ਹੈਦਰਾਬਾਦ: ਕੋਲਕਾਤਾ ਵਿੱਚ ਮਹਿਲਾ ਡਾਕਟਰ ਦੇ ਨਾਲ ਰੇਪ ਅਤੇ ਹੱਤਿਆ ਦੀ ਘਟਨਾ ਨਾਲ ਪੂਰਾ ਦੇਸ਼ ਸਹਿਮਿਆ ਹੋਇਆ ਹੈ। ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਪੰਜਾਬੀ ਸਿਤਾਰੇ ਇਸ ਘਟਨਾ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਕਰਨ ਔਜਲਾ, ਏਪੀ ਢਿੱਲੋਂ, ਜੈਨੀ ਜੌਹਲ, ਮੈਂਡੀ ਤੱਖਰ, ਸਾਰਾ ਗੁਰਪਾਲ ਅਤੇ ਸੁਨੰਦਾ ਸ਼ਰਮਾ ਵਰਗੇ ਕਈ ਕਲਾਕਾਰਾਂ ਨੇ ਇਸ ਘਟਨਾ ਨਾਲ ਸੰਬੰਧਤ ਆਪਣੇ ਇੰਸਟਾਗ੍ਰਾਮ ਉਤੇ ਸਟੋਰੀਆਂ ਅਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ।
ਕਰਨ ਔਜਲਾ: ਗਾਇਕ ਕਰਨ ਔਜਲਾ ਨੇ ਇਸ ਪੂਰੀ ਘਟਨਾ ਉਤੇ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਬਲਾਤਕਾਰੀ ਉਤੇ ਕੋਈ ਰਹਿਮ ਨਹੀਂ...ਟੁੱਟੀ ਗਰਦਨ, ਕਈ ਸੱਟਾਂ ਦੇ ਨਿਸ਼ਾਨ: ਆਰਜੀ ਕਾਰ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਬੇਰਹਿਮੀ ਨਾਲ ਬਲਾਤਕਾਰ-ਕਤਲ ਮਾਮਲੇ ਦੇ ਹੈਰਾਨ ਕਰਨ ਵਾਲੇ ਵੇਰਵੇ।'
ਏਪੀ ਢਿੱਲੋਂ: ਇਸ ਦੇ ਨਾਲ ਹੀ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਕੋਲਕਾਤਾ ਵਿੱਚ 31 ਸਾਲਾਂ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਹੈ ਅਤੇ ਇੱਕ ਗੀਤ ਵੀ ਸਾਂਝਾ ਕੀਤਾ ਹੈ। ਢਿੱਲੋਂ ਨੇ ਗੀਤ ਵਿੱਚ ਕਿਹਾ, "ਉਸਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਰੂਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਰੱਬਾ ਉਸਦਾ ਅਜਿਹਾ ਦੁਖਦਾਈ ਅੰਤ ਕਿਵੇਂ ਹੋ ਸਕਦਾ ਹੈ? ਉਹ ਅਜਿਹੀ ਜਗ੍ਹਾਂ ਸੀ ਜਿੱਥੇ ਹਰ ਕੋਈ ਉਸਨੂੰ ਜਾਣਦਾ ਸੀ ਪਰ ਉਹ ਉੱਥੇ ਵੀ ਸੁਰੱਖਿਅਤ ਨਹੀਂ ਸੀ। ਅਸੀਂ ਤੁਹਾਨੂੰ ਪੁੱਛਦੇ ਹਾਂ, ਕੀ ਇਸ ਸੰਸਾਰ ਵਿੱਚ ਇੱਕ ਧੀ ਦੇ ਰੂਪ ਵਿੱਚ ਜਨਮ ਲੈਣਾ ਸਰਾਪ ਹੈ? ਔਰਤਾਂ ਨੇ ਦੁਨੀਆਂ ਬਦਲ ਦਿੱਤੀ ਹੈ, ਪਰ ਸਮਾਜ ਬਦਲਣ ਲਈ ਤਿਆਰ ਨਹੀਂ ਹੈ। ਭਾਵੇਂ ਮੀਲਾਂ-ਮੀਲ ਅੱਗੇ ਵੱਧ ਗਿਆ ਹੈ, ਪਰ ਸਮਾਜ ਆਪਣੀ ਥਾਂ ਤੋਂ ਇੱਕ ਰੂੰ ਵੀ ਨਹੀਂ ਹਿੱਲਿਆ। ਜੋ 12 ਸਾਲ ਪਹਿਲਾਂ ਵਾਲਾ ਸੀ। ਅੱਜ ਵੀ ਉਹੀ ਹੋ ਰਿਹਾ ਹੈ ਅਤੇ ਔਰਤਾਂ ਨੂੰ ਸ਼ਾਂਤੀ ਨਾਲ ਰਹਿਣ ਲਈ ਮਾਰਚ ਕਿਉਂ ਕਰਨਾ ਪੈਂਦਾ ਹੈ?
