ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਬਤੌਰ ਗਾਇਕ ਅਪਣੀ ਅਲੱਗ ਪਹਿਚਾਣ ਬਣਾਉਣ ਵਿੱਚ ਸਫ਼ਲ ਰਹੇ ਨਿਸ਼ਾਨ ਭੁੱਲਰ ਅਪਣਾ ਨਵਾਂ ਗੀਤ 'ਵਾਕ ਆਨ ਵਾਟਰ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਸ ਗੀਤ ਨੂੰ ਜਲਦ ਹੀ ਸੰਗ਼ੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾਵੇਗਾ।
ਗੀਤ 'ਵਾਕ ਆਨ ਵਾਟਰ' ਦੀ ਰਿਲੀਜ਼ ਮਿਤੀ: ਨਿਸ਼ਾਨ ਭੁੱਲਰ ਦਾ ਗੀਤ 11 ਸਤੰਬਰ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਵੰਨਗੀਆਂ ਨਾਲ ਜੁੜੇ ਗਾਣਿਆ ਨੂੰ ਸ਼ਾਮਿਲ ਕੀਤਾ ਗਿਆ ਹੈ। ਚੁਣਿੰਦਾ ਸੰਗੀਤਕ ਕੋਸ਼ਿਸ਼ਾਂ ਨੂੰ ਅੰਜ਼ਾਮ ਦਿੰਦੇ ਆ ਰਹੇ ਗਾਇਕ ਨਿਸ਼ਾਨ ਭੁੱਲਰ ਅਨੁਸਾਰ, ਹਰ ਸੰਗੀਤਕ ਪ੍ਰੋਜੋਕਟ ਦੀ ਤਰਾਂ ਇਸ ਨਵੀਂ ਪੇਸ਼ਕਾਰੀ ਵਿੱਚ ਵੀ ਹਰ ਵਰਗ ਦੇ ਸਰੋਤਿਆ ਅਤੇ ਦਰਸ਼ਕਾਂ ਦੀ ਪਸੰਦ ਨੂੰ ਪ੍ਰਮੁੱਖਤਾ ਦੇਣ ਦੀ ਸੰਭਵ ਕੋਸ਼ਿਸ਼ ਉਨਾਂ ਅਤੇ ਉਨ੍ਹਾਂ ਦੀ ਪੂਰੀ ਸੰਗੀਤਕ ਟੀਮ ਵੱਲੋ ਕੀਤੀ ਗਈ ਹੈ। ਇਸਦੇ ਮੱਦੇਨਜ਼ਰ ਕੀਤੀ ਗਈ ਮਿਹਨਤ ਨੂੰ ਦੇਖਦਿਆਂ ਉਨਾਂ ਨੂੰ ਉਮੀਦ ਹੈ ਕਿ ਇਹ ਗੀਤ ਸੰਗੀਤ ਪ੍ਰੇਮੀਆਂ ਨੂੰ ਪਸੰਦ ਆਵੇਗਾ।
- ਸਲਮਾਨ ਖਾਨ ਅਤੇ ਸੰਜੇ ਦੱਤ ਨਾਲ ਐਕਸ਼ਨ ਮੋਡ 'ਚ ਨਜ਼ਰ ਆਏ ਰੈਪਰ ਏਪੀ ਢਿੱਲੋਂ, ਗੀਤ 'ਓਲਡ ਮਨੀ' ਹੋਇਆ ਰਿਲੀਜ਼ - Old Money Song Release
- ਕਾਲੀ ਡਰੈੱਸ ਵਿੱਚ ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਬੇਹੱਦ ਬੋਲਡ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ - Sonam Bajwa
- ਇਸ ਫਿਲਮ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਪਹੁੰਚੇ ਆਮਿਰ ਖਾਨ, ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕੀਤਾ ਸਵਾਗਤ - Aamir Khan In Supreme Court
ਉਨ੍ਹਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਕਾਫ਼ੀ ਤਿਆਰੀ ਉਪਰੰਤ ਇਸ ਗੀਤ ਵਿੱਚ ਨੋਜਵਾਨੀ ਮਨਾਂ ਦੀ ਤਰਜ਼ਮਾਨੀ ਕਰਨ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ, ਪੁਰਾਤਨ ਸਮੇਂ ਦੀਆਂ ਗੱਲ੍ਹਾਂ, ਆਪਸੀ ਰਿਸ਼ਤਿਆਂ ਦੇ ਬਣਦੇ ਵਿਗੜਦੇ ਸਮੀਕਰਣਾਂ ਨੂੰ ਪੂਰੀ ਤਰ੍ਹਾਂ ਉਭਾਰਿਆ ਗਿਆ ਹੈ। ਸੰਗੀਤਕ ਗਲਿਆਰਿਆ ਵਿੱਚ ਵਿਲੱਖਣਤਾ ਭਰੇ ਅਪਣੇ ਲੁੱਕ ਦੇ ਚਲਦਿਆ ਚਰਚਾ ਅਤੇ ਖਿੱਚ ਦਾ ਕੇਂਦਰ-ਬਿੰਦੂ ਬਣੇ ਇਸ ਗੀਤ ਨੂੰ ਲੈ ਕੇ ਗੱਲਬਾਤ ਕਰਦਿਆ ਹੋਣਹਾਰ ਅਤੇ ਬਾਕਮਾਲ ਗਾਇਕ ਨੇ ਦੱਸਿਆ ਕਿ ਸੰਗੀਤਕ ਪੱਖਾਂ ਨੂੰ ਬੇਹਤਰੀਣ ਰੂਪ ਦੇਣ ਦੇ ਨਾਲ-ਨਾਲ ਗਾਣਿਆ ਦੇ ਮਿਊਜ਼ਿਕ ਵੀਡੀਓਜ਼ ਨੂੰ ਵੀ ਸ਼ਾਨਦਾਰ ਬਣਾਉਣ ਲਈ ਮਿਹਨਤ ਕੀਤੀ ਗਈ ਹੈ।