ਚੰਡੀਗੜ੍ਹ: ਪਾਲੀਵੁੱਡ ਦੇ ਨਾਮਵਰ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ ਵੱਲੋਂ ਬਣਾਈ ਅਤੇ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਨਵੀਂ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਮੁੰਬਈ ਵਿਖੇ ਲਾਂਚ ਕਰਨ ਦੀ ਰਸਮ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਅਦਾ ਕੀਤੀ।
ਉਕਤ ਮੌਕੇ ਜੁਹੂ ਪੀਵੀਆਰ ਵਿਖੇ ਕਰਵਾਏ ਗਏ ਗ੍ਰੈਂਡ ਸਮਾਰੋਹ ਦੌਰਾਨ ਗਿੱਪੀ ਗਰੇਵਾਲ ਸਮੇਤ ਫਿਲਮ ਦੀ ਪੂਰੀ ਟੀਮ ਮੌਜੂਦ ਰਹੀ, ਜਿੰਨ੍ਹਾਂ ਵਿੱਚ ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ ਆਦਿ ਸ਼ੁਮਾਰ ਰਹੇ।
ਸਾਲ 2016 'ਚ ਰਿਲੀਜ਼ ਹੋਈ 'ਅਰਦਾਸ' ਅਤੇ ਸਾਲ 2019 ਵਿੱਚ ਸਾਹਮਣੇ ਆਈ 'ਅਰਦਾਸ ਕਰਾਂ' ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿਸ ਦੇ ਤੀਜੇ ਸੀਕਵਲ ਵਜੋਂ ਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਉਕਤ ਫਿਲਮ, ਜੋ 13 ਸਤੰਬਰ 2016 ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਜੀਓ ਸਟੂਡਿਓਜ਼', 'ਹੰਬਲ ਮੋਸ਼ਨ ਪਿਕਚਰਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਜਯੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਵਿਆ ਧਮੀਜਾ, ਮੁਰਲੀਧਰ ਛਤਵਾਨੀ, ਸੰਜੀਵ ਜੋਸ਼ੀ, ਭਾਨਾ ਲਾ ਅਤੇ ਵਿਨੋਦ ਅਸਵਾਲ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਅਤੇ ਲੇਖਨ ਦੀ ਦੋਹਰੀ ਜ਼ਿੰਮੇਵਾਰੀ ਗਿੱਪੀ ਗਰੇਵਾਲ ਵੱਲੋਂ ਹੀ ਨਿਭਾਈ ਗਈ ਹੈ।
ਕੈਨੇਡਾ ਤੋਂ ਇਲਾਵਾ ਪੰਜਾਬ ਦੇ ਰੋਪੜ ਨੇੜਲੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਅਰਥ-ਭਰਪੂਰ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਜੱਗੀ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ, ਰੁਪਿੰਦਰ ਰੂਪੀ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਮਲਕੀਤ ਰੋਣੀ, ਰਵਿੰਦਰ ਮੰਡ, ਤਾਨਿਆ ਮਹਾਜਨ ਆਦਿ ਵੱਲੋਂ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰ ਅਦਾ ਕੀਤੇ ਗਏ ਹਨ।
- ਕੀ ਤੁਸੀਂ ਜਾਣਦੇ ਹੋ ਬੱਬੂ ਮਾਨ-ਕਰਨ ਔਜਲਾ ਸਮੇਤ ਇੰਨ੍ਹਾਂ ਗਾਇਕਾਂ ਦੇ ਅਸਲੀ ਨਾਮ, ਪੜ੍ਹੋ ਈਟੀਵੀ ਭਾਰਤ ਦੀ ਸਪੈਸ਼ਲ ਰਿਪੋਰਟ - all punjabi singers real name list
- ਸਤੰਬਰ 'ਚ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ', ਟਾਈਟਲ ਟਰੈਕ ਜਲਦ ਹੋਵੇਗਾ ਰਿਲੀਜ਼ - Film Ardaas Sarbat De Bhale Di
- ਰਿਲੀਜ਼ ਹੋਇਆ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਪ੍ਰੀ-ਟੀਜ਼ਰ, ਦਿਲ ਨੂੰ ਸਕੂਨ ਦੇਵੇਗਾ ਫਿਲਮ ਦਾ ਸੰਗੀਤ - Ardaas Sarbat De Bhale Di
ਸਟਾਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਕਰੀਅਰ ਦੀਆਂ ਬਿਹਤਰੀਨ ਫਿਲਮਾਂ ਵਿੱਚ ਸ਼ਾਮਿਲ 'ਅਰਦਾਸ' ਸੀਰੀਜ਼ ਫਿਲਮਾਂ ਦੇ ਇਸ ਨਵੇਂ ਭਾਗ ਦਾ ਵੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸ ਦੀ ਕਹਾਣੀ, ਨਿਰਦੇਸ਼ਨ ਤੋਂ ਇਲਾਵਾ ਇਸ ਦੇ ਸਿਨੇਮਾਟੋਗ੍ਰਾਫ਼ਰੀ ਅਤੇ ਗੀਤ-ਸੰਗੀਤ ਪੱਖਾਂ ਉਤੇ ਵੀ ਕਾਫੀ ਮਿਹਨਤ ਕੀਤੀ ਗਈ ਹੈ।