ETV Bharat / entertainment

ਰਿਲੀਜ਼ ਲਈ ਤਿਆਰ ਹੈ ਨਛੱਤਰ ਗਿੱਲ ਦਾ ਇਹ ਨਵਾਂ ਗਾਣਾ, ਇਸ ਦਿਨ ਆਏਗਾ ਸਾਹਮਣੇ - Nachattar Gill new punjabi song

Nachattar Gill Upcoming Song: ਹਾਲ ਹੀ ਵਿੱਚ ਗਾਇਕ ਨਛੱਤਰ ਗਿੱਲ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ 27 ਮਾਰਚ ਨੂੰ ਰਿਲੀਜ਼ ਹੋਵੇਗਾ।

punjabi singer Nachattar Gill
punjabi singer Nachattar Gill
author img

By ETV Bharat Entertainment Team

Published : Mar 26, 2024, 10:38 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਖੇਤਰ ਵਿੱਚ ਸੁਰੀਲੇ ਅਤੇ ਸਿਰਮੌਰ ਪੰਜਾਬੀ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਗਾਇਕ ਨਛੱਤਰ ਗਿੱਲ, ਜੋ ਆਪਣਾ ਨਵਾਂ ਗਾਣਾ 'ਪੰਜਾਬ ਵਰਸਿਜ਼ ਪੰਜਾਬ' ਲੈ ਕੇ ਆਪਣੇ ਚਾਹੁੰਣ ਵਾਲਿਆਂ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦਾ ਇਹ ਅਰਥ ਪੂਰਨ ਗੀਤ 27 ਮਾਰਚ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

'ਡਿਸਕਵਰ ਬੀਟਸ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਟਰੈਕ ਦਾ ਮਿਊਜ਼ਿਕ ਕੇਵੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਲਖਵਿੰਦਰ ਸਿੰਘ ਲੱਕੀ ਵੱਲੋਂ ਰਚੇ ਗਏ ਹਨ, ਜਿੰਨਾ ਦੀ ਸੰਗੀਤਕ ਟੀਮ ਅਨੁਸਾਰ ਕਿਸੇ ਸਮੇਂ ਅਸਲ ਰੰਗਾਂ ਨਾਲ ਅੋਤ ਪੋਤ ਰਹੇ ਅਤੇ ਸੋਨੇ ਦੀ ਚਿੜੀ ਮੰਨੇ ਜਾਂਦੇ ਰਹੇ ਪੁਰਾਣੇ ਪੰਜਾਬ ਦਾ ਵਜ਼ੂਦ ਹੁਣ ਇਸ ਨਵੇਂ ਪੰਜਾਬ ਵਿੱਚ ਕਿਸ ਤਰ੍ਹਾਂ ਆਪਣਾ ਅਧਾਰ ਅਤੇ ਵੰਨਗੀਆਂ ਗੁਆਉਂਦਾ ਜਾ ਰਿਹਾ ਹੈ, ਕੁਝ ਅਜਿਹੀਆਂ ਹੀ ਤਲਖ਼ ਸੱਚਾਈਆਂ ਨੂੰ ਸਾਹਮਣੇ ਲਿਆਉਣ ਜਾ ਰਿਹਾ ਹੈ ਇਹ ਗਾਣਾ, ਜਿਸ ਨੂੰ ਬਿਹਤਰੀਨ ਗਾਇਕ ਨਛੱਤਰ ਗਿੱਲ ਵੱਲੋਂ ਅਪਣੇ ਹਰ ਗੀਤ ਦੀ ਤਰ੍ਹਾਂ ਬੇਹੱਦ ਪ੍ਰਭਾਵੀ ਅਤੇ ਮਨ ਨੂੰ ਮੋਹ ਲੈਣ ਵਾਲੇ ਅੰਦਾਜ਼ ਵਿੱਚ ਗਾਇਨ ਕੀਤਾ ਗਿਆ ਹੈ, ਜੋ ਉਨਾਂ ਦੀ ਦਰਦ ਭਰੇ ਗੀਤ ਦੀ ਅਮੂਮਨ ਸ਼ੈਲੀ ਤੋਂ ਵੀ ਇਕਦਮ ਹੱਟ ਕੇ ਸਿਰਜਿਆ ਗਿਆ ਹੈ।

