ETV Bharat / entertainment

ਸ਼ੁਭਮਨ ਗਿੱਲ ਨਾਲ ਆਪਣੇ ਵਿਆਹ ਦੀ ਅਫ਼ਵਾਹ ਉਤੇ ਬੋਲੀ ਇਹ ਹਸੀਨਾ, ਦੱਸਿਆ ਸਾਰਾ ਸੱਚ - Shubman Gill

author img

By ETV Bharat Entertainment Team

Published : May 31, 2024, 1:29 PM IST

Shubman Gill Wedding: ਅਫ਼ਵਾਹਾਂ ਚੱਲ ਰਹੀਆਂ ਸਨ ਕਿ ਟੀਮ ਇੰਡੀਆ ਦੇ ਕ੍ਰਿਕਟਰ ਸ਼ੁਭਮਨ ਗਿੱਲ ਇਸ ਅਦਾਕਾਰਾ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨੇ ਵਿਆਹ ਦੀਆਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Shubman Gill
Shubman Gill (instagram)

ਮੁੰਬਈ (ਬਿਊਰੋ): ਇਸ ਸਮੇਂ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਾਲ ਆਪਣਾ ਨਾਂ ਜੁੜਨ ਤੋਂ ਬਾਅਦ ਸ਼ੁਭਮਨ ਆਪਣੇ ਕਥਿਤ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ ਪਰ ਸ਼ੁਭਮਨ ਸਾਰਾ ਅਲੀ ਖਾਨ ਨਾਲ ਨਹੀਂ ਸਗੋਂ ਟੀਵੀ ਦੀ ਬਿਊਟੀ ਰਿਧੀਮਾ ਪੰਡਿਤ ਨਾਲ ਵਿਆਹ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਵਿਆਹ ਦੀਆਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਸ਼ੁਭਮਨ ਅਤੇ ਰਿਧੀਮਾ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

ਕੌਣ ਹੈ ਰਿਧੀਮਾ ਪੰਡਿਤ: ਰਿਧੀਮਾ ਪੰਡਿਤ ਇੱਕ ਟੀਵੀ ਅਦਾਕਾਰਾ ਹੈ ਅਤੇ ਸਾਲ 2016 ਵਿੱਚ ਟੀਵੀ ਸ਼ੋਅ 'ਬਹੂ ਹਮਾਰੀ ਰਜਨੀਕਾਂਤ' ਨਾਲ ਅਦਾਕਾਰੀ ਦੀ ਦੁਨੀਆ ਵਿੱਚ ਆਈ ਸੀ। ਇਸ ਤੋਂ ਬਾਅਦ ਰਿਧੀਮਾ ਪੰਡਿਤ ਨੂੰ 'ਦਿ ਡਰਾਮਾ ਕੰਪਨੀ', 'ਡਾਂਸ ਚੈਂਪੀਅਨ', 'ਯੋ ਕੇ ਹੁਆ ਬ੍ਰੋ' (2017), 'ਦੀਵਾਨੇ ਅੰਜਾਨੇ' (2018), 'ਫੀਅਰ ਫੈਕਟਰ-ਖਤਰੋਂ ਕੇ ਖਿਲਾੜੀ', 'ਕਿਚਨ ਕਿਚਨ ਚੈਂਪੀਅਨ', 'ਖਤਰਾ' ਵਿੱਚ ਨਜ਼ਰ ਆਈ।

ਉਲੇਖਯੋਗ ਹੈ ਕਿ ਰਿਧੀਮਾ ਪੰਡਿਤ ਮੁੰਬਈ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ 33 ਸਾਲ ਹੈ ਜਦਕਿ ਸ਼ੁਭਮਨ ਗਿੱਲ 24 ਸਾਲ ਦਾ ਹੈ। ਇਸ ਦੇ ਨਾਲ ਹੀ ਰਿਧੀਮਾ ਮਸ਼ਹੂਰ ਟੀਵੀ ਸ਼ੋਅ ਨਾਗਿਨ ਦੇ ਸੱਤਵੇਂ ਸੀਜ਼ਨ ਤੋਂ ਟੀਵੀ 'ਤੇ ਵਾਪਸੀ ਕਰ ਰਹੀ ਹੈ।

ਰਿਧੀਮਾ ਪੰਡਿਤ ਦੀ ਸਟੋਰੀ
ਰਿਧੀਮਾ ਪੰਡਿਤ ਦੀ ਸਟੋਰੀ (ਇੰਸਟਾਗ੍ਰਾਮ)

ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ: ਇਸ ਦੇ ਨਾਲ ਹੀ ਬਿਨਾਂ ਦੇਰੀ ਕੀਤੇ ਹੁਣ ਅਦਾਕਾਰਾ ਨੇ ਸ਼ੁਭਮਨ ਗਿੱਲ ਨਾਲ ਆਪਣੇ ਵਿਆਹ ਦੀਆਂ ਖਬਰਾਂ 'ਤੇ ਆਪਣੀ ਚੁੱਪ ਤੋੜ ਦਿੱਤੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਕਿਹਾ ਹੈ, 'ਮੈਂ ਤੁਹਾਨੂੰ ਦੱਸਾਂਗੀ ਕਿ ਇਹ ਕਦੋਂ ਹੋ ਰਿਹਾ ਹੈ, ਪਰ ਅਜਿਹਾ ਕੁਝ ਨਹੀਂ ਹੋ ਰਿਹਾ ਹੈ।'

ETV Bharat Logo

Copyright © 2024 Ushodaya Enterprises Pvt. Ltd., All Rights Reserved.