ਚੰਡੀਗੜ੍ਹ: ਇੰਸਟਾਗ੍ਰਾਮ ਅਤੇ ਫੇਸਬੁੱਕ ਦੂਰ-ਦੂਰ ਬੈਠੇ ਲੋਕਾਂ ਨਾਲ ਜੁੜਨ ਦਾ ਇੱਕ ਖਾਸ ਪਲੇਟਫਾਰਮ ਹੈ। ਇਸ ਪਲੇਟਫਾਰਮ ਉਤੇ ਤਸਵੀਰਾਂ, ਵੀਡੀਓਜ਼ ਆਦਿ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਸਿਤਾਰਿਆਂ ਲਈ ਇੰਸਟਾਗ੍ਰਾਮ ਉਨ੍ਹਾਂ ਦੇ ਫੈਨਜ਼ ਨਾਲ ਜੁੜਨ ਅਤੇ ਆਪਣੀ ਨਿੱਜੀ ਅਤੇ ਪੇਸ਼ੇਵਰ ਜੀਵਨ ਦੇ ਕਿੱਸੇ ਸਾਂਝੇ ਕਰਨ ਲਈ ਇੱਕ ਮਜ਼ੇਦਾਰ ਸਾਧਨ ਵਜੋਂ ਵਿਕਸਤ ਹੋਇਆ ਹੈ। ਕੀ ਤੁਸੀਂ ਜਾਣਦੇ ਹੋ ਕਿ ਇੰਸਟਾਗ੍ਰਾਮ ਉਤੇ ਫਾਲੋਅਰਜ਼ ਦਾ ਮੁਕਾਬਲਾ ਇਸ ਸਮੇਂ ਬਾਲੀਵੁੱਡ ਗਲਿਆਰੇ ਵਿੱਚ ਚਰਚਾ ਕੇਂਦਰ ਬਣਿਆ ਹੋਇਆ ਹੈ।
ਦਰਅਸਲ, ਬਾਲੀਵੁੱਡ ਅਦਾਕਾਰਾ ਸ਼ਰਧਾ ਹੁਣ ਭਾਰਤ 'ਚ ਸਭ ਤੋਂ ਜ਼ਿਆਦਾ ਫਾਲੋਅਰਜ਼ ਦੀ ਸੂਚੀ 'ਚ ਦੂਜੇ ਨੰਬਰ 'ਤੇ ਆ ਗਈ ਹੈ। ਇਸ ਲਿਸਟ 'ਚ ਸ਼ਰਧਾ ਨੇ ਪ੍ਰਿਅੰਕਾ ਚੋਪੜਾ ਅਤੇ ਪੀਐੱਮ ਮੋਦੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਸਿਨੇਮਾ ਵਿੱਚ ਅਜਿਹਾ ਕਿਹੜਾ ਕਲਾਕਾਰ ਹੈ, ਜੋ ਇੰਸਟਾਗ੍ਰਾਮ ਉਤੇ ਚੜ੍ਹਾਈ ਬਰਕਰਾਰ ਕਰਕੇ ਬੈਠਿਆ ਹੈ। ਇਸ ਸੰਬੰਧੀ ਅਸੀਂ ਇੱਕ ਲਿਸਟ ਤਿਆਰ ਕੀਤੀ ਹੈ। ਆਓ ਲਿਸਟ ਉਤੇ ਸਰਸਰੀ ਨਜ਼ਰੀ ਮਾਰੀਏ...।
ਗੁਰੂ ਰੰਧਾਵਾ: ਜੇਕਰ ਅਸੀਂ ਪੰਜਾਬੀ ਦੀਆਂ ਪ੍ਰਸਿੱਧ ਹਸਤੀਆਂ ਦੀ ਮਸ਼ਹੂਰੀ ਦੀ ਤੁਲਨਾ ਕਰੀਏ ਤਾਂ ਗੁਰੂ ਰੰਧਾਵਾ ਜੇਤੂ ਹੋਣਗੇ। ਗੁਰੂ ਦੇ ਕੁੱਲ 37.2 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਹਨ, ਜੋ ਕਿ ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਵੱਧ ਹਨ। ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਸੁਪਰਹਿੱਟ ਪੰਜਾਬੀ ਗੀਤ ਦਿੱਤੇ ਹਨ।
ਦਿਲਜੀਤ ਦੁਸਾਂਝ: ਅਸੀਂ ਸਾਰੇ ਦਿਲਜੀਤ ਦੁਸਾਂਝ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨ ਦੀ ਉਮੀਦ ਕਰਦੇ ਹਾਂ ਅਤੇ ਇੱਥੇ ਉਹ ਇਸ ਵਿੱਚ ਦੂਜੇ ਨੰਬਰ 'ਤੇ ਹਨ। ਇੰਸਟਾਗ੍ਰਾਮ 'ਤੇ ਦਿਲਜੀਤ ਦੁਸਾਂਝ ਨੂੰ ਫਾਲੋ ਕਰਨ ਵਾਲੇ 21.9 ਮਿਲੀਅਨ ਲੋਕ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦਿਲਜੀਤ ਦੁਸਾਂਝ ਕੰਟੈਂਟ ਦਾ ਬੌਸ ਹੈ, ਚਾਹੇ ਉਹ ਸੰਗੀਤ ਹੋਵੇ ਜਾਂ ਅਦਾਕਾਰੀ।