ਜੈਨੀ ਜੌਹਲ: ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਵਾਲੀ ਗਾਇਕਾ ਜੈਨੀ ਜੌਹਲ ਨੇ ਵੀ ਆਪਣੇ ਇੰਸਟਾਗ੍ਰਾਮ ਉਤੇ ਕਈ ਪੋਸਟਾਂ ਸਾਂਝੀ ਕੀਤੀਆਂ ਅਤੇ ਲਿਖਿਆ, 'ਕੋਈ ਵੀ ਲੋਕਤੰਤਰ ਤਦ ਤੱਕ ਲੋਕਤੰਤਰ ਨਹੀਂ ਹੈ ਜਦੋਂ ਤੱਕ ਉਸਦੀ ਅੱਧੀ ਆਬਾਦੀ (ਮਹਿਲਾ) ਭੈਅ ਵਿੱਚ ਰਹਿੰਦੀ ਹੈ।' ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਗੀਤ ਰਾਹੀਂ ਇਹ ਵੀ ਕਿਹਾ ਕਿ ਬਲਾਤਕਾਰੀ ਨੂੰ ਫਾਂਸੀ ਹੋਣਾ ਚਾਹੀਦੀ ਹੈ।
ਮੈਂਡੀ ਤੱਖਰ: ਅਦਾਕਾਰਾ ਮੈਂਡੀ ਤੱਖਰ ਨੇ ਸਟੋਰੀ ਸਾਂਝੀ ਕੀਤੀ ਅਤੇ ਲਿਖਿਆ ਕਿ ਸਾਨੂੰ ਆਪਣੇ ਮੁੰਡਿਆਂ ਨੂੰ ਸਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਔਰਤਾਂ ਦੀ ਇੱਜ਼ਤ ਕਰਨ।
ਸਾਰਾ ਗੁਰਪਾਲ: ਆਪਣੀ ਹੌਟਨੈੱਸ ਲਈ ਜਾਣੀ ਜਾਂਦੀ ਅਦਾਕਾਰਾ ਸਾਰਾ ਗੁਰਪਾਲ ਨੇ ਲਿਖਿਆ, 'ਕੁੜੀਆਂ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ।'
ਸੁਨੰਦਾ ਸ਼ਰਮਾ: ਸੁਨੰਦਾ ਸ਼ਰਮਾ ਨੇ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀ ਕੀਤੀ ਅਤੇ ਲਿਖਿਆ, 'ਆਪਣੇ ਘਰ ਤੋਂ ਨਿਕਲਣਾ ਅਤੇ ਸੁਰੱਖਿਅਤ ਵਾਪਸ ਆਉਣਾ ਇੱਕ ਅਜਿਹਾ ਆਸ਼ੀਰਵਾਦ ਹੈ, ਜਿਸ ਨੂੰ ਘੱਟ ਮਾਪਿਆ ਜਾ ਸਕਦਾ ਹੈ।'
- ਬਾਕਸ ਆਫਿਸ ਉਤੇ ਧੂੰਮਾਂ ਪਾ ਰਹੀ ਹੈ ਫਿਲਮ 'ਸਤ੍ਰੀ 2', 4 ਦਿਨਾਂ ਵਿੱਚ ਕੀਤੀ 150 ਕਰੋੜ ਦੀ ਕਮਾਈ - Stree 2 Box Collection
- ਪਾਕਿਸਤਾਨ ਵਿੱਚ ਪੰਜਾਬੀ ਫਿਲਮਾਂ ਦਾ ਦਬਦਬਾ, ਜਲਦ ਰਿਲੀਜ਼ ਹੋਣਗੀਆਂ ਇਹ ਸ਼ਾਨਦਾਰ ਫਿਲਮਾਂ - Punjabi Films In Pakistan
- ਪੰਜਾਬ ਕਿੰਗਜ਼ ਦੇ ਮਾਲਕਾਂ 'ਚ ਵਧਿਆ ਕਾਟੋ ਕਲੇਸ਼, ਹਾਈਕੋਰਟ ਪਹੁੰਚੀ ਪ੍ਰੀਟੀ ਜ਼ਿੰਟਾ, ਜਾਣੋ ਕੀ ਹੈ ਮਾਮਲਾ - punjab kings