ਚੰਡੀਗੜ੍ਹ: ਦੁਨੀਆਂ ਭਰ ਵਿੱਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਹਨ ਗਾਇਕ ਰਾਏ ਜੁਝਾਰ, ਜੋ ਸਟੇਜ ਸ਼ੋਅਜ਼ ਦੀ ਲੰਮੀ ਮਸ਼ਰੂਫੀਅਤ ਤੋਂ ਬਾਅਦ ਇੱਕ ਵਾਰ ਫਿਰ ਸੰਗੀਤਕ ਮਾਰਕੀਟ ਵਿੱਚ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜੋ ਅਪਣਾ ਨਵਾਂ ਗਾਣਾ 'ਸੁਫ਼ਨੇ' ਜਲਦ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨਗੇ।
'ਸੈਵਨ ਯੂਨੀਕ ਫਿਲਮਜ਼ ਪ੍ਰਾਈ.ਲਿਮਿ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਗ੍ਰੈਂਡ ਬੀਟ (ਸਾਂਬੀ) ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਦਿਲ-ਟੁੰਬਵੇਂ ਸੰਗੀਤ ਨਾਲ ਸੰਯੋਜਿਤ ਕੀਤੇ ਗਏ ਉਕਤ ਗਾਣੇ ਦੇ ਬੋਲ ਸੋਨੂੰ ਹੰਬੋਵਾਲੀਆ ਨੇ ਲਿਖੇ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਰਾਏ ਜੁਝਾਰ ਵੱਲੋਂ ਬੇਹੱਦ ਖੁੰਬ ਕੇ ਅਤੇ ਨਿਵੇਕਲੇ ਅੰਦਾਜ਼ ਵਿੱਚ ਗਾਇਆ ਗਿਆ ਹੈ।
05 ਨਵੰਬਰ ਨੂੰ ਵੱਡੇ ਪੱਧਰ ਉੱਪਰ ਲਾਂਚ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਪ੍ਰਯਾਗ ਪ੍ਰਆਸ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਉੱਚ ਪੱਧਰੀ ਮਾਪਦੰਡਾਂ ਅਧੀਨ ਇਸ ਦਾ ਵਜ਼ੂਦ ਤਰਾਸ਼ਿਆ ਗਿਆ ਹੈ।
ਨਿਰਮਾਤਾ ਵੀ ਕੁਮਾਰ ਪਟੇਲ ਵੱਲੋਂ ਸ਼ਾਨਦਾਰ ਤਰੀਕੇ ਨਾਲ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਮਾਡਲ ਜੋੜੀ ਟਾਈਗਰ ਸਿੰਘ ਅਤੇ ਆਰੀਆ ਕੇ ਵੱਲੋਂ ਕੀਤੀ ਸ਼ਾਨਦਾਰ ਫੀਚਰਿੰਗ ਵੀ ਚਾਰ ਚੰਨ ਲਾਵੇਗੀ।
ਹਾਲ ਹੀ ਵਿੱਚ ਦੇਸ਼-ਵਿਦੇਸ਼ ਦੇ ਕਈ ਹਿੱਸਿਆਂ ਵਿੱਚ ਅਪਣੀ ਲਾਈਵ ਪਰਫਾਰਮੈਂਸ ਦਾ ਲੋਹਾ ਮੰਨਵਾ ਚੁੱਕੇ ਹਨ ਗਾਇਕ ਰਾਏ ਜੁਝਾਰ, ਜੋ ਪਿਛਲੇ ਲੰਮੇਂ ਸਮੇਂ ਤੋਂ ਬਰਾਬਰਤਾ ਨਾਲ ਅਪਣੀ ਕਾਰਜਸ਼ੀਲਤਾ ਦਾ ਅਹਿਸਾਸ ਦਰਸ਼ਕਾਂ ਅਤੇ ਸਰੋਤਿਆ ਨੂੰ ਕਰਵਾ ਰਹੇ ਹਨ, ਜਿੰਨ੍ਹਾਂ ਸਮੇਂ-ਸਮੇਂ ਰਹੇ ਗਾਇਕੀ ਖਲਾਅ ਦੇ ਬਾਵਜੂਦ ਅਪਣੀ ਗਾਇਕੀ ਚਮਕ ਨੂੰ ਫਿੱਕਾ ਨਹੀਂ ਪੈਣ ਦਿੱਤਾ।
ਇਹ ਵੀ ਪੜ੍ਹੋ: