ ਅਸਲ ਜੜਾਂ ਪ੍ਰਤੀ ਮੋਹ ਪਿਆਰ ਰੱਖਦੇ ਐਨਆਰਆਈਜ ਅਤੇ ਆਪਣੇ ਗਰਾਂ ਅਤੇ ਆਪਣਿਆਂ ਨਾਲ ਜੁੜੀਆਂ ਯਾਦਾਂ ਨੂੰ ਬਖੂਬੀ ਪ੍ਰਤੀਬਿੰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
- '12ਵੀਂ ਫੇਲ੍ਹ' ਨੇ ਹਿੰਦੀ ਸਿਨੇਮਾ 'ਚ ਰਚਿਆ ਇਤਿਹਾਸ, 'ਗਦਰ' ਤੋਂ ਬਾਅਦ 23 ਸਾਲਾਂ 'ਚ ਅਜਿਹਾ ਕਰਨ ਵਾਲੀ ਬਣੀ ਦੂਜੀ ਫਿਲਮ - 12th Fail creates history
- ਨਵੇਂ ਗਾਣੇ ਨਾਲ ਮੁੜ ਸਾਹਮਣੇ ਆਵੇਗੀ ਆਰ ਨੇਤ-ਸ਼ਿਪਰਾ ਗੋਇਲ ਦੀ ਜੋੜੀ, ਜਲਦ ਹੋਵੇਗਾ ਰਿਲੀਜ਼ - R Nait And Shipra Goyal Song
- ਦੁਨੀਆ ਭਰ ਦੇ ਬਾਕਸ ਆਫਿਸ 'ਤੇ ਛਾਈ 'ਮੈਦਾਨ', ਪਹਿਲੇ ਦਿਨ ਕਮਾਏ ਇੰਨੇ ਕਰੋੜ - maidaan collection
ਨਿਰਮਾਣ ਟੀਮ ਅਨੁਸਾਰ ਪੰਜਾਬ ਤੋਂ ਪ੍ਰਵਾਸ ਹੰਢਾ ਚੁੱਕੇ ਪ੍ਰਵਾਸੀ ਪੰਜਾਬੀਆਂ ਵੱਲੋਂ ਹੀ ਬਣਾਈ ਜਾ ਰਹੀ ਇਹ ਫਿਲਮ ਬਹੁਤ ਹੀ ਦਿਲ ਟੁੰਬਵੀਂ ਕਹਾਣੀ ਅਧਾਰਿਤ ਹੈ, ਜਿਸ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਵੱਸਣ ਵਾਲਾ ਹਰ ਪੰਜਾਬੀ ਜੁੜਾਵ ਮਹਿਸੂਸ ਕਰੇਗਾ।
ਉਨ੍ਹਾਂ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਅੱਗੇ ਦੱਸਿਆ ਕਿ ਸਟਾਰਟ ਟੂ ਫਿਨਿਸ਼ ਸ਼ੂਟਿੰਗ ਸ਼ੈਡਿਊਲ ਅਧੀਨ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਇਹ ਫਿਲਮ ਕਈ ਪੱਖੋ ਤਰੋ-ਤਾਜ਼ਗੀ ਦਾ ਇਜ਼ਹਾਰ ਕਰਵਾਏਗੀ, ਜਿੰਨ੍ਹਾਂ ਵਿੱਚੋਂ ਇੱਕ ਅਹਿਮ ਫੈਕਟ ਇਹ ਵੀ ਹੈ ਕਿ ਇਸ ਨਾਲ ਜੁੜੇ ਹਰ ਐਕਟਰ ਨੂੰ ਦਰਸ਼ਕ ਪਹਿਲੀ ਵਾਰ ਅਜਿਹੇ ਵੱਖਰੇ ਕਿਰਦਾਰਾਂ ਵਿੱਚ ਵੇਖਣਗੇ, ਜਿਸ ਤਰ੍ਹਾਂ ਦਾ ਰੋਲ ਉਨਾਂ ਵੱਲੋਂ ਪਹਿਲਾਂ ਆਪਣੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ।
ਉਨਾਂ ਦੱਸਿਆ ਕਿ ਦੇਵ ਨਗਰੀ ਮੰਨੇ ਜਾਂਦੇ ਹਿਮਾਚਲ ਪ੍ਰਦੇਸ਼ ਦੇ ਉਕਤ ਆਖਰੀ ਸ਼ੈਡਿਊਲ ਦੌਰਾਨ ਫਿਲਮ ਸ਼ੂਟਿੰਗ ਲਗਭਗ ਮੁਕੰਮਲ ਹੋ ਜਾਵੇਗੀ, ਜਿਸ ਉਪਰੰਤ ਇਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ।