ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ 'ਧਰੂ ਤਾਰੇ' ਵਾਂਗ ਅਪਣੀ ਅਲਹਦਾ ਹੋਂਦ ਦਾ ਇਜ਼ਹਾਰ ਲਗਾਤਾਰ ਕਰਵਾਉਂਦੇ ਆ ਰਹੇ ਹਨ ਗਾਇਕ ਨਛੱਤਰ ਗਿੱਲ, ਜੋ ਅਪਣੇ ਵਿਸ਼ੇਸ਼ ਦੌਰੇ ਅਧੀਨ ਇੰਨੀਂ ਦਿਨੀਂ ਆਸਟ੍ਰੇਲੀਆਂ ਪੁੱਜੇ ਹੋਏ ਹਨ, ਜਿੱਥੇ ਉਹ ਜਲਦ ਹੋਣ ਜਾ ਰਹੇ ਕਈ ਗ੍ਰੈਂਡ ਸ਼ੋਅ ਦਾ ਹਿੱਸਾ ਬਣਨਗੇ।
ਉਕਤ ਸੰਬੰਧਤ ਹੀ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਇਸ ਬਾਕਮਾਲ ਗਾਇਕ ਨੇ ਦੱਸਿਆ ਹੈ ਕਿ ਇਸ ਟੂਰ ਲੜੀ ਦੇ ਅਧੀਨ ਉਹ ਸਭ ਤੋਂ ਪਹਿਲਾਂ ਨਿਊ ਬਿਗਿਨਗ ਡਿਸਏਬਿਲਟੀ ਸਰਵਿਸਜ਼ ਅਸਓਰ ਮਾਰਗੇਜ਼ਸ ਅਤੇ ਕੲਮਟਮ ਡਿਵੈਲਪਰ ਗਰੁੱਪ ਦੁਆਰਾ ਕਰਵਾਏ ਜਾ ਰਹੇ ਬਿਗਿਸਟ ਦੀਵਾਲੀ ਮੇਲੇ 2024 ਦਾ ਹਿੱਸਾ ਬਣਨਗੇ, ਜਿੱਥੇ ਕਰਵਾਏ ਜਾ ਰਹੇ ਖੁੱਲੇ ਅਖਾੜੇ 'ਚ ਉਨ੍ਹਾਂ ਸਮੇਤ ਕਈ ਗਾਇਕ ਅਪਣੀ ਉਪ-ਸਥਿਤੀ ਦਰਜ ਕਰਵਾਉਣਗੇ।
ਦੁਨੀਆਂ ਭਰ ਵਿੱਚ ਆਪਣੀ ਗਾਇਕੀ ਕਲਾ ਦਾ ਅਨੂਠਾ ਮੁਜ਼ਾਹਰਾ ਕਰ ਚੁੱਕੇ ਗਾਇਕ ਨਛੱਤਰ ਗਿੱਲ ਅਨੁਸਾਰ ਦੂਜੇ ਆਲਮੀ ਖਿੱਤਿਆ ਵਾਂਗ ਆਸਟ੍ਰੇਲੀਆਂ ਵਿੱਚ ਉਨ੍ਹਾਂ ਨੂੰ ਦਰਸ਼ਕਾਂ ਦਾ ਹਮੇਸ਼ਾ ਹੀ ਭਰਪੂਰ ਪਿਆਰ ਸਨੇਹ ਮਿਲਦਾ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਐਡੀਲੈਂਡ ਵਿਖੇ ਹੋ ਜਾ ਰਹੇ ਉਕਤ ਇਸ ਮੇਲੇ ਵਿੱਚ ਵੀ ਇਹ ਪੂਰੀ ਤਰ੍ਹਾਂ ਬਰਕਰਾਰ ਰਹੇਗਾ।
ਆਸਟ੍ਰੇਲੀਆਂ ਕਲਾ ਅਤੇ ਖੇਡ ਖੇਤਰ ਦੀਆਂ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਵੱਲੋਂ ਇੰਟਰਨੈਸ਼ਨਲ ਪੱਧਰ ਉੱਪਰ ਆਯੋਜਿਤ ਕਰਵਾਏ ਜਾ ਰਹੇ ਉਕਤ ਖੇਡ ਅਤੇ ਗਾਇਕੀ ਸਮਾਰੋਹ ਦੀ ਪ੍ਰਬੰਧਕੀ ਕਮਾਂਡ ਸੰਨੀ ਖੁਰਾਣਾ, ਜਸਕਰਨ ਢਿੱਲੋਂ, ਜਤਿਨ ਰਾਏ, ਮਨਦੀਪ ਢਿੱਲੋਂ, ਭੋਲਾ ਸਿੰਘ, ਸੁਲੱਖਣ ਸਿੰਘ ਸਹੋਤਾ ਸੰਭਾਲ ਰਹੇ ਹਨ, ਜਿੰਨ੍ਹਾਂ ਅਨੁਸਾਰ ਗਾਇਕ ਨਛੱਤਰ ਗਿੱਲ ਦੀ ਸ਼ਾਨਦਾਰ ਗਾਇਕੀ ਇਸ ਮੇਲੇ ਦਾ ਖਾਸ ਆਕਰਸ਼ਨ ਰਹੇਗੀ, ਜੋ ਕਾਫ਼ੀ ਵਕਫ਼ੇ ਬਾਅਦ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।
ਹਾਲ ਹੀ ਵਿੱਚ ਸਿਡਨੀ, ਕੇਨਬਰਾਂ ਆਦਿ ਤੋਂ ਇਲਾਵਾ ਕਈ ਵਿਦੇਸ਼ੀ ਹਿੱਸਿਆਂ ਵਿੱਚ ਸਫ਼ਲ ਕੰਸਰਟ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ ਗਾਇਕ ਨਛੱਤਰ ਗਿੱਲ, ਜਿੰਨ੍ਹਾਂ ਸੰਗੀਤਕ ਮਾਰਕੀਟ ਵਿੱਚ ਅਪਣੀ ਧਾਂਕ ਬਰਾਬਰਤਾ ਨਾਲ ਕਾਇਮ ਰੱਖੀ ਹੋਈ ਹੈ, ਜਿਸ ਦਾ ਇਜ਼ਹਾਰ ਉਨ੍ਹਾਂ ਦੇ ਆਉਂਦੇ ਦਿਨੀਂ ਰਿਲੀਜ਼ ਹੋਣ ਜਾ ਰਹੇ ਕੁਝ ਹੋਰ ਗਾਣੇ ਵੀ ਕਰਵਾਉਣਗੇ।
ਇਹ ਵੀ ਪੜ੍ਹੋ: