ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਅਜ਼ੀਮ ਅਦਾਕਾਰ ਅਤੇ ਬਿਹਤਰੀਨ ਗਾਇਕ ਅਮਰਿੰਦਰ ਗਿੱਲ ਨੇ ਆਪਣੀ ਜ਼ਿੰਦਗੀ ਦੇ 48 ਵਰ੍ਹੇ ਪੂਰੇ ਕਰ ਲਏ ਹਨ, ਜਿੰਨ੍ਹਾਂ ਵੱਲੋਂ ਅੱਜ ਅਪਣੇ ਜਨਮ ਦਿਨ ਅਤੇ 49ਵੇਂ ਵਿੱਚ ਪ੍ਰਵੇਸ਼ ਦੀ ਖੁਸ਼ੀ ਨੂੰ ਸਾਂਝਾ ਕਰਦਿਆਂ ਆਪਣੀਆਂ ਦੋ ਅਗਲੀਆਂ ਫਿਲਮਾਂ ਦੀ ਰਿਲੀਜ਼ ਮਿਤੀ ਅਤੇ ਜਾਰੀ ਹੋਣ ਜਾ ਰਹੀ ਆਪਣੀ ਬਹੁ ਚਰਚਿਤ ਐਲਬਮ 'ਜੁਦਾ 3' ਦਾ ਐਲਾਨ ਕਰ ਦਿੱਤਾ ਗਿਆ ਹੈ।
ਉਕਤ ਤਹਿਤ ਹੀ 'ਰਿਦਮ ਬੁਆਏਜ਼' ਸੰਗੀਤਕ ਲੇਬਲ ਅਧੀਨ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਹੈ ਐਲਬਮ 'ਜੁਦਾ 3' ਦਾ ਟਾਈਟਲ ਗੀਤ ਅਤੇ ਪਹਿਲਾਂ ਸਿੰਗਲ ਟਰੈਕ 24 ਮਈ ਨੂੰ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦਾ ਮਨ ਨੂੰ ਛੂਹ ਲੈਣ ਵਾਲਾ ਸੰਗੀਤ ਡਾ. ਜਿਊਸ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਅਮਰਿੰਦਰ ਗਿੱਲ ਨਾਲ ਬਤੌਰ ਸੰਗੀਤਕਾਰ ਕਈ ਸਦਾ ਬਹਾਰ ਗਾਣਿਆਂ ਦਾ ਸੰਗੀਤ ਸੰਯੋਜਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਗੁੱਸਾ', 'ਜੁਦਾ', 'ਡਾਇਰੀ', 'ਚੱਲ ਜਿੰਦੀਏ', 'ਬੰਦ ਦਰਵਾਜ਼ੇ' ਅਤੇ 'ਮੁਕਾਬਲਾ' ਆਦਿ ਸ਼ੁਮਾਰ ਰਹੇ ਹਨ।
ਅਦਾਕਾਰੀ ਅਤੇ ਗਾਇਕੀ ਦੇ ਨਾਲ-ਨਾਲ ਫਿਲਮ ਅਤੇ ਸੰਗੀਤ ਨਿਰਮਾਣ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਹਨ ਅਮਰਿੰਦਰ ਗਿੱਲ, ਜਿੰਨ੍ਹਾਂ ਦੀ ਘਰੇਲੂ ਫਿਲਮ ਪ੍ਰੋਡੋਕਸ਼ਨ ਅਤੇ ਸੰਗੀਤ ਨਿਰਮਾਣ ਕੰਪਨੀ 'ਰਿਦਮ ਬੁਆਏਜ਼' ਅੱਜ ਉੱਚ ਕੋਟੀ ਫਿਲਮ ਨਿਰਮਾਣ ਅਤੇ ਸੰਗੀਤ ਕੰਪਨੀਆਂ ਵਿੱਚ ਆਪਣਾ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਰਹੀ ਹੈ, ਜਿਸ ਵੱਲੋਂ ਨਿਰਮਿਤ ਕੀਤੀਆਂ ਗਈਆਂ ਪੰਜਾਬੀ ਫਿਲਮਾਂ 'ਗੋਰਿਆਂ ਤੋਂ ਬਚ ਕੇ ਰਹੀ', 'ਅੰਗਰੇਜ਼', 'ਲਾਹੌਰੀਆ', 'ਗੋਲਕ ਬੁਗਨੀ ਬੈਂਕ ਅਤੇ ਬਟੂਆ', 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2', 'ਚੱਲ ਮੇਰਾ ਪੁੱਤ 3', 'ਛੱਲਾ ਮੁੜ ਕੇ ਨਾ ਆਇਆ', 'ਮੌੜ: ਲਹਿੰਦੀ ਰੁੱਤ ਦੇ ਨਾਇਕ' ਦੇਸ਼-ਵਿਦੇਸ਼ ਵਿੱਚ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀਆਂ ਹਨ।
- Amarinder Gill: ਹਿੰਦੀ ਫਿਲਮੀ ਖਿੱਤੇ ’ਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਵੱਲ ਵਧੇ ਅਮਰਿੰਦਰ ਗਿੱਲ, ‘ਭਗਵਾਨ ਭਰੋਸੇ’ ਨੂੰ ਜਲਦ ਕਰਨਗੇ ਰਿਲੀਜ਼
- ਪਰਿਣੀਤੀ ਚੋਪੜਾ ਨੇ ਆਪਣੀ ਸੁਰੀਲੀ ਅਵਾਜ਼ 'ਚ ਗਾਇਆ ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਗੀਤ, ਤੁਸੀਂ ਵੀ ਸੁਣੋ
- ਇਥੇ ਦੇਖੋ ਪਾਲੀਵੁੱਡ ਦੀਆਂ ਆਨ-ਸਕ੍ਰੀਨ ਜੋੜੀਆਂ ਦੀ ਸੂਚੀ, ਜਿਨ੍ਹਾਂ ਦੀ ਕੈਮਿਸਟਰੀ ਨੇ ਲਿਆ ਦਿੱਤਾ ਸੀ ਬਾਕਸ ਆਫਿਸ 'ਤੇ ਤੂਫਾਨ
ਸਿਨੇਮਾ ਅਤੇ ਸੰਗੀਤ ਖੇਤਰ ਵਿੱਚ ਗੁਣਵੱਤਾ ਪੂਰਵਕ ਫਿਲਮ ਅਤੇ ਸੰਗੀਤਕ ਕੋਸ਼ਿਸ਼ਾਂ ਨੂੰ ਅੰਜ਼ਾਮ ਦੇ ਰਹੇ ਹਨ ਅਮਰਿੰਦਰ ਗਿੱਲ, ਜੋ ਗਿਣੀਆਂ ਚੁਣੀਆਂ ਫਿਲਮਾਂ ਵਿੱਚ ਹੀ ਕੰਮ ਕਰਨਾ ਅਤੇ ਸੰਗੀਤਕ ਪ੍ਰੋਜੈਕਟ ਸਾਹਮਣੇ ਲਿਆਉਣਾ ਪਸੰਦ ਕਰਦੇ ਆ ਰਹੇ ਹਨ ਅਤੇ ਇਹੀ ਉਨ੍ਹਾਂ ਦੀ ਇਸੇ ਵੱਖਰਤਾ ਨੇ ਦਰਸ਼ਕਾਂ ਅਤੇ ਸਰੋਤਿਆਂ ਵਿੱਚ ਉਨ੍ਹਾਂ ਦੀ ਹਰਮਨ ਪਿਆਰਤਾ ਦੇ ਸਿਲਸਿਲੇ ਨੂੰ ਲਗਾਤਾਰ ਅਤੇ ਇੰਨੇ ਸਾਲਾਂ ਬਾਅਦ ਵੀ ਲਗਾਤਾਰ ਬਹਾਲ ਰੱਖਿਆ ਹੋਇਆ ਹੈ, ਜੋ ਦਿਨ-ਬ-ਦਿਨ ਅਪਣਾ ਦਰਸ਼ਕ ਦਾਇਰਾ ਹੋਰ ਵਿਸ਼ਾਲ ਵੀ ਕਰਦੇ ਜਾ ਰਹੇ ਹਨ।
ਉਨ੍ਹਾਂ ਦੀ ਕੰਪਨੀ 'ਰਿਦਮ ਬੁਆਏਜ਼' ਨੂੰ ਇਹ ਸ਼ਾਨਮੱਤਾ ਮੁਕਾਮ ਦੇਣ ਵਿੱਚ ਇਸ ਦਾ ਸਫਲਤਾਪੂਰਵਕ ਸੰਚਾਲਨ ਕਦੇ ਆ ਰਹੇ ਉਨ੍ਹਾਂ ਦੇ ਅਤਿ ਨਜ਼ਦੀਕੀ ਸਾਥੀ ਕਾਰਜ ਗਿੱਲ ਦਾ ਅਹਿਮ ਯੋਗਦਾਨ ਰਿਹਾ ਹੈ, ਜਿੰਨ੍ਹਾਂ ਅੱਜ ਜਨਮ ਮੌਕੇ ਅਮਰਿੰਦਰ ਪ੍ਰਤੀ ਪਿਆਰ ਸਨੇਹ ਭਰੀਆ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਉਕਤ ਪ੍ਰੋਜੈਕਟਸ ਦਾ ਵੀ ਰਸਮੀ ਐਲਾਨ ਕਰਦਿਆ ਕਿਹਾ ਕਿ ਖੁਸ਼ੀ ਅਤੇ ਲੰਮੇਰੀ ਬਣੀ ਆ ਰਹੀ ਇਸ ਸਾਂਝ ਮੌਕੇ ਐਲਬਮ ਜੁਦਾ 3 ਦੇ ਨਾਲ ਅਸੀਂ ਅਮਰਿੰਦਰ ਦੀਆਂ ਅਗਲੀਆਂ ਫਿਲਮਾਂ ਦੇ ਰਿਲੀਜ਼ ਹੋਣ ਦਾ ਐਲਾਨ ਕਰਦਿਆਂ ਅਪਾਰ ਮਾਣ ਮਹਿਸੂਸ ਕਰ ਰਹੇ ਹਾਂ, ਜੋ ਕ੍ਰਮਵਾਰ 2 ਅਗਸਤ ਅਤੇ 11 ਅਕਤੂਬਰ 2024 ਨੂੰ ਸਿਨੇਮਾਂ ਘਰਾਂ ਵਿੱਚ ਦਸਤਕ ਦੇਣਗੀਆਂ।