ਨਛੱਤਰ ਗਿੱਲ
ਨਛੱਤਰ ਗਿੱਲ

ਰੰਗਲੇ ਰਹੇ ਪੰਜਾਬ ਦੇ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਦੀਆਂ ਬਾਤਾਂ ਪਾਉਂਦੇ ਇਸ ਉਮਦਾ ਸੰਗੀਤਕ ਪ੍ਰੋਜੈਕਟ ਨੂੰ ਚਾਰ ਚੰਨ ਲਾਉਣ ਵਿੱਚ ਇਸਦਾ ਮਿਊਜ਼ਿਕ ਵੀਡੀਓ ਵੀ ਅਹਿਮ ਭੂਮਿਕਾ ਨਿਭਾਵੇਗਾ, ਜਿਸ ਦੀ ਨਿਰਦੇਸ਼ਨਾ ਸ਼ੈਰੀ ਕੈਂਥ ਦੁਆਰਾ ਕੀਤੀ ਗਈ ਹੈ, ਜਦਕਿ ਇਸ ਦੇ ਕੈਮਰਾਮੈਨ ਹਨ ਰੁਪਿੰਦਰ ਕੋਰੇਵਾਲ, ਜਿੰਨਾਂ ਵੱਲੋਂ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਰੂਪ ਵਿੱਚ ਫਿਲਮਾਏ ਗਏ ਉਕਤ ਮਿਊਜ਼ਿਕ ਵੀਡੀਓ ਨੂੰ ਬਹੁਤ ਹੀ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਕੈਮਰਾਬੱਧ ਕੀਤਾ ਗਿਆ ਹੈ।

'ਸਟੇਕ ਮਿਊਜ਼ਿਕ' ਦੀ ਸੁਚੱਜੀ ਰਹਿਨੁਮਾਈ ਅਤੇ ਪ੍ਰੋਡੋਕਸ਼ਨ ਅਧੀਨ ਜਾਰੀ ਕੀਤੇ ਜਾ ਰਹੇ ਇਸ ਸੰਗੀਤਕ ਪ੍ਰੋਜੈਕਟ ਦੇ ਨਿਰਮਾਤਾ ਵਿਕਾਸ ਕਾਂਸਲ, ਕਾਰਜਕਾਰੀ ਨਿਰਦੇਸ਼ਕ ਨਵਚੇਤਨ ਅਜ਼ਾਦ ਅਤੇ ਸੰਪਾਦਕ ਪਾਰਸ ਕੇ ਮਹਿਰਾ ਹਨ।

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲੰਮੇਰਾ ਪੈਂਡਾ ਸਫਲਤਾ ਪੂਰਵਕ ਤੈਅ ਕਰ ਚੁੱਕੇ ਇਹ ਹੋਣਹਾਰ ਗਾਇਕ ਇੰਨੀਂ-ਦਿਨੀਂ ਇਟਲੀ ਆਦਿ ਦੇਸ਼ਾਂ ਦੇ ਵਿਸ਼ੇਸ਼ ਗਾਇਕੀ ਦੌਰੇ ਉੱਪਰ ਪੁੱਜੇ ਹੋਏ ਹਨ, ਜਿੰਨਾਂ ਦੇ ਇੰਨਾਂ ਦੱਖਣੀ ਯੂਰਪੀਅਨ ਹਿੱਸਿਆਂ ਵਿੱਚ ਕੀਤੇ ਜਾ ਰਹੇ ਵੱਡੇ ਸੋਅਜ਼ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.