Rajinikanth And Amitabh Bachchan Movies Together: ਜਿਵੇਂ ਕਿ ਅੱਜ (11 ਅਕਤੂਬਰ) ਅਮਿਤਾਭ ਬੱਚਨ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ, ਜਿਸ ਦੇ ਨਾਲ ਹੀ ਅਦਾਕਾਰ ਦੇ ਜਨਮਦਿਨ ਦਾ ਜਸ਼ਨ ਦੋਗੁਣਾ ਹੋ ਗਿਆ ਹੈ, ਕਿਉਂਕਿ ਹਾਲ ਹੀ ਵਿੱਚ 30 ਸਾਲਾਂ ਬਾਅਦ ਉਨ੍ਹਾਂ ਦੀ ਸੁਪਰਸਟਾਰ ਰਜਨੀਕਾਂਤ ਨਾਲ ਫਿਲਮ ਰਿਲੀਜ਼ ਹੋਈ ਹੈ, ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ।
10 ਅਕਤੂਬਰ ਨੂੰ ਰਿਲੀਜ਼ ਹੋਈ ਸੁਪਰਸਟਾਰ ਰਜਨੀਕਾਂਤ ਅਤੇ ਬਿੱਗ ਬੀ ਦੀ ਫਿਲਮ 'Vettaiyan' ਨੇ ਪੂਰੇ ਭਾਰਤ ਵਿੱਚ 30 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਜੋੜੀ ਦੀ ਇਹ ਪਹਿਲੀ ਫਿਲਮ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਹ ਜੋੜੀ ਕਈ ਸ਼ਾਨਦਾਰ ਫਿਲਮਾਂ ਕਰ ਚੁੱਕੀ ਹੈ। ਪਿਛਲੀ ਵਾਰ ਇਹ ਜੋੜੀ 1991 ਵਿੱਚ ਰਿਲੀਜ਼ ਹੋਈ ਫਿਲਮ 'ਹਮ' ਵਿੱਚ ਨਜ਼ਰ ਆਈ ਸੀ। ਚੱਲੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਦੋਵੇਂ ਸੁਪਰਸਟਾਰ ਕਿਹੜੀ ਕਿਹੜੀ ਫਿਲਮ ਵਿੱਚ ਇੱਕਠੇ ਨਜ਼ਰ ਆਏ ਸਨ...।
ਅੰਧਾ ਕਾਨੂੰਨ: 1983 ਵਿੱਚ ਰਿਲੀਜ਼ ਹੋਈ ਫਿਲਮ 'ਅੰਧਾ ਕਾਨੂੰਨ' ਨਾਲ ਸੁਪਰਸਟਾਰ ਰਜਨੀਕਾਂਤ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ ਵਿੱਚ ਅਦਾਕਾਰ ਰਜਨੀਕਾਂਤ ਹੇਮਾ ਮਾਲਿਨੀ ਦੇ ਭਰਾ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਬਿੱਗ ਬੀ ਯਾਨੀ ਕਿ ਅਮਿਤਾਬ ਬੱਚਨ ਦੀ ਇਸ ਫਿਲਮ 'ਚ ਖਾਸ ਭੂਮਿਕਾ ਸੀ। ਇਸ ਫਿਲਮ ਵਿੱਚ ਦੋਨਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ।
ਗ੍ਰਿਫ਼ਤਾਰ: 1985 ਵਿੱਚ ਰਿਲੀਜ਼ ਹੋਈ ਫਿਲਮ 'ਗ੍ਰਿਫ਼ਤਾਰ' ਵਿੱਚ ਬਿੱਗ ਬੀ ਅਤੇ ਸੁਪਰਸਟਾਰ ਰਜਨੀਕਾਂਤ ਇੱਕ ਫਿਰ ਇੱਕਠੇ ਨਜ਼ਰ ਆਏ। ਇਸ ਵਾਰ ਮੁੱਖ ਭੂਮਿਕਾ ਵਿੱਚ ਅਮਿਤਾਬ ਬੱਚਨ ਸਨ ਜਦਕਿ ਰਜਨੀਕਾਂਤ ਨੇ ਗੈਸਟ ਅਪੀਅਰੈਂਸ ਦਿੱਤਾ। ਫਿਲਮ ਵਿੱਚ ਅਮਿਤਾਬ ਬੱਚਨ ਇੰਸਪੈਕਟਰ ਦੇ ਕਿਰਦਾਰ ਵਿੱਚ ਸਨ। ਜਦੋਂ ਕਿ ਰਜਨੀਕਾਂਤ ਵੀ ਪੁਲਿਸ ਇੰਸਪੈਕਟਰ ਦੇ ਰੂਪ ਵਿੱਚ ਹੀ ਨਜ਼ਰ ਆਏ ਸਨ। ਫਿਲਮ ਵਿੱਚ ਦੋਵੇਂ ਚੰਗੇ ਦੋਸਤ ਦੇ ਰੂਪ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਨਜ਼ਰੀ ਪਏ ਸਨ।
ਹਮ: ਇਸ ਤੋਂ ਬਾਅਦ 1991 ਵਿੱਚ ਰਿਲੀਜ਼ ਹੋਈ ਫਿਲਮ 'ਹਮ' ਵਿੱਚ ਅਮਿਤਾਬ ਬੱਚਨ ਅਤੇ ਰਜਨੀਕਾਂਤ ਪਿਛਲੀ ਵਾਰ ਨਜ਼ਰ ਆਏ ਸਨ। ਫਿਲਮ ਵਿੱਚ ਅਮਿਤਾਭ ਨੇ ਸ਼ੇਖਰ ਉਰਫ ਟਾਈਗਰ ਦੀ ਭੂਮਿਕਾ ਨਿਭਾਈ ਹੈ ਜੋ ਇੱਕ ਕਿਸਾਨ ਅਤੇ ਲੱਕੜ ਦਾ ਵਪਾਰੀ ਸੀ। ਉਥੇ ਹੀ ਰਜਨੀਕਾਂਤ ਫਿਲਮ 'ਚ ਪੁਲਿਸ ਅਫਸਰ ਦੀ ਭੂਮਿਕਾ 'ਚ ਨਜ਼ਰ ਆਏ ਸਨ।
ਇਹ ਵੀ ਪੜ੍ਹੋ: