ETV Bharat / entertainment

ਸਤਿੰਦਰ ਸਰਤਾਜ ਦੀ ਫਿਲਮ ਦਾ ਹਿੱਸਾ ਬਣੇ ਸੁਖਵਿੰਦਰ ਰਾਜ, ਨਵੇਂ ਲੁੱਕ 'ਚ ਆਉਣਗੇ ਨਜ਼ਰ

ਸਤਿੰਦਰ ਸਰਤਾਜ ਦੀ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਦਾ ਪ੍ਰਭਾਵੀ ਹਿੱਸਾ ਅਦਾਕਾਰ ਸੁਖਵਿੰਦਰ ਰਾਜ ਨੂੰ ਬਣਾਇਆ ਗਿਆ ਹੈ।

author img

By ETV Bharat Entertainment Team

Published : Oct 15, 2024, 2:47 PM IST

Sukhwinder Raj
Sukhwinder Raj (instagram)

ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਅਲਹਦਾ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਅਦਾਕਾਰ ਸੁਖਵਿੰਦਰ ਰਾਜ, ਜਿੰਨ੍ਹਾਂ ਨੂੰ ਇੰਨੀਂ ਦਿਨੀਂ ਆਨ ਫਲੋਰ ਪੜਾਅ ਵਿੱਚੋਂ ਗੁਜ਼ਰ ਰਹੀ ਅਤੇ ਬਹੁ-ਚਰਚਿਤ ਪੰਜਾਬੀ ਫਿਲਮ ਹੁਸ਼ਿਆਰ ਸਿੰਘ (ਆਪਣਾ ਅਰਸਤੂ) ਦਾ ਅਹਿਮ ਅਤੇ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ, ਜੋ ਇਸ ਅਰਥ-ਭਰਪੂਰ ਫਿਲਮ ਵਿੱਚ ਕਾਫ਼ੀ ਨਿਵੇਕਲੀ ਭੂਮਿਕਾ ਅਤੇ ਨਵੇਂ ਲੁੱਕ ਵਿੱਚ ਨਜ਼ਰ ਆਉਣਗੇ।

'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਦਿਲਚਸਪ ਅਤੇ ਸੰਗੀਤਮਈ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਰਾਣਾ ਰਣਬੀਰ ਵੀ ਮਹੱਤਵਪੂਰਨ ਰੋਲ ਪਲੇ ਕਰ ਰਹੇ ਹਨ।

ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਸ਼ਾਨਦਾਰ, ਬਿੱਗ ਸੈੱਟਅਪ ਅਤੇ ਮਲਟੀ-ਸਟਾਰਰ ਪੰਜਾਬੀ ਫਿਲਮਾਂ ਦਾ ਮਹੱਤਵਪੂਰਨ ਹਿੱਸਾ ਰਹੇ ਹਨ ਅਦਾਕਾਰ ਸੁਖਵਿੰਦਰ ਰਾਜ, ਜੋ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਦਾ ਮਾਣ ਵੀ ਅਪਣੀ ਝੋਲੀ ਪਾ ਚੁੱਕੇ ਹਨ।

ਪਾਲੀਵੁੱਡ ਦੇ ਬਿਹਤਰੀਨ ਐਕਟਰਜ਼ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੇ ਅਦਾਕਾਰ ਸੁਖਵਿੰਦਰ ਰਾਜ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ 'ਸੁੱਚਾ ਸੂਰਮਾ' ਤੋਂ ਇਲਾਵਾ 'ਜੇ ਪੈਸਾ ਬੋਲਦਾ ਹੁੰਦਾ', 'ਬੱਲੇ ਓਏ ਚਲਾਕ ਸੱਜਣਾਂ', 'ਆਮ ਆਦਮੀ', 'ਤੀਜਾ ਪੰਜਾਬ', 'ਭੱਜੋ ਵੀਰੋ ਵੇ', 'ਸੁਰਖੀ ਬਿੰਦੀ', 'ਲੌਂਗ ਲਾਚੀ 2', 'ਤੇਰੇ ਲਈ', 'ਡੀਐਸਪੀ ਦੇਵ' ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਸਾਰੀਆਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.