ETV Bharat / entertainment

ਗਾਇਕ ਕਮਲ ਗਰੇਵਾਲ ਦਾ ਨਵਾਂ ਗਾਣਾ ਰਿਲੀਜ਼ ਲਈ ਤਿਆਰ, ਇਸ ਦਿਨ ਹੋਵੇਗਾ ਜਾਰੀ - KAMAL GREWAL SONGS

ਗਾਇਕ ਕਮਲ ਗਰੇਵਾਲ ਆਪਣਾ ਨਵਾਂ ਗਾਣਾ 'ਸਰਦਾਰ' ਲੈ ਕੇ 20 ਅਕਤੂਬਰ ਨੂੰ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ।

KAMAL GREWAL SONGS
KAMAL GREWAL SONGS (ETV Bharat)
author img

By ETV Bharat Entertainment Team

Published : Oct 10, 2024, 5:25 PM IST

ਫਰੀਦਕੋਟ: ਪੰਜਾਬੀ ਸੰਗੀਤ ਦੇ ਖੇਤਰ ਵਿੱਚ ਅਲੱਗ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੇ ਨੌਜਵਾਨ ਗਾਇਕ ਕਮਲ ਗਰੇਵਾਲ ਆਪਣਾ ਨਵਾਂ ਗਾਣਾ 'ਸਰਦਾਰ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਹ ਗਾਣਾ ਜਲਦ ਹੀ ਵੱਖ-ਵੱਖ ਪਲੇਟਫ਼ਾਰਮਾਂ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।

'ਜੇ.ਪੀ ਫ਼ਿਲਮਜ ਅਤੇ ਮੋਸ਼ਨ ਪਿਕਚਰਜ਼' ਵੱਲੋ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸੰਗ਼ੀਤਬਧਤਾ ਅਤੇ ਕੰਪੋਜੀਸ਼ਨ ਵੀ ਕਮਲ ਗਰੇਵਾਲ ਵੱਲੋ ਕੀਤੀ ਗਈ ਹੈ। ਉਨ੍ਹਾਂ ਵੱਲੋ ਬੇਹੱਦ ਖੂਬਸੂਰਤੀ ਨਾਲ ਵਜੂਦ ਵਿੱਚ ਲਿਆਂਦੇ ਗਏ ਅਤੇ 20 ਅਕਤੂਬਰ ਨੂੰ ਜਾਰੀ ਕੀਤੇ ਜਾ ਰਹੇ ਇਸ ਗਾਣੇ ਦੀ ਰਚਨਾ ਬੱਬੂ ਮਾਨ ਵੱਲੋ ਕੀਤੀ ਗਈ ਹੈ।

ਪ੍ਰੋਜੈਕਟ ਹੈੱਡ ਯੁਵੀ ਹਾਂਡਾ ਦੀ ਸੁਚੱਜੀ ਰਹਿਨੁਮਾਈ ਹੇਠ ਤਿਆਰ ਕੀਤੇ ਗਏ ਇਸ ਸੰਗ਼ੀਤਕ ਪ੍ਰੋਜੋਕਟ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਬਣਾਇਆ ਗਿਆ ਹੈ। ਪੰਜਾਬ ਦੇ ਜ਼ਿਲ੍ਹਾਂ ਲੁਧਿਆਣਾ ਨਾਲ ਸਬੰਧ ਰੱਖਦੇ ਗਾਇਕ ਕਮਲ ਗਰੇਵਾਲ ਦੇ ਹੁਣ ਤੱਕ ਦੇ ਗਾਇਕੀ ਕਰਿਅਰ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਉਹ ਚੁਣਿੰਦਾ ਅਤੇ ਦੇਸੀ ਸਵੈਗ 'ਚ ਰੰਗੇ ਗਾਣੇ ਗਾਉਣਾ ਹੀ ਜਿਆਦਾ ਪਸੰਦ ਕਰਦੇ ਹਨ।

ਸੱਤ ਸਮੁੰਦਰ ਪਾਰ ਤੱਕ ਆਪਣੀ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੇ ਇਹ ਹੋਣਹਾਰ ਗਾਇਕ ਬਤੌਰ ਅਦਾਕਾਰ ਵੀ ਮਜ਼ਬੂਤ ਪੈੜਾ ਸਿਰਜਣ ਵੱਲ ਅੱਗੇ ਵਧ ਰਹੇ ਹਨ। ਉਨ੍ਹਾਂ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦਾ ਪ੍ਰਗਟਾਵਾ ਸਾਲ 2023 ਵਿੱਚ ਸਾਹਮਣੇ ਆਈ ਉਨਾਂ ਦੀ ਪੰਜਾਬੀ ਫ਼ਿਲਮ 'ਸ਼ੌਂਕ ਸਰਦਾਰੀ ਦਾ' ਵੀ ਬਾਖੂਬੀ ਕਰਵਾ ਚੁੱਕੀ ਹੈ। ਹਾਲਾਂਕਿ, ਇਹ ਫਿਲਮ ਉਮੀਦਾਂ ਅਨੁਸਾਰ ਸਫ਼ਲਤਾ ਹਾਸਲ ਨਹੀਂ ਕਰ ਸਕੀ, ਪਰ ਇਸ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.