ETV Bharat / entertainment

ਰਿਲੀਜ਼ ਲਈ ਤਿਆਰ ਹੈ ਮੈਂਡੀ ਕਾਲੜਾ ਦਾ ਇਹ ਨਵਾਂ ਗਾਣਾ, ਕੱਲ੍ਹ ਆਵੇਗਾ ਸਾਹਮਣੇ - Mandy Kalra New Song - MANDY KALRA NEW SONG

Singer Mandy Kalra New Song Kabbi jatti: ਹਾਲ ਹੀ ਵਿੱਚ ਗਾਇਕਾ ਮੈਂਡੀ ਕਾਲੜਾ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ 02 ਜੂਨ ਨੂੰ ਰਿਲੀਜ਼ ਹੋਵੇਗਾ।

Singer Mandy Kalra New Song Kabbi jatti
Singer Mandy Kalra New Song Kabbi jatti (instagram)
author img

By ETV Bharat Entertainment Team

Published : Jun 1, 2024, 11:16 AM IST

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਤੇਜ਼ੀ ਨਾਲ ਆਪਣਾ ਆਧਾਰ ਦਾਇਰਾ ਵਿਸ਼ਾਲ ਕਰਦੀ ਜਾ ਰਹੀ ਹੈ ਚਰਚਿਤ ਅਤੇ ਉਭਰਦੀ ਗਾਇਕਾ ਮੈਂਡੀ ਕਾਲੜਾ, ਜੋ ਆਪਣਾ ਨਵਾਂ ਗਾਣਾ 'ਕੱਬੀ ਜੱਟੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਕੱਲ੍ਹ 02 ਜੂਨ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

'ਨੌਕ ਆਊਟ ਮਿਊਜ਼ਿਕ' ਦੇ ਲੇਬਲ ਅਧੀਨ ਵੱਡੇ ਪੱਧਰ ਉਤੇ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਨੌਕ ਆਊਟ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਗੀਤ ਦੀ ਸ਼ਬਦ ਰਚਨਾ ਸੁੱਖਾ ਜੱਸੀ ਵਾਲਾ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਠੇਠ ਪੇਂਡੂ ਮਾਹੌਲ ਅਤੇ ਅਖਾੜਪੁਣੇ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਮੈਂਡੀ ਕਾਲੜਾ ਵੱਲੋਂ ਬਹੁਤ ਹੀ ਨਿਵੇਕਲੇ ਅੰਦਾਜ਼ ਅਤੇ ਮਨਮੋਹਕ ਲਹਿਜ਼ੇ ਵਿੱਚ ਗਾਇਆ ਗਿਆ ਹੈ, ਜਿਸ ਵਿਚ ਪੁਰਾਤਨ ਪੰਜਾਬ ਦੇ ਕਈ ਰੰਗ ਸੁਣਨ ਅਤੇ ਵੇਖਣ ਨੂੰ ਮਿਲਣਗੇ।

ਅਸਲ ਪੰਜਾਬ ਦੀ ਤਸਵੀਰ ਪੇਸ਼ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਅਤੇ ਪ੍ਰਭਾਵੀ ਬਣਾਇਆ ਗਿਆ ਹੈ, ਜਿਸ ਦਾ ਫਿਲਮਾਂਕਣ ਮਾਲਵੇ ਦੇ ਫਾਜ਼ਿਲਕਾ ਆਦਿ ਸਰਹੱਦੀ ਖੇਤਰਾਂ ਵਿੱਚ ਕੀਤਾ ਗਿਆ ਹੈ।

ਨਿਰਦੇਸ਼ਕ ਜੌਨੀ ਖਹਿਰਾ ਵੱਲੋਂ ਤਿਆਰ ਕੀਤੇ ਗਏ ਇਸ ਖੂਬਸੂਰਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਪੰਜਾਬੀ ਸਿਨੇਮਾ ਨਾਲ ਜੁੜੇ ਐਕਟਰਜ਼ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਵਿੱਚ ਨੀਟੂ ਪੰਧੇਰ, ਵਿਕਟਰ ਜੋਹਨ ਵੀ ਸ਼ਾਮਿਲ ਹਨ।

ਸੋਲੋ ਅਤੇ ਦੋਗਾਣਾ ਦੋਹਾਂ ਹੀ ਗਾਇਨ ਫੀਲਡਾਂ ਵਿੱਚ ਮਜ਼ਬੂਤ ਪੈੜਾਂ ਸਥਾਪਿਤ ਕਰਦੀ ਜਾ ਰਹੀ ਹੈ ਗਾਇਕਾ ਮੈਂਡੀ ਕਾਲੜਾ, ਜਿਸ ਨੂੰ ਮਨਦੀਪ ਕੌਰ ਤੋਂ ਮੈਂਡੀ ਕਾਲੜਾ ਬਣਨ ਤੱਕ ਦੇ ਪੈਂਡਿਆਂ ਦੌਰਾਨ ਕਈ ਸੰਘਰਸ਼ਮਈ ਪੜਾਵਾਂ ਵਿੱਚੋਂ ਗੁਜ਼ਰਣਾ ਪਿਆ, ਪਰ ਇੰਨ੍ਹਾਂ ਔਖੀਆਂ ਪਰ-ਸਥਿਤੀਆਂ ਵਿਚੋਂ ਗੁਜ਼ਰਣ ਦੇ ਬਾਵਜੂਦ ਇਹ ਬਾਕਮਾਲ ਗਾਇਕਾ ਅੱਜ ਆਖਰ ਅਪਣੇ ਸੁਫ਼ਨਿਆਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਵਿੱਚ ਸਫ਼ਲ ਰਹੀ ਹੈ, ਜੋ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸਿਰਮੌਰ ਪੰਜਾਬੀ ਗਾਇਕਾਵਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਗਈ ਹੈ।

ਮਾਲਵਾ ਖਿੱਤੇ ਨਾਲ ਸੰਬੰਧਿਤ ਅਤੇ ਸੁਰਾਂ ਦੀ ਮਲਿਕਾ ਮੰਨੀ ਜਾਂਦੀ ਰਹੀ ਬੀਬਾ ਰਣਜੀਤ ਕੌਰ ਨੂੰ ਆਪਣਾ ਆਡੀਅਲ ਮੰਨਣ ਵਾਲੀ ਇਸ ਹੋਣਹਾਰ ਗਾਇਕਾ ਵੱਲੋ ਹੁਣ ਤੱਕ ਗਾਏ ਅਤੇ ਹਿੱਟ ਰਹੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਯਾਰ ਗੱਦਾਰ', 'ਦਿਲ', 'ਕੰਗਣੀ', 'ਰੋਹਬ', 'ਵਿਆਹ', 'ਯਾਰ ਫਰੇਬੀ' ਆਦਿ ਸ਼ੁਮਾਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.