ਮੁੰਬਈ (ਬਿਊਰੋ): ਤ੍ਰਿਸ਼ਾ ਕ੍ਰਿਸ਼ਨਨ ਪਿਛਲੀ ਵਾਰ ਵਿਜੇ ਸੇਤੂਪਤੀ ਨਾਲ ਫਿਲਮ 'ਲਿਓ' 'ਚ ਨਜ਼ਰ ਆਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਤ੍ਰਿਸ਼ਾ ਦੱਖਣ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ। ਉਹ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੀ ਹੈ। ਉਸਨੇ 2010 ਵਿੱਚ ਫਿਲਮ 'ਖੱਟਾ ਮੀਠਾ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 14 ਸਾਲ ਬਾਅਦ ਉਹ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ, ਇਸ ਫਿਲਮ ਦਾ ਨਾਂ ਹੈ 'ਦਿ ਬੁੱਲ'। ਜਿਸ ਦਾ ਨਿਰਦੇਸ਼ਨ ਵਿਸ਼ਨੂੰਵਰਧਨ ਕਰਨਗੇ।
ਤ੍ਰਿਸ਼ਾ ਦੀ 14 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ: 2010 'ਚ ਫਿਲਮ 'ਖੱਟਾ ਮੀਠਾ' 'ਚ ਕੰਮ ਕਰਨ ਤੋਂ ਬਾਅਦ ਤ੍ਰਿਸ਼ਾ 14 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਉਹ ਵੀ ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖਾਨ ਨਾਲ। 'ਦਿ ਬੁੱਲ' 'ਚ ਸਲਮਾਨ ਖਾਨ ਨਾਲ ਤ੍ਰਿਸ਼ਾ ਕ੍ਰਿਸ਼ਨਨ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।
ਵਿਸ਼ਨੂੰਵਰਧਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਕਰ ਰਹੇ ਹਨ। ਖਬਰਾਂ ਮੁਤਾਬਕ ਕਰਨ ਜੌਹਰ ਅਤੇ ਸਲਮਾਨ ਖਾਨ 25 ਸਾਲ ਬਾਅਦ ਇਕੱਠੇ ਕੰਮ ਕਰਨ ਜਾ ਰਹੇ ਹਨ। ਉਮੀਦ ਹੈ ਕਿ 'ਦਿ ਬੁੱਲ' ਅਗਲੇ ਸਾਲ ਈਦ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਖਬਰਾਂ ਦੀ ਮੰਨੀਏ ਤਾਂ ਇਹ ਫਿਲਮ 3 ਨਵੰਬਰ 1988 ਨੂੰ ਮਾਲਦੀਵ ਦੇ ਮਾਲੇ 'ਚ ਹੋਏ ਅੱਤਵਾਦੀ ਹਮਲਿਆਂ ਦੀਆਂ ਦੁਖਦਾਈ ਘਟਨਾਵਾਂ ਨੂੰ ਦਰਸਾਏਗੀ।
- 'ਕੈਰੀ ਆਨ ਜੱਟਾ 3' ਤੋਂ ਲੈ ਕੇ 'ਜੱਟ ਐਂਡ ਜੂਲੀਅਟ 3' ਤੱਕ, ਇਹ ਹਨ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ - Highest Grossing Punjabi Movies
- ਪੰਜਾਬੀ ਫਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਦਾ ਹਿੱਸਾ ਬਣੀ ਖੂਬਸੂਰਤ ਅਦਾਕਾਰਾ ਮੋਨਿਕਾ ਸ਼ਰਮਾ, ਲੀਡਿੰਗ ਭੂਮਿਕਾ 'ਚ ਆਵੇਗੀ ਨਜ਼ਰ - Monica Sharma
- ਵਾਹ ਜੀ ਵਾਹ!...'ਜੱਟ ਐਂਡ ਜੂਲੀਅਟ 3' ਨੇ ਰਚਿਆ ਇਤਿਹਾਸ, ਕੀਤੀ 100 ਕਰੋੜ ਦੀ ਕਮਾਈ - Jatt And Juliet 3 earned 100 crores
ਸਲਮਾਨ ਖਾਨ ਇਸ ਫਿਲਮ ਲਈ ਕਰਨਗੇ ਟਰਾਂਸਫਾਰਮੇਸ਼ਨ: ਖਬਰਾਂ ਮੁਤਾਬਕ ਸਲਮਾਨ ਇਸ ਫਿਲਮ ਲਈ 60 ਦਿਨਾਂ ਦੇ ਟਰਾਂਸਫਾਰਮੇਸ਼ਨ ਦੌਰ ਵਿੱਚੋਂ ਲੰਘਣਗੇ। ਤ੍ਰਿਸ਼ਾ ਕ੍ਰਿਸ਼ਨਨ ਵੀ 14 ਸਾਲ ਬਾਅਦ ਬਾਲੀਵੁੱਡ ਫਿਲਮ ਇੰਡਸਟਰੀ 'ਚ ਵਾਪਸੀ ਕਰਨ ਲਈ ਤਿਆਰ ਹੈ।