ETV Bharat / entertainment

'ਸਤ੍ਰੀ 2' ਮੂਹਰਲੇ ਫਿਲਮ 'ਵੇਦਾ' ਅਤੇ 'ਖੇਲ ਖੇਲ ਮੇਂ' ਦਾ ਨਿਕਲਿਆ ਦਮ, ਜਾਣੋ ਪਹਿਲੇ ਦਿਨ ਦਾ ਕਲੈਕਸ਼ਨ - Stree 2 beats Gadar 2 - STREE 2 BEATS GADAR 2

Stree 2-Vedaa and Khel Khel Mein Box Office Collection: 15 ਅਗਸਤ ਨੂੰ ਰਿਲੀਜ਼ ਹੋਈਆਂ ਫਿਲਮਾਂ 'ਸਤ੍ਰੀ 2', 'ਵੇਦਾ' ਅਤੇ 'ਖੇਲ ਖੇਲ ਮੇਂ' ਨੇ ਬਾਕਸ ਆਫਿਸ 'ਤੇ ਦਬਦਬਾ ਬਣਾਇਆ ਹੋਇਆ ਹੈ, ਪਰ 'ਸਤ੍ਰੀ 2' ਨੇ 'ਵੇਦਾ' ਅਤੇ 'ਖੇਲ ਖੇਲ ਮੇਂ' ਨੂੰ ਪਿੱਛੇ ਛੱਡਦੇ ਹੋਏ ਸੰਨੀ ਦਿਓਲ ਸਟਾਰਰ ਫਿਲਮ 'ਗਦਰ 2' ਦੇ ਪਹਿਲੇ ਦਿਨ ਦਾ ਰਿਕਾਰਡ ਤੋੜ ਦਿੱਤਾ ਹੈ।

Stree 2-Vedaa and Khel Khel Mein Box Office Collection
Stree 2-Vedaa and Khel Khel Mein Box Office Collection (instagram)
author img

By ETV Bharat Entertainment Team

Published : Aug 16, 2024, 12:29 PM IST

ਹੈਦਰਾਬਾਦ: 15 ਅਗਸਤ ਨੂੰ ਬਾਕਸ ਆਫਿਸ 'ਤੇ ਬਾਲੀਵੁੱਡ ਤੋਂ 'ਸਤ੍ਰੀ 2', 'ਵੇਦਾ' ਅਤੇ 'ਖੇਲ ਖੇਲ ਮੇਂ' ਰਿਲੀਜ਼ ਹੋਈਆਂ। ਤਿੰਨੋਂ ਫਿਲਮਾਂ ਦਮਦਾਰ ਨਿਕਲੀਆਂ ਪਰ ਕਮਾਈ ਦੇ ਮਾਮਲੇ 'ਚ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਹੌਰਰ ਕਾਮੇਡੀ ਫਿਲਮ 'ਸਤ੍ਰੀ 2' ਸਭ ਤੋਂ ਅੱਗੇ ਰਹੀ।

'ਸਤ੍ਰੀ 2' ਦੇ ਨਾਈਟ ਸ਼ੋਅ 14 ਅਗਸਤ ਨੂੰ ਆਯੋਜਿਤ ਕੀਤੇ ਗਏ ਸਨ ਅਤੇ ਫਿਲਮ ਨੇ ਪੇਡ ਪ੍ਰੀਵਿਊ ਵਿੱਚ ਭਾਰੀ ਕਮਾਈ ਕੀਤੀ ਸੀ। ਅਜਿਹੇ 'ਚ 'ਸਤ੍ਰੀ 2' ਦਾ ਪੇਡ ਪ੍ਰੀਵਿਊ ਅਤੇ ਓਪਨਿੰਗ ਡੇ ਕਲੈਕਸ਼ਨ 50 ਕਰੋੜ ਨੂੰ ਪਾਰ ਕਰ ਗਿਆ ਹੈ।

'ਸਤ੍ਰੀ 2' ਦਾ ਪਹਿਲੇ ਦਿਨ ਦਾ ਕਲੈਕਸ਼ਨ: 'ਸਤ੍ਰੀ 2' ਨੇ ਐਡਵਾਂਸ ਬੁਕਿੰਗ ਵਿੱਚ 5.50 ਲੱਖ ਤੋਂ ਵੱਧ ਟਿਕਟਾਂ ਵੇਚ ਕੇ 20 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਸੈਕਨਿਲਕ ਮੁਤਾਬਕ ਫਿਲਮ 'ਸਤ੍ਰੀ 2' ਨੇ ਪਹਿਲੇ ਦਿਨ 46 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਪੇਡ ਪ੍ਰੀਵਿਊ ਵਿੱਚ 8 ਕਰੋੜ ਰੁਪਏ ਕਮਾਏ। ਅਜਿਹੇ 'ਚ ਫਿਲਮ 'ਸਤ੍ਰੀ 2' ਦਾ ਕੁੱਲ ਕਲੈਕਸ਼ਨ 54.35 ਕਰੋੜ ਰੁਪਏ ਹੋ ਗਿਆ ਹੈ।

