ETV Bharat / entertainment

ਚੱਲਦੇ ਸ਼ੋਅ 'ਚ ਫੁੱਟ-ਫੁੱਟ ਕੇ ਰੋਣ ਲੱਗੇ ਗਾਇਕ ਕਰਨ ਔਜਲਾ, ਸਾਹਮਣੇ ਆਇਆ ਇਹ ਵੱਡਾ ਕਾਰਨ - ਗਾਇਕ ਕਰਨ ਔਜਲਾ

7 ਦਸੰਬਰ ਨੂੰ ਗਾਇਕ ਕਰਨ ਔਜਲਾ ਨੇ ਚੰਡੀਗੜ੍ਹ ਵਿਖੇ ਲਾਈਵ ਸ਼ੋਅ ਕੀਤਾ, ਇਸ ਦੌਰਾਨ ਗਾਇਕ ਕਾਫੀ ਇਮੋਸ਼ਨਲ ਹੁੰਦੇ ਨਜ਼ਰੀ ਪਏ।

Singer Karan Aujla
Singer Karan Aujla (Instagram @Karan Aujla)
author img

By ETV Bharat Entertainment Team

Published : Dec 9, 2024, 1:18 PM IST

ਚੰਡੀਗੜ੍ਹ: ਦੇਸ਼ 'ਚ ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅਜ਼ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਗਾਇਕ ਦੇ ਕੰਸਰਟ ਸੁਰਖੀਆਂ 'ਚ ਹਨ। ਜੀ ਹਾਂ...ਮਸ਼ਹੂਰ ਗਾਇਕ ਕਰਨ ਔਜਲਾ ਹੁਣ ਭਾਰਤ ਵਿੱਚ ਪਰਫਾਰਮ ਕਰ ਰਿਹਾ ਹੈ। ਪ੍ਰਸ਼ੰਸਕ ਗਾਇਕ ਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਲੱਖਾਂ ਰੁਪਏ ਖਰਚ ਕਰ ਰਹੇ ਹਨ। ਇਸੇ ਤਰ੍ਹਾਂ ਬੀਤੀ 7 ਦਸੰਬਰ ਨੂੰ ਗਾਇਕ ਦਾ ਚੰਡੀਗੜ੍ਹ ਵਿਖੇ ਕੰਸਰਟ ਹੋਇਆ, ਜਿਸਦੇ ਕਈ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਹਨ, ਇੰਨ੍ਹਾਂ ਵੀਡੀਓਜ਼ ਵਿੱਚੋਂ ਹੀ ਇੱਕ ਅਜਿਹੀ ਕਲਿੱਪ ਹੈ, ਜਿਸ ਵਿੱਚ ਗਾਇਕ ਰੌਂਦੇ ਨਜ਼ਰੀ ਆ ਰਹੇ ਹਨ।

ਚੱਲਦੇ ਸ਼ੋਅ ਵਿੱਚ ਕਿਉਂ ਰੋ ਪਏ ਗਾਇਕ ਕਰਨ ਔਜਲਾ

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਕਰਨ ਔਜਲਾ ਦੇ ਗਲ਼ ਵਿੱਚ ਉਸਦੇ ਮਾਤਾ-ਪਿਤਾ ਦੀਆਂ ਤਸਵੀਰਾਂ ਵਾਲਾ ਇੱਕ ਲੋਕਟ ਪਾਇਆ ਹੋਇਆ ਹੈ, ਜਿਸ ਨੂੰ ਦਿਖਾਉਂਦੇ ਹੋਏ ਗਾਇਕ ਕਹਿੰਦੇ ਹਨ, 'ਮਾਂ ਪਿਓ ਤੋਂ ਬਿਨ੍ਹਾਂ ਆਪਾਂ ਕੱਖ ਦੇ ਵੀ ਨਹੀਂ ਹੈਗੇ, ਜਿਨ੍ਹਾਂ ਦੇ ਤੁਰ ਜਾਂਦੇ ਆ ਉਨ੍ਹਾਂ ਨੂੰ ਪਤਾ ਲੱਗਦੈ, ਉਹਨਾਂ ਦਾ ਖਿਆਲ ਰੱਖਿਆ ਕਰੋ, ਦਿਲ ਵਿੱਚ ਵਸਾ ਕੇ ਰੱਖਿਆ ਕਰੋ।'

ਭਰੇ ਹੋਏ ਮਨ ਨਾਲ ਗਾਇਕ ਅੱਗੇ ਕਹਿੰਦੇ ਹਨ, 'ਜੇ ਮੇਰਾ ਬਾਪੂ ਜਿਊਂਦਾ ਹੁੰਦਾ ਤਾਂ ਉਸਨੇ ਪਿੱਛੇ ਖੜ੍ਹੇ ਹੋਏ ਨੇ ਦੇਖਣਾ ਸੀ, ਪਰ ਕੋਈ ਨੀ ਮੈਨੂੰ ਪਤਾ ਹੈ ਕਿ ਉਹ ਉਤੋਂ ਵੀ ਦੇਖ ਰਿਹਾ ਹੈ।' ਇਸ ਤੋਂ ਬਾਅਦ ਪ੍ਰਸ਼ੰਸਕ ਜ਼ੋਰ-ਜ਼ੋਰ ਦੀ ਔਜਲਾ ਔਜਲਾ ਕਰਨ ਲੱਗਦੇ ਹਨ। ਇਸ ਪੂਰੀ ਵਾਰਤਾਲਾਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਕਾਫੀ ਇਮੋਸ਼ਨਲ ਹਨ।

ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਆਪਣੇ ਲਾਈਵ ਸ਼ੋਅਜ਼ ਨਾਲ ਹੀ ਲਗਾਤਾਰ ਸੁਰਖ਼ੀਆਂ ਵਿੱਚ ਹਨ, ਇਸ ਤੋਂ ਇਲਾਵਾ ਗਾਇਕ ਦਾ 7 ਦਸੰਬਰ ਤੋਂ ਸ਼ੁਰੂ ਹੋਇਆ ਇਹ ਕੰਸਰਟ 21 ਦਸੰਬਰ ਤੱਕ ਚੱਲੇਗਾ, ਜਿਸ ਵਿੱਚ ਦਿੱਲੀ, ਮੁੰਬਈ ਤੋਂ ਇਲਾਵਾ ਹੋਰ ਵੀ ਕਈ ਵੱਡੇ ਸ਼ਹਿਰ ਸ਼ਾਮਲ ਹਨ। ਇਸ ਸ਼ੋਅ ਤੋਂ ਇਲਾਵਾ ਗਾਇਕ ਦਾ ਹਾਲ ਹੀ ਵਿੱਚ ਨੌਰਾ ਫਤੇਹੀ ਨਾਲ ਗੀਤ ਆਏ ਹੋਏ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.