ਸਿੱਧੂ ਮੂਸੇਵਾਲਾ: ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਉਰਫ਼ 5911 ਨੂੰ ਇੰਸਟਾਗ੍ਰਾਮ 'ਤੇ 15.3 ਮਿਲੀਅਨ ਲੋਕ ਫਾਲੋ ਕਰਦੇ ਹਨ। ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਪਤਾ ਨਾ ਹੋਵੇ ਕਿ ਸਿੱਧੂ ਮੂਸੇਵਾਲਾ ਕੌਣ ਸੀ। ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤ ਵੀ ਧੂੰਮਾਂ ਪਾ ਰਹੇ ਹਨ।
ਬਾਦਸ਼ਾਹ: ਰੈਪਰ ਬਾਦਸ਼ਾਹ ਦਾ ਬਹੁਤ ਵੱਡਾ ਪ੍ਰਸ਼ੰਸਕ ਸਮੂਹ ਹੈ। ਇੰਸਟਾਗ੍ਰਾਮ 'ਤੇ ਉਸਦੇ 15 ਮਿਲੀਅਨ ਪ੍ਰਸ਼ੰਸਕ ਉਸਨੂੰ ਸਭ ਤੋਂ ਮਸ਼ਹੂਰ ਪੰਜਾਬੀ ਹਸਤੀਆਂ ਵਿੱਚੋਂ ਇੱਕ ਬਣਾਉਂਦੇ ਹਨ। ਪਾਲੀਵੁੱਡ ਹੋਵੇ ਜਾਂ ਬਾਲੀਵੁੱਡ, ਬਾਦਸ਼ਾਹ ਇੱਕ ਮਸ਼ਹੂਰ ਨਾਮ ਬਣ ਗਿਆ ਹੈ।
- ਅੱਛਾ ਤਾਂ ਇੰਨ੍ਹਾਂ ਕਾਰਨਾਂ ਕਰਕੇ ਹੈ ਪੰਜਾਬੀ ਫਿਲਮ 'ਬੀਬੀ ਰਜਨੀ' ਖਾਸ, ਭੁੱਲਕੇ ਵੀ ਨਾ ਕਰਨਾ ਨਜ਼ਰਅੰਦਾਜ਼ - big reasons to watch Bibi Rajni
- ਸ਼ਰਧਾ ਕਪੂਰ ਨੇ ਪੀਐੱਮ ਮੋਦੀ ਤੋਂ ਬਾਅਦ ਹੁਣ ਪ੍ਰਿਅੰਕਾ ਨੂੰ ਵੀ ਦਿੱਤੀ ਮਾਤ, ਹਾਸਿਲ ਕੀਤਾ ਇਹ ਮੁਕਾਮ - Shraddha Kapoor On Instagram
- ਪੱਗ ਨੂੰ ਲੈ ਕੇ ਗਾਇਕ ਐਮੀ ਵਿਰਕ ਦਾ ਵੱਡਾ ਬਿਆਨ, ਬੋਲੇ-ਪੱਗ ਕਾਰਨ... - Ammy Virk Statement On Turban
ਯੋ ਯੋ ਹਨੀ ਸਿੰਘ: ਸਦਾਬਹਾਰ ਗਾਇਕ ਯੋ ਯੋ ਹਨੀ ਸਿੰਘ ਦੇ 14.1 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਹਨ, ਜੋ ਉਸ ਦੀਆਂ ਪੋਸਟਾਂ ਨੂੰ ਪਿਆਰੀਆਂ ਟਿੱਪਣੀਆਂ ਨਾਲ ਭਰ ਦਿੰਦੇ ਹਨ। ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਇਹ ਨਾ ਜਾਣਦਾ ਹੋਵੇਗਾ ਕਿ ਯੋ-ਯੋ ਹਨੀ ਸਿੰਘ ਕੌਣ ਹੈ। ਅਸੀਂ ਬਚਪਨ ਤੋਂ ਹੀ ਉਸ ਦੇ ਗੀਤਾਂ ਦੇ ਰੂ-ਬ-ਰੂ ਰਹੇ ਹਾਂ।
ਸੋਨਮ ਬਾਜਵਾ: ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਅਦਾਕਾਰਾ ਦੇ ਇੰਸਟਾਗ੍ਰਾਮ ਉਤੇ 14 ਮਿਲੀਅਨ ਫਾਲੋਅਰਜ਼ ਹਨ। ਅਦਾਕਾਰਾ ਆਏ ਦਿਨ ਆਪਣੀਆਂ ਨਵੀਆਂ ਫੋਟੋਆਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ।