ਹੈਦਰਾਬਾਦ: ਰਣਬੀਰ ਕਪੂਰ ਅਤੇ ਸਾਈ ਪੱਲਵੀ ਸਟਾਰਰ ਫਿਲਮ ਰਾਮਾਇਣ ਨੂੰ ਲੈ ਕੇ ਬੁਰੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 800 ਕਰੋੜ ਰੁਪਏ ਤੋਂ ਵੱਧ ਦੇ ਬਜਟ ਨਾਲ ਬਣੀ ਨਿਤੇਸ਼ ਤਿਵਾਰੀ ਦੀ ਫਿਲਮ ਦੀ ਸ਼ੂਟਿੰਗ ਰੁਕ ਗਈ ਹੈ। ਅਸਲ 'ਚ ਇਸ ਫਿਲਮ ਦੀ ਕਾਫੀ ਸਮੇਂ ਤੋਂ ਚਰਚਾ ਹੈ ਅਤੇ ਰਣਬੀਰ ਕਪੂਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਭਗਵਾਨ ਰਾਮ ਦੇ ਕਿਰਦਾਰ 'ਚ ਦੇਖਣ ਲਈ ਬੇਤਾਬ ਹਨ। ਹੁਣ ਰਾਮਾਇਣ ਨਾਲ ਜੁੜੀ ਇਸ ਖਬਰ ਨੇ ਰਣਬੀਰ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।
ਕਿਉਂ ਰੁਕੀ ਰਾਮਾਇਣ ਦੀ ਸ਼ੂਟਿੰਗ?: ਤੁਹਾਨੂੰ ਦੱਸ ਦੇਈਏ ਫਿਲਮ ਰਾਮਾਇਣ ਦੇ ਰਾਈਟਸ ਨੂੰ ਲੈ ਕੇ ਮੇਕਰਸ ਵਿਚਾਲੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਨੋਟਿਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਸੀ ਪਰ ਵਿਵਾਦਾਂ ਕਾਰਨ ਪਿਛਲੇ ਹਫਤੇ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ ਅਤੇ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਾਇਮਰੀ ਪ੍ਰੋਡਕਸ਼ਨ ਹਾਊਸ ਮਧੂ ਮੰਟੇਨਾ ਮੀਡੀਆ ਵੈਂਚਰਸ ਦਾ LLP ਪ੍ਰਾਈਮ ਫੋਕਸ ਟੈਕਨਾਲੋਜੀਜ਼ ਲਿਮਟਿਡ ਨਾਲ ਕਾਨੂੰਨੀ ਵਿਵਾਦ ਚੱਲ ਰਿਹਾ ਹੈ, ਜਿਸ 'ਚ ਮਾਮਲਾ ਕਾਫੀ ਅੱਗੇ ਵੱਧ ਗਿਆ ਹੈ।
ਫਿਲਮ ਦੇ ਅਧਿਕਾਰਾਂ ਨੂੰ ਲੈ ਕੇ ਰਾਮਾਇਣ ਦੇ ਨਿਰਮਾਤਾਵਾਂ ਵਿਚਾਲੇ ਕਾਨੂੰਨੀ ਲੜਾਈ ਛਿੜ ਗਈ ਹੈ। ਪਿਛਲੇ ਅਪ੍ਰੈਲ 'ਚ ਰਾਮਾਇਣ ਦੇ ਨਿਰਮਾਤਾਵਾਂ ਵਿਚਾਲੇ ਗੱਲਬਾਤ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਮਾਮਲਾ ਮੇਕਰਸ ਵੱਲੋਂ ਪੂਰੀ ਪੇਮੈਂਟ ਨਾ ਦੇਣ ਦਾ ਹੈ, ਇਸ ਲਈ ਫਿਲਮ ਦੇ ਦੋਵੇਂ ਮੇਕਰਸ ਅਧੂਰੀ ਪੇਮੈਂਟ ਨੂੰ ਲੈ ਕੇ ਲੜ ਰਹੇ ਹਨ।
- ਪਤਨੀ ਟਵਿੰਕਲ ਖੰਨਾ ਦੇ ਸਾਹਮਣੇ ਖੁਦ ਨੂੰ 'ਗਧਾ' ਸਮਝਦੇ ਨੇ ਅਕਸ਼ੈ ਕੁਮਾਰ, ਬੋਲੇ-ਉਹ ਜ਼ਿਆਦਾ ਦਿਮਾਗ ਵਾਲੀ ਹੈ - Akshay Kumar
- KKR Vs SRH ਕੁਆਲੀਫਾਇਰ 1 ਲਈ ਅਹਿਮਦਾਬਾਦ ਪਹੁੰਚੇ ਸ਼ਾਹਰੁਖ ਖਾਨ, ਏਅਰਪੋਰਟ 'ਤੇ ਚਮਕਦੀ ਕਾਰ ਵਿੱਚ ਹੋਏ ਸਪਾਟ - Shah Rukh khan
- ਰਣਵੀਰ ਸਿੰਘ ਦੇ 93ਵੇਂ ਸਾਲ ਦੇ ਨਾਨਾ ਨੇ ਪਾਈ ਵੋਟ, ਅਦਾਕਾਰ ਨੇ ਦੱਸੀ ਵੋਟ ਦੀ ਮਹੱਤਤਾ - Ranveer Singh
ਮਧੂ ਮੰਟੇਨਾ ਨੇ ਰਾਮਾਇਣ ਦੇ ਅਧਿਕਾਰ ਆਪਣੀ ਕੰਪਨੀ ਮੀਡੀਆ ਵੈਂਚਰਸ LLP ਕੋਲ ਰੱਖਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਪ੍ਰਾਈਮ ਫੋਕਸ ਟੈਕਨਾਲੋਜੀਜ਼ ਲਿਮਟਿਡ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਫਿਲਮ ਦੀ ਸਕ੍ਰਿਪਟ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਕਾਪੀਰਾਈਟਿੰਗ ਦੇ ਕੇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਮੀਡੀਆ ਵੈਂਚਰਜ਼ ਐਲਐਲਪੀ ਦੇ ਨੋਟਿਸ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਪ੍ਰਾਈਮ ਫੋਕਸ ਟੈਕਨੋਲੋਜੀਜ਼ ਲਿਮਟਿਡ ਦੀ 'ਰਾਮਾਇਣ' ਵਿੱਚ ਕੋਈ ਮਾਲਕੀ ਜਾਂ ਅਧਿਕਾਰ ਨਹੀਂ ਹੈ।
ਇਸ ਕਾਰਨ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਕਿਉਂਕਿ ਇਹ ਵਿਵਾਦ ਕਾਫੀ ਸਮੇਂ ਦਾ ਚੱਲ ਰਿਹਾ ਹੈ। ਹਾਲਾਂਕਿ ਰਾਮਾਇਣ ਦੇ ਨਿਰਮਾਤਾਵਾਂ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਫਿਲਮ ਰਾਮਾਇਣ ਤਿੰਨ ਹਿੱਸਿਆਂ 'ਚ ਬਣੇਗੀ ਅਤੇ ਫਿਲਮ ਦੇ ਪਹਿਲੇ ਹਿੱਸੇ 'ਤੇ ਕਥਿਤ ਤੌਰ 'ਤੇ 835 ਕਰੋੜ ਰੁਪਏ ਖਰਚ ਕੀਤੇ ਜਾਣਗੇ।