ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾ ਦੇ ਖੇਤਰ ਵਿੱਚ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਹਨ ਡਾ. ਸਤਿੰਦਰ ਸਰਤਾਜ, ਜਿੰਨ੍ਹਾਂ ਵੱਲੋਂ ਵਿੱਢਿਆ ਗਿਆ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ ਦਰਸ਼ਕ ਮਨਾਂ 'ਚ ਅੱਜ ਅਮਿਟ ਯਾਦਾਂ ਛੱਡਦੇ ਹੋਇਆ ਸੰਪੰਨ ਹੋਇਆ, ਜਿੰਨ੍ਹਾਂ ਦੇ ਆਖਰੀ ਦੌਰਾ ਪੜਾਅ ਦੌਰਾਨ ਸ਼ੋਅ ਦਾ ਹਿੱਸਾ ਬਣੇ ਉਨ੍ਹਾਂ ਦੇ ਇੱਕ ਫੈਨ ਨੂੰ ਐਸ.ਯੂ.ਵੀ ਦਾ ਤੋਹਫ਼ਾ ਵੀ ਮਿਲਿਆ, ਜਿਸ ਨੂੰ ਇਸ ਗੱਡੀ ਦੀਆਂ ਰਸਮੀ ਚਾਬੀਆਂ ਵੀ ਉਨ੍ਹਾਂ ਅਪਣੇ ਹੱਥੀ ਸੌਂਪੀਆਂ।
ਉਕਤ ਸ਼ੋਅਜ ਲੜੀ ਦੀ ਕਮਾਂਡ ਸੰਭਾਲ ਰਹੇ ਹਰਮਨਦੀਪ ਸਿੰਘ ਅਨੁਸਾਰ ਦੁਨੀਆਂ ਭਰ ਡਾ.ਸਰਤਾਜ ਦੀ ਗਾਇਕੀ ਨੂੰ ਮਿਲ ਰਹੇ ਪਿਆਰ ਸਨੇਹ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਪੂਰੀ ਤਰਾਂ ਸਫ਼ਲ ਰਿਹਾ ਹੈ ਉਕਤ ਟੂਰ, ਜਿਸ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਸ਼ੋਅਜ਼ ਭਰਵੀਂ ਅਤੇ ਸ਼ਾਨਦਾਰ ਦਰਸ਼ਕ ਹਾਜ਼ਰੀ ਨਾਲ ਅੋਤ ਪੋਤ ਰਹੇ।
ਉਨਾਂ ਅੱਗੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜਾਰੀ ਇਸ ਟੂਰ ਦਾ ਅੰਤਿਮ ਸ਼ੋਅ ਨਿਊਜ਼ੀਲੈਂਡ ਦੇ ਔਕਲੈਂਡ ਵਿਖੇ ਹੋਇਆ, ਜਿਸ ਨੂੰ ਇੱਥੋਂ ਦੇ ਨਾਮੀ ਕਾਰੋਬਾਰੀ ਅਤੇ ਮਹਿੰਦਰਾ ਕਾਰ ਨਿਊਜ਼ੀਲੈਂਡ ਵਾਲਿਆਂ ਵੱਲੋਂ ਸਪੋਂਸਰ ਕੀਤਾ ਗਿਆ ਅਤੇ ਇਸੇ ਦੌਰਾਨ ਉਨਾਂ ਵੱਲੋਂ ਇੱਕ ਵਿਸ਼ੇਸ਼ ਹਰੇਕ ਸਾਲ ਲੱਕੀ ਡਰਾਅ ਕੱਢਿਆ ਗਿਆ, ਜੋ ਡਾ. ਸਰਤਾਜ ਦੇ ਫੈਨ ਅਤੇ ਇਸ ਸ਼ੋਅ ਦਾ ਹਿੱਸਾ ਬਣੇ ਸਮਰਤਦੀਪ ਦੇ ਨਾਮ ਰਿਹਾ।
ਉਨ੍ਹਾਂ ਔਕਲੈਂਡ ਤੋਂ ਈਟੀਵੀ ਭਾਰਤ ਨਾਲ ਉਚੇਚੀ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਉਕਤ ਵਿਜੇਤਾ ਨੂੰ SUV700 ਲੱਕੀ ਡਰਾਅ ਦੇ ਇਸ ਤੋਹਫੇ ਵਿੱਚ ਮਿਲੀ, ਜਿਸਦੀ ਕੀਮਤ 40,000 ਨਿਊਜ਼ੀਲੈਂਡ ਡਾਲਰ ਹੈ, ਜਿਸਦਾ ਸੀਟ ਨੰਬਰ BB25 ਰਿਹਾ।
- ਲੋਕ ਸਭਾ ਚੋਣਾਂ 2024 'ਚ ਸੋਨਾਕਸ਼ੀ ਸਿਨਹਾ ਨੇ ਪਿਤਾ ਸ਼ਤਰੂਘਨ ਸਿਨਹਾ ਦਾ ਕੀਤਾ ਸਮਰਥਨ, ਬੋਲੀ-ਸੋਚ ਸਮਝ ਕੇ ਆਪਣਾ ਵੋਟ ਦਿਓ - Sonakshi Sinha Appeal For Vote
- 'ਓਏ ਭੋਲੇ ਓਏ' ਤੋਂ ਬਾਅਦ ਜਗਜੀਤ ਸੰਧੂ ਨੇ ਕੀਤਾ ਨਵੀਂ ਪੰਜਾਬੀ ਫਿਲਮ 'ਇੱਲਤੀ' ਦਾ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼ - Punjabi film illti
- 'ਸਿਕੰਦਰ' ਕਾਰਨ 'ਬਿੱਗ ਬੌਸ OTT 3' ਨੂੰ ਹੋਸਟ ਨਹੀਂ ਕਰਨਗੇ ਸਲਮਾਨ ਖਾਨ, ਹੋਸਟਿੰਗ ਲਈ ਆਏ ਇਨ੍ਹਾਂ 3 ਸਿਤਾਰਿਆਂ ਦੇ ਨਾਂਅ - Bigg Boss OTT 3 Salman Khan
ਉਨਾਂ ਦੱਸਿਆ ਕਿ ਇਸ ਫੈਨ ਅਤੇ ਦਰਸ਼ਕ ਨੂੰ ਜਦੋਂ ਸਟੇਜ ਤੋਂ ਉਸਨੂੰ ਕਾਰ ਨਿਕਲਣ ਦੀ ਖੁਸ਼ੀ ਬਾਰੇ ਭਾਵਨਾਵਾਂ ਦਾ ਇਜ਼ਹਾਰ ਕਰਨ ਲਈ ਕਿਹਾ ਗਿਆ ਤਾਂ ਉਸਨੇ ਡਾਢੀ ਖੁਸ਼ੀ ਵਿੱਚ ਖੀਵਿਆ ਹੁੰਦਿਆਂ ਕਿਹਾ, "ਮੈਨੂੰ ਗੱਡੀ ਨਿਕਲਣ ਦਾ ਇੰਨਾ ਚਾਅ ਮਹਿਸੂਸ ਨਹੀਂ ਹੋ ਰਿਹਾ, ਜਿੰਨ੍ਹਾਂ ਇੱਥੇ ਸਟੇਜ ਉਪਰ ਡਾ. ਸਤਿੰਦਰ ਸਰਤਾਜ ਨਾਲ ਬਰਾਬਰ ਖੜ੍ਹ ਕੇ ਹੋ ਰਿਹਾ ਹੈ, ਜੋ ਕਿ ਉਸ ਲਈ ਬੇਹੱਦ ਮਾਣ ਵਾਲੀ ਗੱਲ ਹੈ।" ਇਸ ਸਮੇਂ ਸ਼ੋਅ ਦਾ ਅਹਿਮ ਹਿੱਸਾ ਰਹੇ ਰੇਡੀਓ ਸਾਡੇ ਆਲੇ ਟੀਮ, ਮਹਿੰਦਰਾ ਮੈਨੇਜਮੈਂਟ ਅਤੇ ਸਾਰੇ ਦਰਸ਼ਕਾਂ ਪ੍ਰਤੀ ਡਾ. ਸਰਤਾਜ ਸ਼ੋਅ ਨੇ ਤਹਿ ਦਿਲੋਂ ਤੋਂ ਧੰਨਵਾਦ ਵੀ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਸੋਅਜ਼ ਲੜੀ ਨੂੰ ਆਸਟ੍ਰੇਲੀਆਂ ਅਤੇ ਨਿਊਜੀਲੈਂਡ ਭਰ ਵਿੱਚ ਜੋ ਹੁੰਗਾਰਾ ਦਿੱਤਾ ਗਿਆ ਹੈ, ਉਸ ਲਈ ਉਹ ਚਾਹੁੰਣ ਵਾਲਿਆਂ ਦਾ ਜਿੰਨ੍ਹਾਂ ਸ਼ੁਕਰੀਆ ਅਦਾ ਕਰਨ ਉਨ੍ਹਾਂ ਥੋੜਾ ਹੈ।