ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਇਸ ਸਮੇਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ਅਤੇ ਵੱਡੇ ਗਾਇਕੀ ਸ਼ੋਅ ਕਾਰਨ ਸੁਰਖ਼ੀਆਂ ਬਟੋਰ ਰਹੇ ਹਨ। ਹਾਲਾਂਕਿ ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਕਈ ਵਿਵਾਦ ਵੀ ਹੋ ਰਹੇ ਹਨ। ਰੈਪਰ ਨਸੀਬ ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਕਾਫੀ ਗੱਲਾਂ ਕਰ ਰਹੇ ਹਨ ਅਤੇ ਨਾਲ ਹੀ ਗਾਇਕ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਾ ਰਹੇ ਹਨ।
ਉਲੇਖਯੋਗ ਹੈ ਕਿ ਰੈਪਰ ਨਸੀਬ ਪਿਛਲੇ ਕਾਫੀ ਸਮੇਂ ਤੋਂ ਗਾਇਕ ਦਿਲਜੀਤ ਲਈ ਪੋਸਟਾਂ ਅਤੇ ਸਟੋਰੀਆਂ ਸਾਂਝੀਆਂ ਕਰ ਰਹੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਰੈਪਰ ਨਸੀਬ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉਤੇ ਗਾਇਕ ਦਿਲਜੀਤ ਦੁਸਾਂਝ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਗਾਇਕ ਦਿਲਜੀਤ ਨੂੰ 'ਮਿਸ ਫਰੂਟੀ' ਕਿਹਾ ਹੈ ਅਤੇ ਨਾਲ ਹੀ ਉਹ ਇਹ ਵੀ ਕਹਿ ਰਹੇ ਹਨ ਕਿ ਉਸ ਕੋਲ ਗਾਇਕ ਦੇ ਕਾਫੀ ਰਾਜ਼ ਹਨ।
ਹਾਲ ਹੀ ਵਿੱਚ ਨਸੀਬ ਦਾ ਇੱਕ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੁਸਾਂਝ ਵਾਲੇ ਨੂੰ ਘੇਰ ਲਿਆ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਹੋਣ ਦੇ ਬਾਵਜੂਦ ਰੈਪਰ ਨਸੀਬ ਲਗਾਤਾਰ ਦਿਲਜੀਤ ਦੁਸਾਂਝ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ।
- ਇੱਕ ਵਾਰ ਫਿਰ ਦਿਲਜੀਤ ਦੁਸਾਂਝ ਦੇ ਖਿਲਾਫ਼ ਨਸੀਬ ਨੇ ਕੱਢੀ ਆਪਣੀ ਭੜਾਸ, ਕਿਹਾ-ਤੇਰੀ ਫੇਮ ਰਾਤੋਂ ਰਾਤ ਨਿਕਲ ਜਾਣੀ ਆ... - Rapper Naseeb
- ਕਵੀ ਸੁਰਜੀਤ ਪਾਤਰ ਦੇ ਦੇਹਾਂਤ ਨਾਲ ਪੂਰੀ ਤਰ੍ਹਾਂ ਹਿੱਲਿਆ ਪੰਜਾਬੀ ਸਿਨੇਮਾ, ਦਿਲਜੀਤ ਦੁਸਾਂਝ ਤੋਂ ਲੈ ਕੇ ਕੁਲਵਿੰਦਰ ਬਿੱਲਾ ਤੱਕ ਨੇ ਪ੍ਰਗਟ ਕੀਤਾ ਦੁੱਖ - Surjit Patar Passes Away
- ਫਿਲਮ 'ਜੱਟ ਐਂਡ ਜੂਲੀਅਟ 3' ਦੀ ਰਿਲੀਜ਼ ਮਿਤੀ ਦਾ ਐਲਾਨ, ਦਿਲਜੀਤ ਦੁਸਾਂਝ-ਨੀਰੂ ਬਾਜਵਾ ਆਉਣਗੇ ਨਜ਼ਰ - Jatt And Juliet 3 release date
ਆਖਿਰ ਕਿਉਂ ਦਿਲਜੀਤ ਨੂੰ ਬੁਰਾ-ਭਲਾ ਬੋਲ ਰਹੇ ਹਨ ਨਸੀਬ: ਰੈਪਰ ਨਸੀਬ ਦਾ ਕਹਿਣਾ ਹੈ ਕਿ ਦਿਲਜੀਤ ਨੇ ਆਪਣੀ ਆਤਮਾ ਸ਼ੈਤਾਨ ਨੂੰ ਵੇਚੀ ਹੈ। ਇਸ ਤੋਂ ਇਲਾਵਾ ਨਸੀਬ ਨੇ ਲਗਾਤਾਰ ਪੋਸਟ ਸ਼ੇਅਰ ਕਰਕੇ ਦਿਲਜੀਤ ਸਮੇਤ ਉਹਨਾਂ ਦੀ ਮੇਨੈਜਰ ਉਤੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ ਬਾਅਦ ਵਿੱਚ ਦਿਲਜੀਤ ਨੇ ਗਾਇਕ ਦੀ ਇਸ ਪੋਸਟ ਦਾ ਜੁਆਬ ਵੀ ਦਿੱਤਾ। ਉਸ ਨੇ ਆਪਣੇ ਸਲੀਕੇ ਵਾਲੇ ਅੰਦਾਜ਼ 'ਚ ਕਿਹਾ, 'ਨਸੀਬ ਵੀਰੇ, ਤੁਹਾਨੂੰ ਬਹੁਤ ਪਿਆਰ...ਪ੍ਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ ਅਤੇ ਤੁਹਾਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਵੇ...ਮੇਰੇ ਵੱਲੋਂ ਸਿਰਫ ਪਿਆਰ...ਧੰਨਵਾਦ।'
ਦਿਲਜੀਤ ਦੁਸਾਂਝ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਵੈਨਕੂਵਰ ਵਿੱਚ ਬੀਸੀ ਪਲੇਸ ਵਿੱਚ ਉਨ੍ਹਾਂ ਦਾ ਸ਼ੋਅ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕਲਾਕਾਰ ਨੇ ਇਸ ਸ਼ੋਅ ਰਾਹੀਂ ਕਾਫੀ ਸੁਰਖੀਆਂ ਬਟੋਰੀਆਂ। ਅਸਲ 'ਚ ਇਸ ਸ਼ੋਅ 'ਚ 54000 ਦਰਸ਼ਕਾਂ ਨੇ ਸ਼ਿਰਕਤ ਕੀਤੀ, ਜਿਸ ਤੋਂ ਬਾਅਦ ਦਿਲਜੀਤ ਦੁਸਾਂਝ ਲਗਾਤਾਰ ਸੁਰਖੀਆਂ 'ਚ ਹਨ। ਦਿਲਜੀਤ ਨੇ ਵੈਨਕੂਵਰ ਬੀਸੀ ਪਲੇਸ 'ਤੇ ਵੱਡਾ ਰਿਕਾਰਡ ਬਣਾ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।