ਚੰਡੀਗੜ੍ਹ: ਸਾਊਥ ਸਿਨੇਮਾ ਦੀ ਇੱਕ ਹੋਰ ਵੱਡੀ ਪੈਨ ਇੰਡੀਆ ਫਿਲਮ ਵਜੋਂ ਸਾਹਮਣੇ ਆ ਰਹੀ ਹੈ ਰਾਮ ਚਰਨ ਸਟਾਰਰ ਬਹੁ-ਚਰਚਿਤ ਫਿਲਮ 'ਗੇਮ ਚੇਂਜਰ', ਜਿਸ ਦਾ ਪਹਿਲਾਂ ਅਤੇ ਚਰਚਿਤ ਗਾਣਾ 'ਜਰਗੰਡੀ' ਅੱਜ 27 ਮਾਰਚ ਨੂੰ ਜਾਰੀ ਕੀਤਾ ਗਿਆ ਹੈ, ਜਿਸ ਨੂੰ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ।
'ਸ਼੍ਰੀ ਵੈਂਕਟੇਸ਼ਵਰ ਕ੍ਰਿਏਸ਼ਨਜ' ਦੁਆਰਾ ਨਿਰਮਿਤ ਕੀਤੀ ਗਈ ਇਸ ਬਿੱਗ ਸੈਟਅੱਪ ਅਤੇ ਸ਼ਾਨਦਾਰ ਫਿਲਮ ਦਾ ਜਾਰੀ ਹੋਣ ਜਾ ਰਿਹਾ ਗੀਤ ਕਈ ਮਾਅਨਿਆਂ ਤੋਂ ਖਾਸ ਕਿਹਾ ਜਾ ਸਕਦਾ ਹੈ, ਜਿਸ ਦੀ ਰਿਲੀਜ਼ ਪਿਛਲੇ ਕਾਫ਼ੀ ਸਮੇਂ ਤੋਂ ਟਲਦੀ ਆ ਰਹੀ ਹੈ, ਕਿਉਂਕਿ ਇਸ ਦੀ ਲੀਕੇਜ਼ ਅਸ਼ੰਕਾ ਸੰਬੰਧਤ ਪ੍ਰੋਡੋਕਸ਼ਨ ਹਾਊਸ ਵੱਲੋਂ ਜਤਾਈ ਗਈ ਸੀ ਅਤੇ ਇਸੇ ਮੱਦੇਨਜ਼ਰ ਇਸ ਗਾਣੇ ਦੀ ਰਿਲੀਜਿੰਗ ਨੂੰ ਲਗਾਤਾਰ ਟਾਲਿਆ ਜਾ ਰਿਹਾ ਸੀ, ਜੋ ਆਖਿਰਕਾਰ ਸਾਹਮਣੇ ਆ ਗਿਆ ਹੈ।
ਸਿਨੇਮਾ ਗਲਿਆਰਿਆਂ ਵਿੱਚ ਅਥਾਹ ਸੁਰਖ਼ੀਆਂ ਦਾ ਕੇਂਦਰਬਿੰਦੂ ਬਣਦੇ ਆ ਰਹੇ ਉਕਤ ਗਾਣੇ ਵਿਚਲੀ ਜਾਰੀ ਦੇਰੀ ਦਾ ਇੱਕ ਹੋਰ ਅਹਿਮ ਕਾਰਨ ਆਡੀਓ ਅਧਿਕਾਰਾਂ ਦੇ ਸੰਗੀਤਕ ਕੰਪਨੀ ਤਬਾਦਲੇ ਆਦਿ ਨੂੰ ਮੰਨਿਆ ਜਾ ਰਿਹਾ ਹੈ, ਜਿਸ ਸੰਬੰਧਤ ਸਾਰੇ ਮਾਮਲੇ ਸੁਲਝਾਉਣ ਬਾਅਦ ਹੁਣ ਇਹ ਗਾਣਾ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਦੀ ਰਚਨਾ ਮੰਨੇ ਪ੍ਰਮੰਨੇ ਗੀਤਕਾਰ ਐਸ ਥਮਨ ਦੁਆਰਾ ਕੀਤੀ ਗਈ ਹੈ, ਜਦਕਿ ਇਸ ਨੂੰ ਪਿੱਠਵਰਤੀ ਅਵਾਜ਼ਾਂ ਪੰਜਾਬੀ ਰੌਕ ਮੰਨੇ ਜਾਂਦੇ ਬਿਹਤਰੀਨ ਗਾਇਕ ਦਲੇਰ ਮਹਿੰਦੀ ਅਤੇ ਗਾਇਕਾ ਗੀਤਾ ਮਾਧੁਰੀ ਦੁਆਰਾ ਦਿੱਤੀਆਂ ਗਈਆਂ ਹਨ।
ਬਹੁ-ਭਾਸ਼ਾਈ ਸਿਨੇਮਾ ਪ੍ਰੋਜੈਕਟ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਨੂੰ ਤੇਲਗੂ, ਤਾਮਿਲ ਅਤੇ ਹਿੰਦੀ ਭਾਸ਼ਾਵਾਂ ਵਿੱਚ ਇਕੋਂ ਸਮੇਂ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੇ ਉਕਤ ਗਾਣੇ ਨੂੰ ਫਿਲਮ ਦੇ ਲੀਡ ਹੀਰੋ ਰਾਮ ਚਰਨ ਦੇ ਜਨਮ ਦਿਨ ਮੌਕੇ ਉਨਾਂ ਨੂੰ ਇੱਕ ਤੋਹਫੇ ਵਜੋਂ ਜਾਰੀ ਕੀਤਾ ਜਾ ਰਿਹਾ ਹੈ, ਜੋ ਫਿਲਮ ਦਾ ਪ੍ਰਮੋਸ਼ਨਲ ਗੀਤ ਵੀ ਹੋਵੇਗਾ।
- ਕੰਗਨਾ ਤੋਂ ਇਲਾਵਾ ਇਹ ਅਦਾਕਾਰਾਂ ਵੀ ਉੱਤਰ ਸਕਦੀਆਂ ਨੇ ਲੋਕ ਸਭਾ ਚੋਣਾਂ ਦੇ ਮੈਦਾਨ 'ਚ, ਪੜ੍ਹੋ ਅਦਾਕਾਰਾਂ ਦੇ ਚੋਣਾਂ ਨਾਲ ਜੁੜੇ ਵਿਵਾਦ - LOK SABHA ELECTION 2024 AND ACTRESS
- ਪ੍ਰਭਾਵੀ ਪਾਰੀ ਵੱਲ ਵਧੀ ਅਦਾਕਾਰਾ ਸ਼ਵੇਤਾ ਸਾਰੰਗਲ, ਇਸ ਪੰਜਾਬੀ ਫਿਲਮ 'ਚ ਆਵੇਗੀ ਨਜ਼ਰ - Shweta Sarangal new Punjabi film
- ਹੋਲੀ 'ਤੇ ਪ੍ਰਿਅੰਕਾ ਚੋਪੜਾ ਨੇ ਕੀਤੀ ਖੂਬ ਮਸਤੀ, ਪਤੀ ਨਿਕ ਦੀ ਗੋਦ 'ਚ ਬੈਠ ਕੇ ਢੋਲ 'ਤੇ ਕੀਤਾ ਖੂਬ ਡਾਂਸ - Priyanka Chopra Holi
ਜ਼ਿਕਰਯੋਗ ਹੈ ਕਿ ਸ਼ੰਕਰ ਦੁਆਰਾ ਨਿਰਦੇਸ਼ਤ ਇਹ ਫਿਲਮ ਫਰਵਰੀ 2021 ਵਿੱਚ ਇਸਦੀ ਅਧਿਕਾਰਤ ਘੋਸ਼ਣਾ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਰਹੀ ਹੈ, ਜਿਸ ਦਾ ਪਹਿਲਾਂ ਟਾਈਟਲ ਆਰਸੀ 15 ਨਿਰਧਾਰਿਤ ਕੀਤਾ ਗਿਆ ਸੀ।
- " class="align-text-top noRightClick twitterSection" data="">
ਪਰ ਦੋ ਸਾਲ ਬਾਅਦ ਮਾਰਚ 2023 ਵਿੱਚ ਨਿਰਮਾਤਾਵਾਂ ਨੇ ਫਿਲਮ ਦਾ ਅਧਿਕਾਰਤ ਟਾਈਟਲ ਗੇਮ ਚੇਂਜਰ ਐਲਾਨਿਆ, ਸਾਊਥ ਤੋਂ ਲੈ ਕੇ ਬਾਲੀਵੁੱਡ ਵਿੱਚ ਅਪਣੀ ਵਿਲੱਖਣਤਾ ਦਾ ਇਜ਼ਹਾਰ ਕਰਵਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮਾ ਸਟਾਰ ਕਿਆਰਾ ਅਡਵਾਨੀ ਵੀ ਮਹੱਤਵਪੂਰਨ ਭੂਮਿਕਾ ਵਿੱਚ ਹੈ, ਜਿਸ ਤੋਂ ਇਲਾਵਾ ਐਸਜੇ ਸੂਰਿਆ, ਜੈਰਾਮ, ਸੁਨੀਲ ਅਤੇ ਸ਼੍ਰੀਕਾਂਤ ਸਮੇਤ ਹੋਰ ਵੀ ਨਾਮਵਰ ਅਤੇ ਦਿੱਗਜ ਐਕਟਰਜ਼ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ, ਹੈਦਰਾਬਾਦ ਦੇ ਰਾਮਾਜੀ ਰਾਓ ਫਿਲਮ ਸਟੂਡਿਓ ਤੋਂ ਇਲਾਵਾ ਉਥੋਂ ਦੀਆਂ ਕਈ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਈ ਗਈ ਇਸ ਫਿਲਮ ਦੇ ਨਿਰਮਾਤਾ ਦਿਲ ਰਾਜੂ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।