ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਤੇਜ਼ੀ ਨਾਲ ਆਪਣਾ ਵਜੂਦ ਅਤੇ ਦਾਇਰਾ ਲਗਾਤਾਰ ਵਿਸ਼ਾਲ ਕਰਦਾ ਜਾ ਰਿਹਾ ਹੈ ਨੌਜਵਾਨ ਗਾਇਕ ਚੰਦਰਾ ਬਰਾੜ, ਜੋ ਬੀਤੇ ਦਿਨ ਰਿਲੀਜ਼ ਹੋਏ ਆਪਣੇ ਨਵੇਂ ਗਾਣੇ 'ਵਿਟਾਮਿਨ ਯੂ' ਨੂੰ ਲੈ ਕੇ ਫਿਰ ਚਰਚਾ 'ਚ ਹੈ, ਜਿਸ ਦੇ ਇਸ ਟਰੈਕ ਨੂੰ ਚਾਰੇ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਸਪੀਡ ਰਿਕਾਰਡਜ਼' ਦੇ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਵਿਚਲੀ ਆਵਾਜ਼-ਬੋਲ ਅਤੇ ਕੰਪੋਜੀਸ਼ਨ ਚੰਦਰਾ ਬਰਾੜ ਦੇ ਹਨ, ਜਦ ਇਸ ਦਾ ਮਿਊਜ਼ਿਕ ਡੀ.ਜੇ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਨਾਲ ਇਸ ਹੋਣਹਾਰ ਮਲਵਈ ਗਾਇਕ ਵੱਲੋਂ ਪਹਿਲੀ ਵਾਰ ਸੰਗੀਤਕ ਕਲੋਬਰੇਸ਼ਨ ਕੀਤੀ ਗਈ ਹੈ।
ਪ੍ਰੋਜੈਕਟ ਹੈਡ ਕਰਨਵੀਰ ਸਿੰਘ ਦੀ ਸੁਚੱਜੀ ਰਹਿਨੁਮਾਈ ਵਿੱਚ ਹੌਂਦ ਵਿੱਚ ਆਏ ਇਸ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਅਤੇ ਸੰਪਾਦਨ ਦਾ ਮੋਹਿਤ ਬਾਵਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਮਨਮੋਹਕ ਰੂਪ ਅਤੇ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਫਿਲਮਾਏ ਗਏ ਇਸ ਸੰਗੀਤਕ ਪ੍ਰੋਜੈਕਟ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ ਕਿਰਨ ਬਰਾੜ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੇ ਗਾਣਿਆ ਦਾ ਹਿੱਸਾ ਰਹੀ ਹੈ।
ਹਾਲ ਹੀ ਵਿੱਚ ਜਾਰੀ ਹੋਏ ਅਤੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਆਪਣੇ ਕਈ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਚੋਖੀ ਭੱਲ ਸਥਾਪਿਤ ਕਰਨ ਵਿੱਚ ਕਾਮਯਾਬ ਰਿਹਾ ਹੈ ਇਹ ਬਾਕਮਾਲ ਗਾਇਕ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਰਿਲੀਜ਼ ਹੋਇਆ ਉਕਤ ਸਦਾ ਬਹਾਰ ਟਰੈਕ ਕੁਝ ਹੀ ਟਾਈਮ ਸਮੇਂ ਦੌਰਾਨ 4 ਲੱਖ ਤੋਂ ਉੱਪਰ ਵਿਊਅਰਸ਼ਿਪ ਅੰਕੜਾ ਪਾਰ ਕਰਨ ਵਿੱਚ ਸਫਲ ਰਿਹਾ ਹੈ, ਜਿਸ ਦੇ ਸਲਾਹੁਤਾ ਪ੍ਰਾਪਤ ਕਰ ਰਹੇ ਮਿਊਜ਼ਿਕ ਵੀਡੀਓ ਨੂੰ ਸ਼ੂਟ ਨਰਿੰਦਰ ਸਿੰਘ ਨੇ ਕੀਤਾ ਹੈ, ਜਦਕਿ ਕੋਰੀਓਗ੍ਰਾਫਰ ਵਜੋਂ ਜਿੰਮੇਵਾਰੀ ਸ਼ਿਵਾਗ ਨੇ ਨਿਭਾਈ ਹੈ।
- " class="align-text-top noRightClick twitterSection" data="">
ਪੰਜਾਬ ਦੇ ਮਾਲਵਾ ਅਧੀਨ ਆਉਂਦੇ ਰਜਵਾੜਾਸ਼ਾਹੀ ਜਿਲ੍ਹੇ ਫਰੀਦਕੋਟ ਦੇ ਕਸਬੇ ਕੋਟਕਪੂਰਾ ਅਤੇ ਜਿੰਮੀਦਾਰ ਪਰਿਵਾਰ ਨਾਲ ਤਾਲੁਕ ਰੱਖਦੇ ਹਨ ਗਾਇਕ ਚੰਦਰਾ ਬਰਾੜ, ਜਿਸ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਚੱਲ ਕੇ ਦੁਨੀਆਂ-ਭਰ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵੱਲ ਅਪਣੇ ਕਦਮ ਸਫਲਤਾ ਅੱਗੇ ਵਧਾ ਲਏ ਹਨ, ਜਿਸ ਦੀ ਦਿਨੋਂ ਦਿਨ ਵੱਧ ਰਹੀ ਲੋਕਪ੍ਰਿਯਤਾ ਦਾ ਅੰਦਾਜ਼ਾਂ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੁਝ ਸਮੇਂ ਛੋਟੀਆਂ ਸੰਗੀਤਕ ਸਟੇਜਾਂ ਅਤੇ ਮਹਿਫਲਾਂ ਦਾ ਹਿੱਸਾ ਬਣਨ ਤੱਕ ਸੀਮਿਤ ਰਹੇ ਇਸ ਬਿਹਤਰੀਨ ਗਾਇਕ ਅਤੇ ਗੀਤਕਾਰ ਨੂੰ ਗਿੱਪੀ ਗਰੇਵਾਲ ਦੀ ਘਰੇਲੂ ਮਿਊਜ਼ਿਕ ਕੰਪਨੀ ਹੰਬਲ ਮਿਊਜ਼ਿਕ ਤੋਂ ਬਾਅਦ ਹੁਣ ਮੰਨੀ ਪ੍ਰਮੰਨੀ ਸੰਗੀਤ ਕੰਪਨੀ ਸਪੀਡ ਰਿਕਾਰਡਜ਼ ਵੱਲੋਂ ਵੀ ਰਿਕਾਰਡ ਕਰ ਲਿਆ ਗਿਆ ਹੈ, ਜਿੰਨ੍ਹਾਂ ਤੋਂ ਬਾਅਦ ਕੁਝ ਹੋਰ ਨਾਮੀ ਸੰਗੀਤ ਕੰਪਨੀਆਂ ਵੀ ਉਸ ਦੇ ਗਾਣਿਆ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਅੱਗੇ ਆ ਰਹੀਆਂ ਹਨ।