ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ ਗਾਇਕਾ ਮਿਸ ਪੂਜਾ, ਜੋ ਇੰਨੀਂ ਦਿਨੀਂ ਫਿਰ ਸੰਗੀਤਕ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਵੱਲ ਯਤਨਸ਼ੀਲ ਨਜ਼ਰ ਆ ਰਹੀ ਹੈ, ਜਿੰਨ੍ਹਾਂ ਵੱਲੋਂ ਇਸ ਖਿੱਤੇ ਵਿੱਚ ਮੁੜ ਮਜ਼ਬੂਤੀ ਲਈ ਵਿੱਢੀਆਂ ਜਾ ਰਹੀਆਂ ਬਿਹਤਰੀਨ ਕੋਸ਼ਿਸ਼ਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਨਵਾਂ ਅਤੇ ਕਾਫ਼ੀ ਸਮੇਂ ਬਾਅਦ ਸਾਹਮਣੇ ਆਉਣ ਜਾ ਰਿਹਾ ਇੱਕ ਹੋਰ ਧਾਰਮਿਕ ਸ਼ਬਦ 'ਗੁਰ ਮੰਤਰ', ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
ਜੇਸੀ ਧਨੋਆ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਮਨਮੋਹਕ ਸ਼ਬਦ ਦੇ ਸੰਗੀਤ ਅਤੇ ਕੰਪੋਜੀਸ਼ਨ ਦੀ ਸਿਰਜਣਾ ਜਸਕੀਰਤ ਸਿੰਘ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਰੂਹਾਨੀਅਤ ਦੇ ਅਨੂਠੇ ਰੰਗਾਂ ਵਿੱਚ ਰੰਗੇ ਗਏ ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਉੱਘੇ ਮਿਊਜ਼ਿਕ ਵੀਡੀਓ ਨਿਰਦੇਸ਼ਕ ਜੇਸੀ ਧਨੋਆ ਦੁਆਰਾ ਹੀ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਮਿਸ ਪੂਜਾ ਸਮੇਤ ਕਈ ਮੰਨੇ-ਪ੍ਰਮੰਨੇ ਗਾਇਕਾਂ ਦੇ ਸੰਗੀਤਕ ਵੀਡੀਓ ਨੂੰ ਬਤੌਰ ਨਿਰਦੇਸ਼ਕ ਚਾਰ ਚੰਨ ਲਾਉਣ ਅਤੇ ਸੋਹਣਾ ਅਤੇ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਸੰਗੀਤ ਨਿਰਮਾਤਾ ਰੋਮੀ ਟਾਹਲੀ ਯੂਐਸਏ ਵੱਲੋਂ ਕਾਫ਼ੀ ਉੱਚ ਪੱਧਰੀ ਸੰਗੀਤਕ ਮਾਪਦੰਢਾਂ ਅਧੀਨ ਤਿਆਰ ਕੀਤੇ ਗਏ ਇਸ ਧਾਰਮਿਕ ਗੀਤ ਨੂੰ ਅਨਹਦ ਬਾਣੀ ਟੀਵੀ ਦੇ ਲੇਬਲ ਅਧੀਨ ਧਾਰਮਿਕ ਗੀਤ ਸੁਣਨ ਦੀ ਤਾਂਘ ਰੱਖਦੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।
ਇਸੇ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਨੂੰ ਸਾਂਝੀ ਕਰਦਿਆਂ ਨਿਰਮਾਤਾ ਰੋਮੀ ਟਾਹਲੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਅਸੀਂ 19 ਅਗਸਤ 2024 ਨੂੰ ਇਹ ਗੁਰਬਾਣੀ ਪ੍ਰੋਜੈਕਟ 'ਗੁਰ ਮੰਤਰ' ਲੈ ਕੇ ਆ ਰਹੇ ਹਾਂ, ਜਿਸ ਨੂੰ ਬਹੁਤ ਹੀ ਖੂਬਸੂਰਤ ਅਤੇ ਸ਼ਰਧਾ ਪੂਰਵਕ ਰੂਪ ਵਿੱਚ ਜਾਰੀ ਕੀਤਾ ਜਾ ਰਿਹਾ ਹੈ।
- ਕੀ ਤੁਸੀਂ ਜਾਣਦੇ ਹੋ ਬੱਬੂ ਮਾਨ-ਕਰਨ ਔਜਲਾ ਸਮੇਤ ਇੰਨ੍ਹਾਂ ਗਾਇਕਾਂ ਦੇ ਅਸਲੀ ਨਾਮ, ਪੜ੍ਹੋ ਈਟੀਵੀ ਭਾਰਤ ਦੀ ਸਪੈਸ਼ਲ ਰਿਪੋਰਟ - all punjabi singers real name list
- ਸਿਡਨੀ 'ਚ ਰੌਣਕਾਂ ਲਾਉਣਗੇ ਇਹ ਸਟੈਂਡ-ਅੱਪ ਕਾਮੇਡੀਅਨ, ਗ੍ਰੈਂਡ ਸ਼ੋਅਜ਼ ਦਾ ਬਣਨਗੇ ਹਿੱਸਾ - Stand Up Comedians In Sydney
- ਵਿੱਕੀ ਕੌਸ਼ਲ ਤੋਂ ਲੈ ਕੇ ਸਿਧਾਰਥ ਮਲਹੋਤਰਾ ਤੱਕ, ਇਹ ਨੇ ਫਿਲਮਾਂ ਵਿੱਚ ਸਭ ਤੋਂ ਜਿਆਦਾ ਵਾਰ ਸਿਪਾਹੀ ਬਣਨ ਵਾਲੇ ਅਦਾਕਾਰ - independence day 2024
ਸੰਗੀਤਕ ਖੇਤਰ ਵਿੱਚ ਲਗਭਗ ਦੋ ਦਹਾਕਿਆਂ ਦਾ ਪੈਂਡਾ ਸਫਲਤਾਪੂਰਵਕ ਹੰਢਾ ਚੁੱਕੀ ਮਿਸ ਪੂਜਾ ਦੀ ਸਰਦਾਰੀ ਲੰਮਾਂ ਸਮਾਂ ਸੰਗੀਤਕ ਗਲਿਆਰਿਆਂ ਵਿੱਚ ਕਾਇਮ ਰਹੀ ਹੈ, ਜਿੰਨ੍ਹਾਂ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।