ਚੰਡੀਗੜ੍ਹ: ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਆਪਣੀ ਫਿਲਮ 'ਜੱਟ ਐਂਡ ਜੂਲੀਅਟ 3' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਹਾਲ ਹੀ ਵਿੱਚ ਰਿਲੀਜ਼ ਹੋਏ ਫਿਲਮ ਦੇ ਟ੍ਰੇਲਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ, ਲੋਕ ਟ੍ਰੇਲਰ ਵਿਚਲੇ ਡਾਇਲਾਗਾਂ ਉਤੇ ਕਾਫੀ ਰੀਲਜ਼ ਵੀ ਬਣਾ ਰਹੇ ਹਨ।
ਹੁਣ ਪ੍ਰਸ਼ੰਸਕਾਂ ਨੂੰ ਜਿਸ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀ, ਉਹ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਨਾਂਅ ਹੈ 'ਹਾਏ ਜੂਲੀਅਟ।' ਹਾਲ ਹੀ ਵਿੱਚ ਰਿਲੀਜ਼ ਹੋਏ ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ, ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਹਨ ਅਤੇ ਗੀਤ ਨੂੰ ਆਵਾਜ਼ ਗਾਇਕ ਦਿਲਜੀਤ ਦੁਸਾਂਝ ਨੇ ਦਿੱਤੀ ਹੈ। ਗੀਤ ਨੂੰ ਹੁਣ ਤੱਕ 18 ਹਜ਼ਾਰ ਲੋਕਾਂ ਨੇ ਦੇਖ ਲਿਆ ਹੈ। ਇਸ ਦੇ ਨਾਲ ਹੀ ਸਰੋਤੇ ਗੀਤ ਨੂੰ ਸੁਣਨ ਤੋਂ ਬਾਅਦ ਕਾਫੀ ਸ਼ਾਨਦਾਰ ਕਮੈਂਟ ਕਰ ਰਹੇ ਹਨ, ਕਈਆਂ ਨੇ ਇਸ ਗੀਤ ਉੱਤੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕੀਤੇ ਹਨ।
ਇਸ ਦੌਰਾਨ ਫਿਲਮ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਦੋ ਔਰਤਾਂ ਦੇ ਪਿਆਰ ਵਿੱਚ ਫਸੇ ਹੋਏ ਨਜ਼ਰੀ ਪੈਣਗੇ। ਇਸ ਫਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਨੇ ਕੀਤਾ ਹੈ। ਫਿਲਮ ਨੂੰ 'ਵ੍ਹਾਈਟ ਹਿੱਲ ਸਟੂਡੀਓ' ਅਤੇ 'ਸਪੀਡ ਰਿਕਾਰਡ' ਨੇ 'ਸਟੋਰੀਟਾਈਮ ਪ੍ਰੋਡਕਸ਼ਨਜ਼' ਦੇ ਸਹਿਯੋਗ ਨਾਲ ਪੇਸ਼ ਕੀਤਾ ਜਾਵੇਗਾ।
- ਦਿਲਜੀਤ ਦੁਸਾਂਝ ਨੇ 'ਕਲਕੀ 2898 ਏਡੀ' 'ਚ ਗਾਇਆ ਭਾਰਤ ਦਾ ਸਭ ਤੋਂ ਵੱਡਾ ਗੀਤ, ਅੱਜ ਰਿਲੀਜ਼ ਹੋਵੇਗਾ ਪ੍ਰੋਮੋ - diljit dosanjh
- ਪਹਿਲਾਂ ਸ਼ਰੇਆਮ ਕੀਤੀ KISS ਫਿਰ ਵਿਆਹ ਲਈ ਰਾਜ਼ੀ ਹੋਏ ਉਰਫ਼ੀ ਅਤੇ ਓਰੀ, ਯੂਜ਼ਰਸ ਕਰ ਰਹੇ ਹਨ ਅਜਿਹੇ ਕਮੈਂਟ - Urfi Javed And Orry
- ਸਿਲਵਰ ਸਕ੍ਰੀਨ 'ਤੇ ਡੈਬਿਊ ਲਈ ਤਿਆਰ ਹੈ ਬੌਬੀ ਦਿਓਲ ਦਾ ਲਾਡਲਾ ਆਰਿਆਮਨ ਦਿਓਲ, ਫਿਲਮੀ ਤਿਆਰੀ ਕੀਤੀ ਸ਼ੁਰੂ - Bobby Deol son Aryaman Deol
ਇਸ ਦੌਰਾਨ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ ਵਿੱਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਅਕਰਮ ਉਦਾਸ, ਹਰਦੀਪ ਗਿੱਲ਼, ਮੋਹਨੀ ਤੂਰ, ਗੁਰਮੀਤ ਸੱਜਣ, ਸਤਵੰਤ ਕੌਰ, ਮਿੰਟੂ ਕਾਪਾ, ਕੁਲਵੀਰ ਸੋਨੀ ਵਰਗੇ ਮੰਝੇ ਹੋਏ ਕਲਾਕਾਰ ਇਸ ਦਾ ਹਿੱਸਾ ਬਣੇ ਹਨ। 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ।