ETV Bharat / entertainment

ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਜੱਟ ਐਂਡ ਜੂਲੀਅਟ 3', ਬਣੀ ਪਾਲੀਵੁੱਡ ਦੀ ਤੀਜੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ - Jatt And Juliet 3 Collection

author img

By ETV Bharat Entertainment Team

Published : Jul 4, 2024, 5:06 PM IST

Updated : Jul 4, 2024, 7:19 PM IST

Jatt And Juliet 3 Collection: ਨਿਰਦੇਸ਼ਕ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਕੀਤੀ ਗਈ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਇਸ ਸਮੇਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ, ਫਿਲਮ ਨੇ ਸਿਰਫ਼ ਛੇ ਦਿਨਾਂ ਵਿੱਚ ਕਈ ਵੱਡੀਆਂ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ।

Jatt And Juliet 3 Collection
Jatt And Juliet 3 Collection (instagram)

ਚੰਡੀਗੜ੍ਹ: 'ਜੱਟ ਐਂਡ ਜੂਲੀਅਟ 3' ਰਿਲੀਜ਼ ਹੁੰਦੇ ਹੀ ਬਾਕਸ ਆਫਿਸ ਉਤੇ ਹਿੱਟ ਹੋ ਗਈ ਹੈ, ਫਿਲਮ ਨੇ ਅੱਜ ਪਹਿਲਾਂ ਹਫ਼ਤਾ ਪੂਰਾ ਕਰ ਲਿਆ ਹੈ, ਇਸ ਨਾਲ ਜੇਕਰ ਅਸੀਂ ਫਿਲਮ ਦੇ ਪਹਿਲੇ ਛੇ ਦਿਨਾਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਛੇ ਦਿਨਾਂ ਵਿੱਚ 61 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰ ਲਿਆ ਹੈ।

ਇਸ ਦੇ ਨਾਲ ਹੀ ਹੁਣ ਇਹ ਫਿਲਮ ਪਾਲੀਵੁੱਡ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਤੀਜਾ ਸਥਾਨ ਹਾਸਲ ਕਰਕੇ ਬੈਠੀ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ 'ਕੈਰੀ ਆਨ ਜੱਟਾ 3' ਅਤੇ ਤਰਸੇਮ ਜੱਸੜ-ਸਿੰਮੀ ਚਾਹਲ ਦੀ 'ਮਸਤਾਨੇ' ਹੈ। ਜਿਹਨਾਂ ਨੇ ਕ੍ਰਮਵਾਰ 102.69 ਕਰੋੜ ਅਤੇ 69 ਕਰੋੜ ਦਾ ਕਲੈਕਸ਼ਨ ਕੀਤਾ ਹੈ।

'ਜੱਟ ਐਂਡ ਜੂਲੀਅਟ 3' ਦਾ ਸਾਰਾ ਕਲੈਕਸ਼ਨ: ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਇਸ ਫਿਲਮ ਨੇ ਪਹਿਲੇ ਦਿਨ ਭਾਰਤ ਵਿੱਚ 4.13 ਕਰੋੜ ਅਤੇ ਵਿਦੇਸ਼ਾਂ ਵਿੱਚੋਂ 6.63 ਕਰੋੜ ਦਾ ਕਲੈਕਸ਼ਨ ਕੀਤਾ ਸੀ, ਫਿਰ ਦੂਜੇ ਦਿਨ ਫਿਲਮ ਨੇ 4.72 ਕਰੋੜ (ਭਾਰਤ) ਅਤੇ ਵਿਦੇਸ਼ਾਂ ਵਿੱਚੋਂ 6.93 ਕਰੋੜ ਦਾ ਕਲੈਕਸ਼ਨ ਕੀਤਾ। ਇਸੇ ਤਰ੍ਹਾਂ ਤੀਜੇ ਦਿਨ ਵੀ ਫਿਲਮ ਨੇ ਸ਼ਾਨਦਾਰ ਕਲੈਕਸ਼ਨ ਕੀਤਾ, ਜਿਸ ਨਾਲ ਫਿਲਮ ਦਾ ਤਿੰਨ ਦਿਨਾਂ ਦਾ ਕਲੈਕਸ਼ਨ 34.91 ਕਰੋੜ ਹੋ ਗਿਆ। ਇਸ ਤਰ੍ਹਾਂ ਹੁਣ ਫਿਲਮ ਨੇ ਛੇ ਦਿਨਾਂ ਵਿੱਚ ਕੁੱਲ 61.88 ਕਰੋੜ ਦਾ ਬਿਹਤਰੀਨ ਕਲੈਕਸ਼ਨ ਕਰ ਲਿਆ ਹੈ।

ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਅਦਾਕਾਰੀ ਦਾ ਜਾਦੂ: ਦਿਲਜੀਤ ਦੁਸਾਂਝ ਪਹਿਲਾਂ ਹੀ ਬਾਲੀਵੁੱਡ ਫਿਲਮ 'ਚਮਕੀਲਾ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਚੁੱਕੇ ਹਨ। ਹੁਣ 'ਜੱਟ ਐਂਡ ਜੂਲੀਅਟ 3' ਨਾਲ ਬਾਕਸ ਆਫਿਸ ਉਤੇ ਛਾਏ ਹੋਏ ਹਨ। 'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਹੈ। ਇਸ ਫਿਲਮ 'ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

ਇਸ ਦੌਰਾਨ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਅਕਰਮ ਉਦਾਸ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ। ਫਿਲਮ ਦੇ ਗੀਤਕਾਰ ਜਾਨੀ ਅਤੇ ਸਾਗਰ ਹਨ ਜਦਕਿ ਇਸ ਦਾ ਸੰਗੀਤ ਬਨੀ ਨੇ ਦਿੱਤਾ ਹੈ।

Last Updated : Jul 4, 2024, 7:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.