ETV Bharat / entertainment

ਰਾਮੋਜੀ ਫਿਲਮ ਸਿਟੀ ਦੇ ਮਾਲਕ ਰਾਮੋਜੀ ਰਾਓ ਦਾ ਹੋਇਆ ਦੇਹਾਂਤ, ਰਾਜਾਮੌਲੀ ਅਤੇ ਜੂਨੀਅਰ ਐਨਟੀਆਰ ਸਮੇਤ ਇਨ੍ਹਾਂ ਕਲਾਕਾਰਾਂ ਨੇ ਜਤਾਇਆ ਦੁੱਖ - Ramoji Rao Death - RAMOJI RAO DEATH

Ramoji Rao Death: ਰਾਮੋਜੀ ਫਿਲਮ ਸਿਟੀ ਦੇ ਸੰਸਥਾਪਕ ਅਤੇ ਚੇਅਰਮੈਨ ਰਾਮੋਜੀ ਰਾਓ ਨਹੀਂ ਰਹੇ। ਫਿਲਮ ਇੰਡਸਟਰੀ ਅਤੇ ਰਾਜਨੀਤੀ ਦੇ ਲੋਕ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

Ramoji Rao Death
Ramoji Rao Death (instagram)
author img

By ETV Bharat Punjabi Team

Published : Jun 8, 2024, 10:55 AM IST

ਹੈਦਰਾਬਾਦ: ਦੁਨੀਆ ਦੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਰਾਮੋਜੀ ਫਿਲਮ ਸਿਟੀ ਦੇ ਸੰਸਥਾਪਕ ਅਤੇ ਚੇਅਰਮੈਨ ਰਾਮੋਜੀ ਰਾਓ ਦਾ ਸ਼ਨੀਵਾਰ (8 ਜੂਨ) ਤੜਕੇ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ 5 ਜੂਨ ਨੂੰ ਹੈਦਰਾਬਾਦ ਦੇ ਸਟਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਇਸ ਦੇ ਨਾਲ ਹੀ ਰਾਮੋਜੀ ਰਾਓ ਦੇ ਦੇਹਾਂਤ ਕਾਰਨ ਪੂਰੀ ਫਿਲਮ ਇੰਡਸਟਰੀ ਅਤੇ ਰਾਜਨੀਤੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਸਮੇਤ ਦੱਖਣੀ ਸਿਨੇਮਾ ਦੇ ਕਈ ਸਿਤਾਰਿਆਂ ਨੇ ਰਾਮੋਜੀ ਰਾਓ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਨੇ ਜ਼ਾਹਰ ਕੀਤਾ ਸੋਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਨੀਅਰ ਕਾਂਗਰਸ ਨੇਤਾ ਮੱਲਿਕਾ ਅਰਜੁਨ ਖੜਗੇ ਨੇ ਰਾਮੋਜੀ ਰਾਓ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਥੇ ਦੱਸ ਦੇਈਏ ਕਿ ਦੱਖਣੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਫੈਲ ਗਈ ਹੈ।

ਦੱਖਣ ਦੇ ਸੁਪਰਸਟਾਰ ਜੂਨੀਅਰ ਐਨਟੀਆਰ, ਬਾਹੂਬਲੀ ਅਤੇ ਆਰਆਰਆਰ ਫਿਲਮ ਨਿਰਦੇਸ਼ਕ ਐਸਐਸ ਰਾਜਾਮੌਲੀ, ਮੈਗਾਸਟਾਰ ਚਿਰੰਜੀਵੀ, ਰਾਮ ਗੋਪਾਲ ਵਰਮਾ, ਨਾਗਾ ਵਾਮਸੀ, ਮਨੋਜ ਮੰਚੂ, ਕਾਜਲ ਅਗਰਵਾਲ, ਦੱਖਣ ਸਿਨੇਮਾ ਵਿੱਚ ਸਹਾਇਕ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਬ੍ਰਹਮਾ ਜੀ ਨੇ ਰਾਮੋਜੀ ਰਾਓ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਰਾਮੋਜੀ ਰਾਓ ਦੇ ਦੇਹਾਂਤ 'ਤੇ ਸੋਗ ਮਨਾਉਣ ਦਾ ਸਿਲਸਿਲਾ ਜਾਰੀ ਹੈ ਅਤੇ ਇੱਕ ਤੋਂ ਬਾਅਦ ਇੱਕ ਸੈਲੇਬਸ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਦੁਨੀਆ ਭਰ ਵਿੱਚ ਮਸ਼ਹੂਰ ਹੈ ਰਾਮੋਜੀ ਫਿਲਮ ਸਿਟੀ: ਤੁਹਾਨੂੰ ਦੱਸ ਦੇਈਏ ਕਿ ਰਾਮੋਜੀ ਫਿਲਮ ਸਿਟੀ ਵਿੱਚ ਹੁਣ ਤੱਕ 5 ਹਜ਼ਾਰ ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਸਾਊਥ ਸਿਨੇਮਾ ਦੀ ਬਾਹੂਬਲੀ ਫਿਲਮ ਦੀ ਸ਼ੂਟਿੰਗ ਵੀ ਇੱਥੇ ਹੋਈ ਸੀ, ਜਿਸ ਦਾ ਸੈੱਟ ਅਜੇ ਵੀ ਬਰਕਰਾਰ ਹੈ। ਰਾਮੋਜੀ ਫਿਲਮ ਸਿਟੀ ਦੁਨੀਆ ਦੀ ਸਭ ਤੋਂ ਵੱਡੀ ਫਿਲਮ ਸਿਟੀ ਹੈ, ਜਿੱਥੇ ਹਰ ਰੋਜ਼ ਕਈ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਅਤੇ ਸੈਲਾਨੀਆਂ ਦੇ ਮਨੋਰੰਜਨ ਲਈ ਵੀ ਇਸ ਵਿੱਚ ਸਭ ਤੋਂ ਖਾਸ ਪ੍ਰਬੰਧ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.