ਸੈਕਨਿਲਕ ਦੇ ਅੰਕੜਿਆਂ ਅਨੁਸਾਰ 'ਸਤ੍ਰੀ 2' ਨੇ ਗਦਰ 2 ਦੇ ਪਹਿਲੇ ਦਿਨ ਦੇ ਕਲੈਕਸ਼ਨ (40.10 ਕਰੋੜ ਰੁਪਏ) ਦਾ ਰਿਕਾਰਡ ਤੋੜ ਦਿੱਤਾ ਹੈ। 'ਸਤ੍ਰੀ 2' ਪ੍ਰਭਾਸ ਦੀ ਕਲਕੀ 2898 AD ਤੋਂ ਬਾਅਦ ਸਾਲ 2024 ਦੀ ਦੂਜੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ।

ਕਲਕੀ 2898 AD ਨੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ 'ਤੇ 95 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਸਤ੍ਰੀ 2' ਨੇ 25 ਜਨਵਰੀ 2024 ਨੂੰ ਰਿਲੀਜ਼ ਹੋਈ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ ਦੀ ਏਰੀਅਲ ਐਕਸ਼ਨ ਫਿਲਮ ਫਾਈਟਰ ਦੇ ਪਹਿਲੇ ਦਿਨ ਦਾ ਰਿਕਾਰਡ (24.60 ਕਰੋੜ) ਤੋੜ ਦਿੱਤਾ ਹੈ।

ਵੇਦਾ ਦਾ ਕਲੈਕਸ਼ਨ: ਜੌਨ ਅਬ੍ਰਾਹਮ ਅਤੇ ਸ਼ਰਵਰੀ ਵਾਘ ਸਟਾਰਰ ਐਕਸ਼ਨ ਡਰਾਮਾ ਫਿਲਮ 'ਵੇਦਾ' ਨੇ ਵੀ 'ਸਤ੍ਰੀ 2' ਦੇ ਸਾਹਮਣੇ ਬਾਕਸ ਆਫਿਸ 'ਤੇ ਵੱਡੀ ਕਮਾਈ ਕੀਤੀ ਹੈ। ਸੈਕਨਿਲਕ ਮੁਤਾਬਕ ਵੇਦਾ ਨੇ ਸਾਰੀਆਂ ਭਾਸ਼ਾਵਾਂ 'ਚ ਓਪਨਿੰਗ ਡੇ 'ਤੇ 6.52 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਵੇਦਾ ਆਪਣੇ ਪਹਿਲੇ ਵੀਕੈਂਡ 'ਤੇ 23 ਤੋਂ 25 ਕਰੋੜ ਰੁਪਏ ਇਕੱਠੇ ਕਰ ਸਕਦੀ ਹੈ।

ਖੇਲ ਖੇਲ ਮੇਂ ਦਾ ਕਲੈਕਸ਼ਨ: ਇਸ ਦੇ ਨਾਲ ਹੀ ਬਾਲੀਵੁੱਡ ਦੀ ਤੀਜੀ ਵੱਡੀ ਫਿਲਮ 'ਖੇਲ ਖੇਲ ਮੇਂ' ਵੀ 15 ਅਗਸਤ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਈ। ਮੁਦੱਸਰ ਅਜ਼ੀਜ਼ ਦੁਆਰਾ ਨਿਰਦੇਸ਼ਿਤ ਫਿਲਮ 'ਖੇਲ ਖੇਲ ਮੇਂ' ਨੇ ਬਾਕਸ ਆਫਿਸ 'ਤੇ ਜਿਆਦਾ ਚੰਗੀ ਕਮਾਈ ਨਹੀਂ ਕੀਤੀ।

ਅਕਸ਼ੈ ਕੁਮਾਰ, ਫਰਦੀਨ ਖਾਨ, ਐਮੀ ਵਿਰਕ, ਆਦਿਤਿਆ ਸੀਲ, ਪ੍ਰਗਿਆ ਜੈਸਵਾਲ, ਤਾਪਸੀ ਪੰਨੂ ਅਤੇ ਵਾਣੀ ਕਪੂਰ ਸਟਾਰਰ ਫਿਲਮ ਨੇ ਪਹਿਲੇ ਦਿਨ 5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 'ਖੇਲ ਖੇਲ ਮੇਂ' ਆਪਣੇ ਚਾਰ ਦਿਨਾਂ ਵੀਕੈਂਡ 'ਚ 20 ਕਰੋੜ ਰੁਪਏ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.