ETV Bharat / entertainment

ਲਾਰੈਂਸ ਬਿਸ਼ਨੋਈ ਨਾਲ ਸੰਪਰਕ ਕਰਨਾ ਚਾਹੁੰਦੀ ਹੈ ਸਲਮਾਨ ਦੀ ਐਕਸ ਗਰਲਫ੍ਰੈਂਡ, ਗੈਂਗਸਟਰ ਤੋਂ ਮੰਗਿਆ ਨੰਬਰ - SALMAN KHAN AND LAWRENCE BISHNOI

ਸਲਮਾਨ ਖਾਨ ਦੀ ਐਕਸ ਗਰਲਫ੍ਰੈਂਡ ਨੇ ਲਾਰੈਂਸ ਬਿਸ਼ਨੋਈ ਨੂੰ ਕਿਹਾ ਹੈ ਕਿ 'ਹੈਲੋ ਭਰਾ, ਮੈਂ ਤੁਹਾਡੇ ਨਾਲ ਤੁਹਾਡੇ ਫਾਇਦੇ ਦੀ ਗੱਲ ਕਰਨਾ ਚਾਹੁੰਦੀ ਹਾਂ।'

Salman Khan ex girlfriend wants to connect with lawrence bishnoi
Salman Khan ex girlfriend wants to connect with lawrence bishnoi (instagram)
author img

By ETV Bharat Entertainment Team

Published : Oct 17, 2024, 4:48 PM IST

Updated : Oct 17, 2024, 5:42 PM IST

ਮੁੰਬਈ: ਸਲਮਾਨ ਖਾਨ ਦੇ ਕਰੀਬੀ ਦੋਸਤ ਅਤੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੰਬਈ ਦਾ ਮਾਹੌਲ ਕਾਫੀ ਖਰਾਬ ਹੋ ਗਿਆ ਹੈ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੇ ਕਰੀਬੀ ਲੋਕ ਵੀ ਦਹਿਸ਼ਤ ਵਿੱਚ ਹਨ। ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਹਾਲ ਹੀ 'ਚ ਸਲਮਾਨ ਖਾਨ ਦੇ ਘਰ ਦੀ ਰੇਕੀ ਕਰਨ ਵਾਲੇ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਵਾਲੇ ਲੋਕਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦਹਿਸ਼ਤ ਦੇ ਇਸ ਪੂਰੇ ਮਾਹੌਲ ਵਿਚਕਾਰ ਸਲਮਾਨ ਖਾਨ ਦੀ ਐਕਸ ਗਰਲਫ੍ਰੈਂਡ ਅਤੇ ਅਦਾਕਾਰਾ ਸੋਮੀ ਅਲੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਨਾਲ ਸਨਸਨੀ ਮਚਾ ਦਿੱਤੀ ਹੈ। ਸੋਮੀ ਅਲੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਦਾ ਸੰਪਰਕ ਨੰਬਰ ਮੰਗਿਆ ਹੈ।

ਲਾਰੈਂਸ ਦੇ ਫਾਇਦੇ ਦੀ ਗੱਲ ਕਰਨਾ ਚਾਹੁੰਦੀ ਹੈ ਸੋਮੀ

16 ਅਕਤੂਬਰ ਦੀ ਰਾਤ ਨੂੰ ਸੋਮੀ ਅਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਰੈਂਸ ਬਿਸ਼ਨੋਈ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਇਹ ਲਾਰੈਂਸ ਬਿਸ਼ਨੋਈ ਨੂੰ ਸਿੱਧਾ ਸੁਨੇਹਾ ਹੈ, ਹੈਲੋ, ਲਾਰੈਂਸ ਬਿਸ਼ਨੋਈ ਭਰਾ, ਮੈਂ ਸੁਣਿਆ ਹੈ ਅਤੇ ਇਹ ਵੀ ਦੇਖਿਆ ਹੈ ਕਿ ਤੁਸੀਂ ਜੇਲ੍ਹ ਵਿੱਚ ਜ਼ੂਮ ਕਾਲ ਕਰ ਰਹੇ ਹੋ। ਤਾਂ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦੀ ਹਾਂ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਕਿਵੇਂ ਹੋ ਸਕਦਾ ਹੈ, ਪੂਰੀ ਦੁਨੀਆ ਵਿੱਚ ਸਾਡੀ ਸਭ ਤੋਂ ਪਸੰਦ ਦੀ ਜਗ੍ਹਾਂ ਰਾਜਸਥਾਨ ਹੈ, ਅਸੀਂ ਤੁਹਾਡੇ ਮੰਦਰ ਵਿੱਚ ਆਉਣਾ ਚਾਹੁੰਦੇ ਹਾਂ, ਪੂਜਾ ਕਰਨ ਲਈ, ਪਰ ਇਸ ਤੋਂ ਪਹਿਲਾਂ ਤੁਹਾਡੇ ਨਾਲ ਜ਼ੂਮ ਕਾਲ ਉਤੇ ਗੱਲ ਹੋ ਜਾਵੇ ਅਤੇ ਪੂਜਾ ਤੋਂ ਬਾਅਦ ਕੁਝ ਗੱਲਾਂ ਹੋਣ ਜਾਣ, ਫਿਰ ਯਕੀਨ ਮੰਨੋ ਕਿ ਇਹ ਚੀਜ਼ਾਂ ਕਿਵੇਂ ਤੁਹਾਡੇ ਫਾਇਦੇ ਦੀਆਂ ਹਨ, ਮੈਨੂੰ ਆਪਣਾ ਮੋਬਾਈਲ ਨੰਬਰ ਦਿਓ, ਇਹ ਬਹੁਤ ਵੱਡਾ ਉਪਕਾਰ ਹੋਵੇਗਾ, ਧੰਨਵਾਦ।'

ਸਲਮਾਨ ਖਾਨ ਅਤੇ ਸੋਮੀ ਅਲੀ ਦਾ ਰਿਸ਼ਤਾ

ਹੁਣ ਲੋਕ ਸੋਸ਼ਲ ਮੀਡੀਆ 'ਤੇ ਉਸ ਦੀ ਪੋਸਟ 'ਤੇ ਸੋਮੀ ਦੀ ਹਿੰਮਤ ਦੀ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਸਲਮਾਨ ਖਾਨ ਅਤੇ ਸੋਮੀ ਅਲੀ ਸਾਲ 1991 ਵਿੱਚ ਨੇੜੇ ਆਏ ਸਨ। ਇਸ ਦੇ ਨਾਲ ਹੀ 1999 ਵਿੱਚ ਐਸ਼ਵਰਿਆ ਰਾਏ ਨਾਲ ਫਿਲਮ 'ਹਮ ਦਿਲ ਦੇ ਚੁਕੇ ਸਨਮ' ਤੋਂ ਬਾਅਦ ਸਲਮਾਨ ਅਤੇ ਸੋਮੀ ਵੱਖ ਹੋ ਗਏ ਸਨ। ਇਸ ਦੇ ਨਾਲ ਹੀ ਸਲਮਾਨ ਅਤੇ ਐਸ਼ ਵਿਚਾਲੇ ਵੱਧਦੀ ਨੇੜਤਾ ਕਾਰਨ ਸੋਮੀ ਪੂਰੀ ਤਰ੍ਹਾਂ ਟੁੱਟ ਗਈ ਸੀ।

ਇਹ ਵੀ ਪੜ੍ਹੋ:

Last Updated : Oct 17, 2024, 5:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.